ਮੈੱਲਬਰਨ : ਆਸਟ੍ਰੇਲੀਆ ਦੇ New South Wales (NSW) ’ਚ ਟੈਂਪਰੇਰੀ migrant labour ਦੇ ਹੋ ਰਹੇ ਸ਼ੋਸ਼ਣ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। NSW ਦੇ Anti-Slavery Commissioner, Dr James Cockayne ਨੇ ਪਾਰਲੀਮੈਂਟ ’ਚ ਆਪਣੀ ਰਿਪੋਰਟ ਪੇਸ਼ ਕਰਦਿਆਂ ਲੇਬਰ ਹਾਇਰ ਸਿੰਡੀਕੇਟਸ (labour hire syndicates) ਵਿਰੁੱਧ ਪੁਲਿਸ ਦੀ ਢਿੱਲੀ ਅਤੇ ਗੈਰ-ਸਰਗਰਮ ਕਾਰਵਾਈ ਦੀ ਤਿੱਖੀ ਆਲੋਚਨਾ ਕੀਤੀ ਹੈ।
Dr James Cockayne ਨੇ ਦੱਸਿਆ ਕਿ Riverina ਅਤੇ Mid North Coast ਵਰਗੇ ਖੇਤਰਾਂ ’ਚ ਫਾਰਮਾਂ ’ਤੇ ਕੰਮ ਕਰਨ ਵਾਲੇ ਮਾਇਰਗੈਂਟ ਲੇਬਰ ਨਾਲ ਘੱਟ ਤਨਖਾਹ, ਪਛਾਣ ਦੀ ਚੋਰੀ (identity theft), ਬਲੈਕਮੇਲ, ਮਨੀ ਲਾਂਡਰਿੰਗ ਅਤੇ ਟੈਕਸ ਧੋਖਾਧੜੀ ਵਰਗੇ ਗੰਭੀਰ ਅਪਰਾਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੰਡੀਕੇਟਸ ਦੇ ਸੰਗਠਿਤ ਅਪਰਾਧੀਆਂ (organised crime) ਨਾਲ ਸਬੰਧ ਬਣ ਰਹੇ ਹਨ ਅਤੇ ਇਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਛਾਪੇਮਾਰੀ ਤੋਂ ਪਹਿਲਾਂ ਹੀ ਮਜ਼ਦੂਰਾਂ ਨੂੰ ਫਾਰਮਾਂ ਤੋਂ ਹਟਾ ਦਿੱਤਾ ਜਾਂਦਾ ਹੈ।
Australian Institute of Criminology ਦੇ ਅੰਕੜਿਆਂ ਅਨੁਸਾਰ, Australian Federal Police (AFP) ਕੋਲ ਪਹੁੰਚਣ ਵਾਲੀਆਂ ਆਧੁਨਿਕ ਗੁਲਾਮੀ ਅਤੇ ਮਨੁੱਖੀ ਤਸਕਰੀ ਦੀਆਂ ਸ਼ਿਕਾਇਤਾਂ ਵਿੱਚੋਂ 10 ਫੀਸਦੀ ਤੋਂ ਵੀ ਘੱਟ ਮਾਮਲੇ ਅਦਾਲਤੀ ਕਾਰਵਾਈ ਤੱਕ ਪਹੁੰਚਦੇ ਹਨ, ਅਤੇ ਸਿਰਫ਼ 1 ਤੋਂ 4 ਫੀਸਦੀ ਮਾਮਲਿਆਂ ’ਚ ਹੀ ਸਜ਼ਾ ਹੁੰਦੀ ਹੈ। Dr Cockayne ਨੇ ਇਹ ਮਾਮਲੇ NSW Police ਅਤੇ AFP ਨੂੰ ਸੌਂਪ ਦਿੱਤੇ ਹਨ।
ਉਨ੍ਹਾਂ ਨੇ ਸਪਲਾਈ ਚੇਨ ਦੀਆਂ ਵੱਡੀਆਂ ਕੰਪਨੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ ਕੀਤੀ ਹੈ। ਹਾਲਾਂਕਿ NSW ਸਰਕਾਰ ਅਗਲੇ ਸਾਲ ਲੇਬਰ ਹਾਇਰ ਲਾਇਸੈਂਸਿੰਗ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਪਰ Dr Cockayne ਨੇ ਚਿੰਤਾ ਜਤਾਈ ਕਿ ਇਸ ਨੂੰ 2028 ਤੱਕ ਹੀ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇਗਾ, ਜਿਸ ਕਾਰਨ ਮਜ਼ਦੂਰ ਉਦੋਂ ਤੱਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਹਿਣਗੇ।
