ਆਸਟ੍ਰੇਲੀਆ ਦੀਆਂ ਮੁੱਖ ਪਾਰਟੀਆਂ ਦੀਆਂ ਮਾਈਗ੍ਰੇਸ਼ਨ ਨੀਤੀਆਂ : ਕੀ Labor, Coalition ਅਤੇ One Nation ਦੇ ਪਲਾਨ ਅਸਲੀਅਤ ਦੇ ਨੇੜੇ ਹਨ? ਜਾਣੋ ਕੀ ਹੈ ਮਾਹਰਾਂ ਦੀ ਰਾਏ?

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਦੀਆਂ ਅਗਲੀਆਂ ਫੈਡਰਲ ਚੋਣਾਂ ’ਚ ਇਮੀਗ੍ਰੇਸ਼ਨ ਇੱਕ ਅਹਿਮ ਮੁੱਦਾ ਬਣਨ ਜਾ ਰਿਹਾ ਹੈ। Labor, Coalition, ਅਤੇ One Nation ਨੇ ਆਪਣੇ Net Overseas Migration (NOM) ਨੂੰ ਘਟਾਉਣ ਦੇ ਪਲਾਨ ਪੇਸ਼ ਕੀਤੇ ਹਨ, ਪਰ ਮਾਹਿਰਾਂ ਨੇ ਇਨ੍ਹਾਂ ਦੀ ਅਸਲੀਅਤ ‘ਤੇ ਸਵਾਲ ਚੁੱਕੇ ਹਨ।

Labor ਪਾਰਟੀ ਨੇ NOM ਨੂੰ ਇਸ ਵਿੱਤੀ ਸਾਲ ’ਚ 245,000 ਅਤੇ 2027-28 ਤੱਕ 225,000 ਤੱਕ ਘਟਾਉਣ ਦਾ ਟੀਚਾ ਰੱਖਿਆ ਹੈ। Labor ਸਰਕਾਰ healthcare ਅਤੇ construction ਵਰਗੇ ਜ਼ਰੂਰੀ ਖੇਤਰਾਂ ਨੂੰ ਪਹਿਲ ਦੇ ਰਹੀ ਹੈ ਜਦਕਿ ਇੰਟਰਨੈਸ਼ਨਲ ਸਟੂਡੈਂਟਸ ਦੇ visa hopping ’ਤੇ ਰੋਕ ਲਗਾ ਰਹੀ ਹੈ।

ਇਸਦੇ ਉਲਟ, Angus Taylor ਦੀ ਅਗਵਾਈ ’ਚ Coalition ਨੇ ਇਸ ਅੰਕੜੇ ਨੂੰ 100,000 ਤੱਕ ਲਿਆਉਣ ਦਾ ਵਾਅਦਾ ਕੀਤਾ ਹੈ। ਇਹ ਆਸਟ੍ਰੇਲੀਆ ਦੇ ਇਤਿਹਾਸ ’ਚ ਸਭ ਤੋਂ ਵੱਡੀ ਕਟੌਤੀ ਹੋਵੇਗੀ, ਜਿਸ ਨੂੰ ਪੂਰਾ ਕਰਨ ਲਈ ਉਹ bridging, protection ਅਤੇ temporary graduate ਵੀਜ਼ਿਆਂ ਦੀ ਗਿਣਤੀ ਨੂੰ 400,000 ਤੋਂ ਘਟਾ ਕੇ ਸਿਰਫ਼ 20,000 ਕਰਨਗੇ। One Nation ਨੇ ਵੀ ਇੱਕ ਸਖ਼ਤ ਪਲਾਨ ਪੇਸ਼ ਕੀਤਾ ਹੈ, ਜਿਸ ਤਹਿਤ ਉਹ ਸਟੂਡੈਂਟ ਵੀਜ਼ਿਆਂ ’ਤੇ ਕੈਪ ਲਗਾ ਕੇ NOM ਨੂੰ 130,000 ਤੱਕ ਸੀਮਤ ਕਰਨਾ ਚਾਹੁੰਦੇ ਹਨ।

ਪਰ The Guardian ਨਾਲ ਗੱਲ ਕਰਦਿਆਂ ਇਮੀਗ੍ਰੇਸ਼ਨ ਮਾਹਿਰ Abul Rizvi ਅਤੇ Anna Boucher ਅਨੁਸਾਰ, Labor ਦਾ ਟੀਚਾ ਤਾਂ ਹਾਸਲ ਕੀਤਾ ਜਾ ਸਕਦਾ ਹੈ, ਪਰ Coalition ਅਤੇ One Nation ਦੇ ਪਲਾਨ ‘ਲਗਭਗ ਅਸੰਭਵ’ ਹਨ। Abul Rizvi ਦਾ ਕਹਿਣਾ ਹੈ ਕਿ bridging ਵੀਜ਼ੇ ਖਤਮ ਕਰਨ ਦਾ ਮਤਲਬ ਹੋਵੇਗਾ ਕਿ ਆਸਟ੍ਰੇਲੀਅਨ ਨਾਗਰਿਕਾਂ ਦੇ ਪਾਰਟਨਰ ਅਤੇ ਮਾਪਿਆਂ ਨੂੰ ਦੇਸ਼ ਵਿੱਚੋਂ ਕੱਢਣਾ, ਜੋ ਕਿ ਕਾਨੂੰਨੀ ਅਤੇ ਨੈਤਿਕ ਤੌਰ ’ਤੇ ਮੁਸ਼ਕਲ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਮੀਗ੍ਰੇਸ਼ਨ ’ਚ ਇੰਨੀ ਵੱਡੀ ਕਟੌਤੀ ਕੀਤੀ ਜਾਂਦੀ ਹੈ, ਤਾਂ ਆਸਟ੍ਰੇਲੀਆ ਨੂੰ aged care ਵਰਗੇ ਜ਼ਰੂਰੀ ਸੈਕਟਰਾਂ ’ਚ ਕਾਮਿਆਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

TAGGED:
Share This Article
Leave a Comment

Leave a Reply

Your email address will not be published. Required fields are marked *