Melbourne ਦੇ 5 ਬਜਟ ਸਬਅਰਬ ਦੀ ਪ੍ਰਾਪਰਟੀ ਮਾਰਕੀਟ ’ਚ 2027 ਦੌਰਾਨ ਉਛਾਲ ਦੀ ਭਵਿੱਖਬਾਣੀ

Sea7 Australia Team
2 Min Read

ਮੈੱਲਬਰਨ : Melbourne ਦੀ ਪ੍ਰਾਪਰਟੀ ਮਾਰਕੀਟ ’ਚ ਨਿਵੇਸ਼ ਕਰਨ ਵਾਲਿਆਂ ਅਤੇ ਪਹਿਲੀ ਵਾਰ ਘਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਇੱਕ ਵੱਡੀ ਖ਼ਬਰ ਹੈ। ਇੱਕ ਨਵੀਂ ਰਿਪੋਰਟ ਅਨੁਸਾਰ, 2027 ’ਚ ਮੈੱਲਬਰਨ ਦੇ ਪੰਜ ਬਜਟ ਸਬਅਰਬ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਉਣ ਦੀ ਉਮੀਦ ਹੈ।

McGrath Estate Agents ਦੇ ਸੰਸਥਾਪਕ John McGrath ਵੱਲੋਂ ਜਾਰੀ ਕੀਤੀ ਗਈ ਸਾਲਾਨਾ McGrath Report ’ਚ Sunshine, Werribee, Reservoir, Boronia, ਅਤੇ Highett ਨੂੰ ਭਵਿੱਖ ਦੇ ਸਭ ਤੋਂ ਮਜ਼ਬੂਤ ਅਤੇ ਉੱਭਰਦੇ ਬਾਜ਼ਾਰਾਂ ਵਜੋਂ ਦਰਸਾਇਆ ਗਿਆ ਹੈ।

ਇਨ੍ਹਾਂ ਵਿੱਚੋਂ Sunshine ਸਭ ਤੋਂ ਵੱਧ ਚਰਚਾ ’ਚ ਹੈ, ਜਿੱਥੇ ਘਰਾਂ ਦੀ ਔਸਤ ਕੀਮਤ 850,000 ਡਾਲਰ ਹੈ। ਇੱਥੇ ਬਣਨ ਵਾਲੇ ਨਵੇਂ Melbourne Airport Rail Link ਅਤੇ ਸਟੇਸ਼ਨ ਦੇ ‘ਸੁਪਰ ਹੱਬ’ ਕਾਰਨ ਇਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਪ੍ਰਾਪਰਟੀ ਮਾਹਿਰਾਂ ਜਿਵੇਂ ਕਿ Frank Valentic ਅਤੇ Peter Kay ਦਾ ਮੰਨਣਾ ਹੈ ਕਿ ਰੇਲ ਲਿੰਕ ਖੁੱਲ੍ਹਣ ਤੋਂ ਬਾਅਦ ਇੱਥੇ ਕੀਮਤਾਂ ’ਚ 20 ਤੋਂ 30 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਹ ਇਲਾਕਾ ਆਪਣੇ ਬਹੁ-ਸੱਭਿਆਚਾਰਕ ਮਾਹੌਲ ਅਤੇ ਸ਼ਾਨਦਾਰ ਟ੍ਰਾਂਸਪੋਰਟ ਸਹੂਲਤਾਂ ਕਾਰਨ ਖਰੀਦਦਾਰਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ।

ਇਸ ਤੋਂ ਇਲਾਵਾ, ਪਰਿਵਾਰਾਂ ਲਈ Werribee ਇੱਕ ਵਧੀਆ ਅਤੇ ਸਸਤਾ ਵਿਕਲਪ ਹੈ ਜਿਸ ਦੀ ਔਸਤ ਕੀਮਤ 674,000 ਡਾਲਰ ਹੈ। ਇੱਥੇ ਪਾਰਕ ਅਤੇ CBD ਤੱਕ ਸਿੱਧੀ ਰੇਲ ਸਹੂਲਤ ਉਪਲਬਧ ਹੈ। ਉੱਥੇ ਹੀ Reservoir (950,000 ਡਾਲਰ) ਅਤੇ Boronia (880,000 ਡਾਲਰ) ਵੀ ਖਰੀਦਦਾਰਾਂ ਲਈ ਸ਼ਾਨਦਾਰ ਵਿਕਲਪ ਪੇਸ਼ ਕਰਦੇ ਹਨ ਕਿਉਂਕਿ ਇਨ੍ਹਾਂ ਦੀ ਕੀਮਤ 1 ਮਿਲੀਅਨ ਡਾਲਰ ਤੋਂ ਘੱਟ ਹੈ।

ਇਸ ਸੂਚੀ ’ਚ Highett ਸਭ ਤੋਂ ਮਹਿੰਗਾ ਹੈ ਜਿਸ ਦੀ ਔਸਤ ਕੀਮਤ 1.415 ਮਿਲੀਅਨ ਡਾਲਰ ਹੈ, ਪਰ ਫਿਰ ਵੀ ਇਹ ਆਸਪਾਸ ਦੇ ਮਹਿੰਗੇ ਇਲਾਕਿਆਂ (ਜਿਵੇਂ ਕਿ Hampton) ਦੇ ਮੁਕਾਬਲੇ ਇੱਕ ਬਿਹਤਰ ਅਤੇ ਸਸਤਾ ਕੋਸਟਲ (coastal) ਵਿਕਲਪ ਮੰਨਿਆ ਜਾਂਦਾ ਹੈ। ਕੁੱਲ ਮਿਲਾ ਕੇ, ਇਹ 5 ਇਲਾਕੇ ਆਉਣ ਵਾਲੇ ਸਾਲਾਂ ’ਚ ਵੱਡਾ ਮੁਨਾਫ਼ਾ ਦੇ ਸਕਦੇ ਹਨ।

Share This Article
Leave a Comment

Leave a Reply

Your email address will not be published. Required fields are marked *