- Australia ’ਚ ਪਰਿਵਾਰਕ ਸਬੰਧਾਂ ਅਤੇ ਬਿਤਾਏ ਗਏ ਲੰਬੇ ਸਮੇਂ ਨੂੰ ਹੁਣ ‘other considerations’ ਦੀ ਸੂਚੀ ’ਚ ਭੇਜਿਆ ਜਾਵੇਗਾ
ਮੈੱਲਬਰਨ : Australia ਸਰਕਾਰ ਨੇ ਵੀਜ਼ਾ character checks ਦੇ ਨਿਯਮਾਂ ’ਚ ਵੱਡਾ ਬਦਲਾਅ ਕਰਦਿਆਂ ਨਵਾਂ Direction 123 ਜਾਰੀ ਕੀਤਾ ਹੈ, ਜੋ 31 October 2026 ਤੋਂ ਲਾਗੂ ਹੋਵੇਗਾ। Minister Tony Burke ਵੱਲੋਂ ਮਨਜ਼ੂਰ ਕੀਤੇ ਗਏ ਇਸ ਨਵੇਂ ਢਾਂਚੇ ਦਾ ਮੁੱਖ ਉਦੇਸ਼ community ਸੁਰੱਖਿਆ ਨੂੰ ਪਹਿਲ ਦੇਣਾ ਹੈ।
nriaffairs ਦੀ ਇੱਕ ਰਿਪੋਰਟ ਅਨੁਸਾਰ ਨਵੇਂ ਨਿਯਮਾਂ ਤਹਿਤ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ Australia ’ਚ ਪਰਿਵਾਰਕ ਸਬੰਧਾਂ (family ties) ਅਤੇ ਬਿਤਾਏ ਗਏ ਲੰਬੇ ਸਮੇਂ ਨੂੰ ਹੁਣ ‘primary considerations’ ਦੀ ਬਜਾਏ ‘other considerations’ ਦੀ ਸੂਚੀ ’ਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਸਬੰਧਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ, ਪਰ ਵੀਜ਼ਾ ਫੈਸਲਿਆਂ ’ਚ ਇਨ੍ਹਾਂ ਦਾ ਭਾਰ ਪਹਿਲਾਂ ਨਾਲੋਂ ਘਟੇਗਾ।
ਹੁਣ ਮੁੱਖ ਤੌਰ ’ਤੇ ਚਾਰ ਗੱਲਾਂ ਨੂੰ ‘primary’ ਪਹਿਲ ਦਿੱਤੀ ਜਾਵੇਗੀ: community protection, domestic or family violence, community expectations, ਅਤੇ Australia ’ਚ ਮੌਜੂਦ ਨਾਬਾਲਗਾਂ (minor children) ਦੇ ਬਿਹਤਰ ਹਿੱਤ। Domestic or family violence ਦੀ ਪਰਿਭਾਸ਼ਾ ਦਾ ਵੀ ਵਿਸਤਾਰ ਕੀਤਾ ਗਿਆ ਹੈ, ਜਿਸ ’ਚ ਹੁਣ ਤਕਨੀਕੀ ਸ਼ੋਸ਼ਣ (technology-facilitated abuse) ਅਤੇ stalking ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਧਿਆਨ ਦੇਣ ਯੋਗ ਹੈ ਕਿ Direction 123 ਹਰ ਨਵੇਂ ਵੀਜ਼ਾ ਅਪਲਾਈ ਕਰਨ ਵਾਲੇ ਲਈ ਕੋਈ ਨਵਾਂ character test ਨਹੀਂ ਹੈ। ਇਹ ਮੁੱਖ ਤੌਰ ’ਤੇ ਉਨ੍ਹਾਂ ਮਾਮਲਿਆਂ ’ਤੇ ਲਾਗੂ ਹੋਵੇਗਾ ਜਿੱਥੇ Migration Act 1958 ਦੇ ਸੈਕਸ਼ਨ 501 ਅਤੇ 501CA ਤਹਿਤ ਵੀਜ਼ਾ ਰੱਦ ਕਰਨ (cancellation) ਜਾਂ ਇਨਕਾਰ (refusal) ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਦੇ character ਸਬੰਧੀ ਮਾਮਲੇ pending ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ Administrative Review Tribunal ਜਾਂ ਵਿਭਾਗ ਦੇ ਨੋਟਿਸਾਂ ਦੀਆਂ ਤਰੀਕਾਂ ਦੀ ਜਾਂਚ ਕਰਨ ਅਤੇ ਆਪਣੇ ਮਾਹਰਾਂ ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਨਵੇਂ ਨਿਯਮਾਂ ਮੁਤਾਬਕ ਸਹੀ ਪੈਰਵੀ ਕੀਤੀ ਜਾ ਸਕੇ।
