ਆਸਟ੍ਰੇਲੀਆ ਦੇ ਲੋਕਾਂ ਦੀ ਖੁਰਾਕ ’ਚ Junk Food ਫੂਡ ਦਾ ਵਧਿਆ ਦਬਦਬਾ, ਜਾਣੋ ਤਾਜ਼ਾ ਅੰਕੜਿਆਂ ’ਚ ਕੀ ਹੋਇਆ ਖੁਲਾਸਾ

Sea7 Australia Team
2 Min Read
  • ਸਰਕਾਰਾਂ ਅਤੇ ਵੱਡੀਆਂ ਫੂਡ ਕੰਪਨੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ : ਖੋਜਕਰਤਾ

ਮੈੱਲਬਰਨ : Australian Bureau of Statistics (ABS) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆਈ ਲੋਕਾਂ ਦੀ ਰੋਜ਼ਾਨਾ ਖੁਰਾਕ ’ਚ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਚੀਜ਼ਾਂ ਦਾ ਹਿੱਸਾ ਕਾਫੀ ਵਧ ਗਿਆ ਹੈ। ਸਾਲ 2024–25 ਦੌਰਾਨ ਆਸਟ੍ਰੇਲੀਆਈ ਲੋਕਾਂ ਦੀ ਕੁੱਲ ਖੁਰਾਕੀ ਊਰਜਾ ਦਾ 37.5 ਫੀਸਦੀ ਹਿੱਸਾ ਜੰਕ ਫੂਡ ਅਤੇ ਅਜਿਹੇ ਪੀਣ ਵਾਲੇ ਪਦਾਰਥਾਂ ਤੋਂ ਆਇਆ ਹੈ, ਜਿਨ੍ਹਾਂ ਨੂੰ ਸਿਰਫ਼ ਕਦੇ-ਕਦਾਈਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

Consumption of Selected Foodstuffs ਦੀ ਰਿਪੋਰਟ ਮੁਤਾਬਕ, ਲੋਕ ਆਪਣੀਆਂ ਟਰਾਲੀਆਂ ਅਤੇ ਪੇਟ ਸੌਸੇਜ, ਮੀਟ ਪਾਈ, ਬਿਸਕੁਟ, ਚਾਕਲੇਟ ਅਤੇ ਬੀਅਰ ਵਰਗੀਆਂ ਚੀਜ਼ਾਂ ਨਾਲ ਭਰ ਰਹੇ ਹਨ। ਆਸਟ੍ਰੇਲੀਆਈ ਖੁਰਾਕ ਹਦਾਇਤਾਂ ਅਨੁਸਾਰ ਇੱਕ ਦਿਨ ’ਚ ਅਜਿਹੇ ਭੋਜਨ ਦੀ ਮਾਤਰਾ 600 ਕਿਲੋਜੂਲ (ਇੱਕ ਸਰਵ) ਤੋਂ ਵੱਧ ਨਹੀਂ ਹੋਣੀ ਚਾਹੀਦੀ, ਪਰ ਮੌਜੂਦਾ ਸਮੇਂ ’ਚ ਪ੍ਰਤੀ ਵਿਅਕਤੀ ਰੋਜ਼ਾਨਾ 3,000 ਕਿਲੋਜੂਲ ਤੋਂ ਵੱਧ ਦੀ ਖਪਤ ਕੀਤੀ ਜਾ ਰਹੀ ਹੈ। 2023 ’ਚ Commonwealth Scientific and Industrial Research Organisation (CSIRO) ਦੇ ਸਰਵੇਖਣ ’ਚ ਵੀ ਸਾਹਮਣੇ ਆਇਆ ਸੀ ਕਿ ਦੇਸ਼ ਵਾਸੀ ਹਫ਼ਤੇ ’ਚ ਲਗਭਗ 28 ਸਰਵ ਜੰਕ ਫੂਡ ਖਾਂਦੇ ਹਨ।

ਦੂਜੇ ਪਾਸੇ, ਆਸਟ੍ਰੇਲੀਆਈ ਲੋਕ ਪੰਜ ਮੁੱਖ ਪੌਸ਼ਟਿਕ ਭੋਜਨ ਸਮੂਹਾਂ, ਅਨਾਜ, ਸਬਜ਼ੀਆਂ, ਫਲ, ਦੁੱਧ-ਦਹੀਂ ਅਤੇ ਮੀਟ ਦੀ ਨਿਰਧਾਰਤ ਮਾਤਰਾ ਲੈਣ ’ਚ ਪਿੱਛੇ ਹਨ। ਲੋਕ ਰੋਜ਼ਾਨਾ 2.0 ਦੀ ਬਜਾਏ ਸਿਰਫ਼ 1.3 ਸਰਵ ਫਲ ਅਤੇ 2.5 ਦੀ ਬਜਾਏ 1.8 ਸਰਵ ਲੀਨ ਮੀਟ ਖਾ ਰਹੇ ਹਨ। ਹਾਲਾਂਕਿ, ਫਲਾਂ ਦੀ ਖਪਤ ’ਚ 1.4 ਫੀਸਦੀ ਵਾਧਾ ਅਤੇ ਸਬਜ਼ੀਆਂ ’ਚ 1.7 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਪੀਣ ਵਾਲੇ ਪਦਾਰਥਾਂ ’ਚ ਨਾਰੀਅਲ ਪਾਣੀ ਦੀ ਖਪਤ 46 ਫੀਸਦੀ, ਐਨਰਜੀ ਡਰਿੰਕਸ 17.8 ਫੀਸਦੀ, ਬੋਤਲਬੰਦ ਪਾਣੀ 5 ਫੀਸਦੀ ਅਤੇ ਸਾਫਟ ਡਰਿੰਕਸ 2.6 ਫੀਸਦੀ ਵਧੀ ਹੈ।

Global Centre for Preventive Health and Nutrition ਦੇ ਖੋਜਕਰਤਾ Dr Benjamin Wood ਨੇ Deakin University ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੱਸਿਆ ਲਈ ਆਮ ਖਪਤਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਸਰਕਾਰਾਂ ਅਤੇ ਵੱਡੀਆਂ ਫੂਡ ਕੰਪਨੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।

Share This Article
Leave a Comment

Leave a Reply

Your email address will not be published. Required fields are marked *