New South Wales ’ਚ ਘਰ ਖਰੀਦਣ ਵਾਲਿਆਂ ਲਈ ਵੱਡੀ ਰਾਹਤ: ਪ੍ਰਾਪਰਟੀ ਦੀਆਂ ਕੀਮਤਾਂ ਲੁਕਾਉਣ ‘ਤੇ ਲੱਗੇਗੀ ਪਾਬੰਦੀ

Sea7 Australia Team
2 Min Read

ਮੈੱਲਬਰਨ : Australia ਦੇ New South Wales (NSW) ’ਚ ਘਰ ਖਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। NSW ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨਾਂ ਤਹਿਤ 17 ਨਵੰਬਰ 2026 ਤੋਂ ਘਰ ਵੇਚਣ ਵਾਲਿਆਂ ਅਤੇ ਰੀਅਲ ਅਸਟੇਟ ਏਜੰਟਾਂ ਲਈ ਪ੍ਰਾਪਰਟੀ ਦੇ ਇਸ਼ਤਿਹਾਰਾਂ ’ਚ ਵਿਕਰੀ ਕੀਮਤ ਜਾਂ ‘Price Guide’ ਸਾਂਝਾ ਕਰਨਾ ਲਾਜ਼ਮੀ ਹੋਵੇਗਾ। Victoria ਤੋਂ ਬਾਅਦ ਇਹ ਕਦਮ ਚੁੱਕਣ ਵਾਲਾ NSW ਦੂਜਾ ਵੱਡਾ ਸੂਬਾ ਬਣ ਗਿਆ ਹੈ, ਜਿਸ ਦਾ ਮੁੱਖ ਮਕਸਦ ‘Underquoting’ (ਅਸਲ ਅੰਦਾਜ਼ੇ ਤੋਂ ਘੱਟ ਕੀਮਤ ਦਿਖਾ ਕੇ ਗਾਹਕਾਂ ਨੂੰ ਭਰਮਾਉਣਾ) ਨੂੰ ਰੋਕਣਾ ਹੈ।

Australia ’ਚ 10 ਵਿੱਚੋਂ 7 ਖਰੀਦਦਾਰ ਇਸ਼ਤਿਹਾਰਾਂ ’ਚ ਕੀਮਤ ਨਾ ਹੋਣ ਕਾਰਨ ਪਰੇਸ਼ਾਨ ਹੁੰਦੇ ਹਨ, ਜਿਸ ਕਰਕੇ 80% ਲੋਕ ਅਜਿਹੀਆਂ ਪ੍ਰਾਪਰਟੀਆਂ ਨੂੰ ਛੱਡ ਦਿੰਦੇ ਹਨ।

ਨਵੇਂ ਨਿਯਮਾਂ ਅਨੁਸਾਰ :

  • ਕੀਮਤ ਦੀ ਹੱਦ: ਏਜੰਟ ਹੁਣ ਆਪਣੇ ਅਸਲ ਅੰਦਾਜ਼ੇ, ਨਿਲਾਮੀ (Auction) ’ਚ ਲੱਗੀ ਸਭ ਤੋਂ ਉੱਚੀ ਬੋਲੀ, ਜਾਂ ਮਾਲਕ ਵੱਲੋਂ ਪਹਿਲਾਂ ਠੁਕਰਾਏ ਗਏ ਲਿਖਤੀ ਆਫਰ ਤੋਂ ਘੱਟ ਕੀਮਤ ਇਸ਼ਤਿਹਾਰ ’ਚ ਨਹੀਂ ਲਿਖ ਸਕਣਗੇ। ਹਾਲਾਂਕਿ, ਘਰ ਦੇ ਬਾਹਰ ਲੱਗੇ ਬੋਰਡਾਂ ‘ਤੇ ਕੀਮਤ ਲਿਖਣਾ ਲਾਜ਼ਮੀ ਨਹੀਂ ਹੋਵੇਗਾ।
  • Statement of Information (SOI): 2027 ਦੀ ਸ਼ੁਰੂਆਤ ਤੋਂ ਏਜੰਟਾਂ ਨੂੰ ਇਲਾਕੇ ’ਚ ਵਿਕੇ ਅਜਿਹੇ ਹੋਰ ਘਰਾਂ ਦੇ ਵੇਰਵਿਆਂ ਵਾਲਾ ਸਰਕਾਰੀ ਫਾਰਮ (SOI) ਆਨਲਾਈਨ ਇਸ਼ਤਿਹਾਰਾਂ ਅਤੇ ਇੰਸਪੈਕਸ਼ਨ ਦੌਰਾਨ ਦਿਖਾਉਣਾ ਪਵੇਗਾ, ਅਤੇ ਮੰਗਣ ‘ਤੇ ਦੋ ਕੰਮਕਾਜੀ ਦਿਨਾਂ ’ਚ ਦੇਣਾ ਹੋਵੇਗਾ।
  • ਭਾਰੀ ਜੁਰਮਾਨੇ: ਨਿਯਮ ਤੋੜਨ ਵਾਲੇ ਏਜੰਟਾਂ ਨੂੰ $110,000 ਤੱਕ ਦਾ ਜੁਰਮਾਨਾ (ਜਾਂ ਕਮਿਸ਼ਨ ਦਾ ਤਿੰਨ ਗੁਣਾ) ਅਤੇ SOI ਨਿਯਮਾਂ ਦੀ ਉਲੰਘਣਾ ‘ਤੇ $27,500 ਤੱਕ ਦੀ ਸਜ਼ਾ ਹੋ ਸਕਦੀ ਹੈ।

ਇਹ ਬਦਲਾਅ ਉਸ ਸਮੇਂ ਆਏ ਹਨ ਜਦੋਂ Sydney ’ਚ ਘਰਾਂ ਦੀਆਂ ਔਸਤ ਕੀਮਤਾਂ ਪਿਛਲੇ ਸਾਲ ਨਾਲੋਂ 5% ਡਿੱਗੀਆਂ ਹਨ। ਦੂਜੇ ਪਾਸੇ, Real Estate Institute of NSW (REINSW) ਦੇ ਜਨਰਲ ਮੈਨੇਜਰ Aaron Barber ਨੇ ਇਸ ਕਾਨੂੰਨ ਨੂੰ ਸਿਰਫ਼ ਇੱਕ ‘ਸਿਆਸੀ ਕਦਮ’ ਦੱਸਦਿਆਂ ਕਿਹਾ ਕਿ ਇਸ ਨਾਲ ਖਰੀਦਦਾਰਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਵੇਗਾ, ਸਗੋਂ ਕਾਗਜ਼ੀ ਕਾਰਵਾਈ ਵਧੇਗੀ।

Share This Article
Leave a Comment

Leave a Reply

Your email address will not be published. Required fields are marked *