Italy ‘ਚ Sonia Gandhi ਦਾ ਜੱਦੀ ਘਰ ਬਣੇਗਾ ਮਿਊਜ਼ੀਅਮ, ਸਿੱਖ ਕਾਰੋਬਾਰੀ ਸੁਖਦੇਵ ਸਿੰਘ ਕੰਗ ਨੇ ਕੀਤੀ ਪਹਿਲ

Sea7 Australia Team
2 Min Read

Italy ਦੇ Veneto ਖੇਤਰ ਦੇ ਖੂਬਸੂਰਤ ਕਸਬੇ Lusiana ’ਚ ਸਥਿਤ Sonia Gandhi ਦਾ ਬਚਪਨ ਦਾ ਘਰ, ਜਿਸ ਨੂੰ ਸਥਾਨਕ ਲੋਕ ‘India House’ ਕਹਿੰਦੇ ਹਨ, ਜਲਦ ਹੀ ਇੱਕ ਮਿਊਜ਼ੀਅਮ ’ਚ ਤਬਦੀਲ ਹੋਣ ਜਾ ਰਿਹਾ ਹੈ। ਇਸ ਛੇ ਕਮਰਿਆਂ ਵਾਲੇ ਪੱਥਰ ਅਤੇ ਕੰਕਰੀਟ ਦੇ ਘਰ ਦੇ ਮਾਲਕ ਸਿੱਖ ਕਾਰੋਬਾਰੀ ਸੁਖਦੇਵ ਸਿੰਘ ਕੰਗ ਹਨ, ਜਿਨ੍ਹਾਂ ਨੇ 2020 ’ਚ Maino ਪਰਿਵਾਰ ਦੀ ਇਹ ਜੱਦੀ ਜਾਇਦਾਦ ਆਪਣੀ ਪਤਨੀ ਅਤੇ ਧੀ ਦੇ ਨਾਂ ‘ਤੇ ਖਰੀਦੀ ਸੀ।

The Times of India ਦੀ ਇੱਕ ਰਿਪੋਰਟ ਅਨੁਸਾਰ ਵੀਰਵਾਰ ਨੂੰ Amritsar ਦੌਰੇ ਦੌਰਾਨ Sukhdev Singh Kang ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਰ ਨੂੰ ਬਿਲਕੁਲ ਪਹਿਲਾਂ ਵਾਂਗ ਹੀ ਸੰਭਾਲ ਕੇ ਰੱਖਿਆ ਹੈ। ਹੁਣ ਜਦੋਂ Sonia Gandhi ਦੀ ਕਿਤਾਬ ‘Belonging: A Journey of Love’ ਕਾਰਨ ਉਨ੍ਹਾਂ ਦੇ ਜੀਵਨ ਪ੍ਰਤੀ ਲੋਕਾਂ ਦੀ ਦਿਲਚਸਪੀ ਵਧੀ ਹੈ, ਤਾਂ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਮਿਊਜ਼ੀਅਮ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ ਲੋੜੀਂਦੀਆਂ ਮਨਜ਼ੂਰੀਆਂ ਵੀ ਲੈ ਲਈਆਂ ਹਨ। ਕੰਗ ਨੇ ਕਿਹਾ ਕਿ ਉਹ Sonia Gandhi, Rahul ਅਤੇ Priyanka ਨੂੰ ਮਿਲਣਾ ਚਾਹੁੰਦੇ ਹਨ ਤਾਂ ਜੋ ਪਰਿਵਾਰਕ ਇਤਿਹਾਸ ਨੂੰ ਜਾਣ ਕੇ ਉਨ੍ਹਾਂ ਦੀਆਂ ਨਿੱਜੀ ਵਸਤਾਂ ਨੂੰ ਮਿਊਜ਼ੀਅਮ ’ਚ ਪ੍ਰਦਰਸ਼ਿਤ ਕੀਤਾ ਜਾ ਸਕੇ।

Brescia ’ਚ ਰਹਿਣ ਵਾਲੇ ਕੰਗ ਹਰ ਮਹੀਨੇ ਘਰ ਦੀ ਦੇਖਭਾਲ ਲਈ 100 ਯੂਰੋ ਅਤੇ ਸਾਲਾਨਾ 1,000 ਯੂਰੋ ਟੈਕਸ ਅਦਾ ਕਰਦੇ ਹਨ। ਉਨ੍ਹਾਂ ਨੇ ਇਸ ਘਰ ਨੂੰ 800 ਯੂਰੋ ਮਹੀਨਾ ਕਿਰਾਏ ‘ਤੇ ਦੇਣ ਜਾਂ ਗੁਰਦੁਆਰਾ ਬਣਾਉਣ ਦੇ ਸੁਝਾਵਾਂ ਨੂੰ ਠੁਕਰਾ ਦਿੱਤਾ ਕਿਉਂਕਿ ਉਹ ਇਸ ਦੀ ਅਸਲ ਪਛਾਣ ਬਰਕਰਾਰ ਰੱਖਣਾ ਚਾਹੁੰਦੇ ਹਨ।

ਇਮਾਰਤ ਦੇ ਬਾਹਰ ਤਿਰੰਗੇ ਦੇ ਰੰਗਾਂ ’ਚ ‘India House, Sonia Gandhi, Place of Birth 9 December 1946’ ਲਿਖਿਆ ਹੋਇਆ ਹੈ। Sonia ਦੇ ਪਿਤਾ Stefano Maino ਇੱਕ ਰਾਜਮਿਸਤਰੀ ਅਤੇ ਠੇਕੇਦਾਰ ਸਨ। ਅੱਜ ਇਹ ਘਰ ਭਾਰਤੀ ਸੈਲਾਨੀਆਂ, ਖਾਸ ਕਰ ਕੇ ਸਿੱਖਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ, ਜਿਸ ਨਾਲ ਪਿੰਡ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਿਆ ਹੈ। ਕੰਗ ਪਰਿਵਾਰ ਹਰ ਸਾਲ Sonia Gandhi ਦੇ ਜਨਮਦਿਨ ‘ਤੇ ਇੱਥੇ ਸਮਾਗਮ ਵੀ ਕਰਵਾਉਂਦਾ ਹੈ।

Share This Article
Leave a Comment

Leave a Reply

Your email address will not be published. Required fields are marked *