Alice Springs ’ਚ ਪੰਜ ਸਾਲ ਦੀ Aboriginal ਬੱਚੀ ਦੇ ਕਤਲ ਮਾਮਲੇ ਤੋਂ ਬਾਅਦ ਹਿੰਸਾ, ਗ੍ਰਿਫ਼ਤਾਰੀ ਮਗਰੋਂ ਸੜਕਾਂ ’ਤੇ ਭੜਕਿਆ ਗੁੱਸਾ

Sea7 Australia Team
5 Min Read

ਮੈਲਬਰਨ : Australia ਦੇ Northern Territory ਦੇ ਸ਼ਹਿਰ Alice Springs ਵਿੱਚ 5 ਸਾਲ ਦੀ Aboriginal ਬੱਚੀ “Kumanjayi Little Baby” ਦੇ ਕਤਲ ਮਾਮਲੇ ਨੇ ਪੂਰੇ ਸ਼ਹਿਰ ਨੂੰ ਹਿਲਾ ਦਿੱਤਾ ਹੈ। ਬੱਚੀ ਦੀ ਲਾਸ਼ ਮਿਲਣ ਤੋਂ ਕੁਝ ਘੰਟਿਆਂ ਬਾਅਦ ਜਦੋਂ ਪੁਲਿਸ ਨੇ ਮੁੱਖ ਮੁਲਜ਼ਮ Jefferson Lewis ਨੂੰ ਗ੍ਰਿਫ਼ਤਾਰ ਕੀਤਾ ਤਾਂ Alice Springs ਦੀਆਂ ਸੜਕਾਂ ’ਤੇ ਗੁੱਸਾ ਭੜਕ ਉੱਠਿਆ। ਹਸਪਤਾਲ ਦੇ ਬਾਹਰ ਲਗਭਗ 300 ਲੋਕਾਂ ਦੀ ਇਕੱਠੀ ਭੀੜ ਨੇ ਪੁਲਿਸ ਗੱਡੀਆਂ ਨੂੰ ਅੱਗ ਲਗਾ ਦਿੱਤੀ, ਪੱਥਰਬਾਜ਼ੀ ਕੀਤੀ ਅਤੇ ਪੁਲਿਸ ਨਾਲ ਸਿੱਧੀ ਝੜਪ ਹੋਈ।

ਇਹ ਮਾਮਲਾ ਸ਼ਨੀਵਾਰ ਰਾਤ ਸ਼ੁਰੂ ਹੋਇਆ, ਜਦੋਂ ਪੰਜ ਸਾਲ ਦੀ Aboriginal ਬੱਚੀ Alice Springs ਦੇ Ilperenye, ਜਿਸ ਨੂੰ Old Timers Camp ਵੀ ਕਿਹਾ ਜਾਂਦਾ ਹੈ, ਤੋਂ ਲਾਪਤਾ ਹੋ ਗਈ। ਪਰਿਵਾਰ ਮੁਤਾਬਕ ਬੱਚੀ ਨੂੰ ਰਾਤ ਕਰੀਬ 11:30 ਵਜੇ ਆਖ਼ਰੀ ਵਾਰ ਵੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ, ਸਥਾਨਕ ਵਲੰਟੀਅਰਾਂ, ਡਰੋਨ, ਹੈਲੀਕਾਪਟਰ ਅਤੇ Aboriginal trackers ਦੀ ਮਦਦ ਨਾਲ ਪੰਜ ਦਿਨ ਤੱਕ ਵੱਡੀ ਖੋਜ ਮੁਹਿੰਮ ਚਲਾਈ ਗਈ।

ਵੀਰਵਾਰ ਦੁਪਹਿਰ ਇਹ ਖੋਜ ਉਸ ਵੇਲੇ ਦਹਿਲਾ ਦੇਣ ਵਾਲੇ ਅੰਤ ’ਤੇ ਪਹੁੰਚੀ ਜਦੋਂ ਪੁਲਿਸ ਨੂੰ ਬੱਚੀ ਦੀ ਲਾਸ਼ Old Timers Camp ਤੋਂ ਲਗਭਗ 5 ਕਿਲੋਮੀਟਰ ਦੂਰ ਮਿਲੀ। ਪੁਲਿਸ ਨੇ ਤੁਰੰਤ ਮਾਮਲੇ ਨੂੰ murder investigation ਵਜੋਂ ਲਿਆ ਅਤੇ ਜਾਂਚ ਦਾ ਕੇਂਦਰ 47 ਸਾਲ ਦੇ Jefferson Lewis ਨੂੰ ਬਣਾਇਆ ਗਿਆ।

ਪੁਲਿਸ ਮੁਤਾਬਕ Jefferson Lewis ਨੂੰ ਬੱਚੀ ਨਾਲ ਆਖ਼ਰੀ ਵਾਰ ਵੇਖਿਆ ਗਿਆ ਸੀ। ਉਸ ਦੀ ਤਲਾਸ਼ ਲਈ ਪਹਿਲਾਂ ਹੀ warrant ਜਾਰੀ ਕੀਤਾ ਗਿਆ ਸੀ ਅਤੇ ਕਈ ਦਿਨਾਂ ਤੋਂ ਪੁਲਿਸ ਉਸ ਦੀ ਖੋਜ ਕਰ ਰਹੀ ਸੀ। ਜਾਂਚ ਦੌਰਾਨ ਮਿਲੇ forensic evidence, ਖ਼ਾਸ ਕਰਕੇ DNA ਸਬੂਤਾਂ ਨੇ ਪੁਲਿਸ ਦਾ ਸ਼ੱਕ ਹੋਰ ਮਜ਼ਬੂਤ ਕੀਤਾ।

ਵੀਰਵਾਰ ਰਾਤ ਪੁਲਿਸ ਨੇ Jefferson Lewis ਨੂੰ Alice Springs ਦੇ ਇੱਕ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਵੇਲੇ ਉਹ ਜ਼ਖ਼ਮੀ ਹਾਲਤ ਵਿੱਚ ਸੀ ਅਤੇ ਉਸ ਨੂੰ ਇਲਾਜ ਲਈ Alice Springs Hospital ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਕੁਝ ਲੋਕਾਂ ਨੇ ਉਸ ’ਤੇ ਹਮਲਾ ਵੀ ਕੀਤਾ ਸੀ। ਭੀੜ ਦੇ ਹਮਲੇ ਤੋਂ ਹਸਪਤਾਲ ਅਤੇ ਸਟਾਫ਼ ਨੂੰ ਬਚਾਉਣ ਲਈ ਪੁਲਿਸ ਨੇ Jefferson Lewis ਨੂੰ ਡਾਰਵਿਨ ਭੇਜ ਦਿੱਤਾ ਗਿਆ ਹੈ।

ਜਿਵੇਂ ਹੀ ਇਹ ਖ਼ਬਰ ਫੈਲੀ ਕਿ ਬੱਚੀ ਦੇ ਕਤਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਲਿਆਂਦਾ ਗਿਆ ਹੈ, ਸੈਂਕੜੇ ਲੋਕ Alice Springs Hospital ਦੇ ਬਾਹਰ ਇਕੱਠੇ ਹੋ ਗਏ। ਭੀੜ ਵਿੱਚ ਗੁੱਸਾ ਇਸ ਕਦਰ ਸੀ ਕਿ ਲੋਕਾਂ ਨੇ ਪੁਲਿਸ ਗੱਡੀਆਂ ਨੂੰ ਅੱਗ ਲਗਾ ਦਿੱਤੀ, ਕੂੜੇਦਾਨ ਸਾੜ ਦਿੱਤੇ, ਇੱਟਾਂ ਸੁੱਟੀਆਂ ਅਤੇ ਪੁਲਿਸ ਨਾਲ ਝੜਪ ਸ਼ੁਰੂ ਹੋ ਗਈ। ਹਾਲਾਤ ਕਾਬੂ ਕਰਨ ਲਈ ਪੁਲਿਸ ਨੂੰ tear gas ਵਰਤਣੀ ਪਈ।

ਇਸ ਹਿੰਸਾ ਨੇ Alice Springs ਵਿੱਚ ਪਹਿਲਾਂ ਤੋਂ ਚੱਲ ਰਹੇ ਸਮਾਜਿਕ ਸੰਕਟ ਨੂੰ ਇੱਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ। ਇਹ ਸ਼ਹਿਰ ਪਿਛਲੇ ਕਈ ਸਾਲਾਂ ਤੋਂ crime, alcohol abuse, domestic violence ਅਤੇ law and order ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਪਰ ਇਸ ਵਾਰ ਇੱਕ ਪੰਜ ਸਾਲ ਦੀ Aboriginal ਬੱਚੀ ਦੀ ਮੌਤ ਨੇ ਪੂਰੇ ਭਾਈਚਾਰੇ ਦੇ ਗੁੱਸੇ ਨੂੰ ਸੜਕਾਂ ’ਤੇ ਲਿਆ ਦਿੱਤਾ।

Aboriginal ਭਾਈਚਾਰੇ ਵਿੱਚ ਇਸ ਮਾਮਲੇ ਨੂੰ ਸਿਰਫ਼ ਇੱਕ murder case ਨਹੀਂ, ਸਗੋਂ ਸਿਸਟਮ ਦੀ ਨਾਕਾਮੀ ਵਜੋਂ ਵੇਖਿਆ ਜਾ ਰਿਹਾ ਹੈ। ਸਵਾਲ ਉੱਠ ਰਹੇ ਹਨ ਕਿ ਇੱਕ ਛੋਟੀ ਬੱਚੀ ਕਿਵੇਂ ਲਾਪਤਾ ਹੋਈ, ਕਿਉਂ ਉਹ ਸੁਰੱਖਿਅਤ ਨਹੀਂ ਸੀ ਅਤੇ ਆਖ਼ਿਰ ਕਿਉਂ ਇੱਕ ਹੋਰ Aboriginal ਬੱਚੇ ਦੀ ਜਾਨ ਸਿਸਟਮ ਬਚਾ ਨਾ ਸਕਿਆ।

Prime Minister Anthony Albanese ਤੋਂ ਲੈ ਕੇ Northern Territory Chief Minister Lia Finocchiaro ਤੱਕ ਕਈ ਆਗੂਆਂ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਹੈ। ਪਰ Alice Springs ਵਿੱਚ ਹੁਣ ਲੋਕ ਸਿਰਫ਼ ਹਮਦਰਦੀ ਨਹੀਂ, ਸਖ਼ਤ ਇਨਸਾਫ਼ ਮੰਗ ਰਹੇ ਹਨ।

ਹੁਣ ਪੂਰੇ Australia ਦੀ ਨਜ਼ਰ ਇਸ ਮਾਮਲੇ ’ਤੇ ਟਿਕੀ ਹੋਈ ਹੈ। ਇੱਕ ਪਾਸੇ Jefferson Lewis ਖ਼ਿਲਾਫ਼ murder charges ਦੀ ਕਾਰਵਾਈ ਅੱਗੇ ਵਧੇਗੀ, ਦੂਜੇ ਪਾਸੇ ਇਹ ਮਾਮਲਾ Australia ਦੇ justice system, Aboriginal child safety ਅਤੇ Alice Springs ਦੇ law and order ਮਾਡਲ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।

Alice Springs ਵਿੱਚ ਇਸ ਵੇਲੇ ਸਿਰਫ਼ ਇੱਕ ਕਤਲ ਦੀ ਜਾਂਚ ਨਹੀਂ ਚੱਲ ਰਹੀ, ਸਗੋਂ ਪੂਰੇ ਸਿਸਟਮ ਦੀ ਕਸੌਟੀ ਲੱਗੀ ਹੋਈ ਹੈ।

Share This Article
Leave a Comment

Leave a Reply

Your email address will not be published. Required fields are marked *