Australia ’ਚ ਰਿਕਾਰਡ ਪੱਧਰ ’ਤੇ ਪਹੁੰਚ ਕੇ ਰੁਕੀ ਰੈਂਟ ਵਧਣ ਦੀ ਰਫ਼ਤਾਰ, Tenants ਦੀ ਜੇਬ ਹੋਰ ਬੋਝ ਝੱਲਣ ਤੋਂ ਹੋਈ ਅਸਮਰੱਥ

Sea7 Australia Team
2 Min Read

ਮੈੱਲਬਰਨ : Australia ’ਚ ਚੱਲ ਰਹੇ ਰਿਹਾਇਸ਼ੀ ਸੰਕਟ ਦਰਮਿਆਨ Tenants ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। Domain ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਭਰ ’ਚ ਘਰਾਂ ਦੇ ਰੈਂਟ ਰਿਕਾਰਡ ਉੱਚੇ ਪੱਧਰ ’ਤੇ ਪਹੁੰਚਣ ਤੋਂ ਬਾਅਦ ਹੁਣ ਰੁਕਣ ਲੱਗੇ ਹਨ। ਮਕਾਨਾਂ ਦੀ ਭਾਰੀ ਕਿੱਲਤ ਅਤੇ ਰਾਸ਼ਟਰੀ ਪੱਧਰ ’ਤੇ ਮਹਿਜ਼ 1% vacancy rate ਹੋਣ ਦੇ ਬਾਵਜੂਦ landlords ਲਈ ਕਿਰਾਏ ਵਧਾਉਣਾ ਮੁਸ਼ਕਲ ਹੋ ਰਿਹਾ ਹੈ, ਕਿਉਂਕਿ tenants ਹੁਣ ਆਪਣੀ ਆਰਥਿਕ ਸਮਰੱਥਾ ਦੀ ਆਖ਼ਰੀ ਹੱਦ ’ਤੇ ਪਹੁੰਚ ਚੁੱਕੇ ਹਨ।

ਸਤੰਬਰ ਤਿਮਾਹੀ ਦੇ ਅੰਕੜਿਆਂ ਅਨੁਸਾਰ Melbourne ($600), Brisbane ($700), Perth ($750) ਅਤੇ Adelaide ($650) ’ਚ ਘਰਾਂ ਦੇ ਹਫ਼ਤਾਵਾਰੀ ਕਿਰਾਏ ਬਿਲਕੁਲ ਸਥਿਰ ਰਹੇ ਹਨ। ਦੂਜੇ ਪਾਸੇ Sydney ’ਚ ਕਿਰਾਇਆ $5 ਘਟ ਕੇ $835 ਅਤੇ Canberra ’ਚ $10 ਡਿੱਗ ਕੇ $700 ’ਤੇ ਆ ਗਿਆ ਹੈ। ਹਾਲਾਂਕਿ, Darwin (5.3% ਵਾਧਾ) ਅਤੇ Hobart (1%) ’ਚ ਕਿਰਾਏ ਵਧਣ ਦਾ ਰੁਝਾਨ ਬਰਕਰਾਰ ਰਿਹਾ।

Domain ਦੀ ਮੁੱਖ ਅਰਥਸ਼ਾਸਤਰੀ Nicola Powell ਦਾ ਕਹਿਣਾ ਹੈ ਕਿ Tenants ਦੀ ਹੋਰ ਬੋਝ ਝੱਲਣ ਦੀ ਸਮਰੱਥਾ ਮੁੱਕ ਚੁੱਕੀ ਹੈ, ਜਿਸ ਕਾਰਨ ਮਾਰਕੀਟ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸ ਦੇ ਨਾਲ ਹੀ Kusher Consulting ਦੇ Cameron Kusher ਅਨੁਸਾਰ, ਲੋਕ ਵਧਦੇ ਖ਼ਰਚਿਆਂ ਤੋਂ ਬਚਣ ਲਈ ਸ਼ਹਿਰ ਦੇ ਕੇਂਦਰਾਂ ਤੋਂ ਦੂਰ ਸ਼ਿਫਟ ਹੋਣ, share housing ਚੁਣਨ ਜਾਂ ਪਰਿਵਾਰ ਨਾਲ ਰਹਿਣ ਵਰਗੇ ਵੱਡੇ ਸਮਝੌਤੇ ਕਰਨ ਲਈ ਮਜਬੂਰ ਹਨ। ਇਸ ਦੌਰਾਨ One Nation ਨੇ ਦਾਅਵਾ ਕੀਤਾ ਹੈ ਕਿ migration ’ਚ ਕਟੌਤੀ ਨਾਲ ਕਿਰਾਇਆ ਘਟਾਇਆ ਜਾ ਸਕਦਾ ਹੈ, ਪਰ ਮਾਹਰਾਂ ਮੁਤਾਬਕ ਮੌਜੂਦਾ ਸੰਕਟ ’ਚੋਂ ਨਿਕਲਣਾ Tenants ਲਈ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਆਸਟ੍ਰੇਲੀਆ ’ਚ ਘਰ ਰੈਂਟ ’ਤੇ ਲੈਣ ਦਾ ਖ਼ਰਚ 

Capital city

Sep-26 Jun-26 Sep-25 ਤਿਮਾਹੀ ਵਾਧਾ ਸਾਲਾਨਾ ਵਾਧਾ

Sydney

$835 $840 $790 −0.6% 5.7%

Melbourne

$600 $600 $580 0.0% 3.4%

Brisbane

$700 $700 $660 0.0% 6.1%

Adelaide

$650 $650 $620 0.0% 4.8%

Perth

$750 $750 $700 0.0%

7.1%

Canberra $700 $710 $690 −1.4%

1.4%

Darwin $800 $760 $700 5.3%

14.3%

Hobart $625 $625 $590 0.0%

5.9%

Combined capitals $700 $700 $650 0.0%

7.7%

Combined regionals $620 $610 $600 1.6%

3.3%

TAGGED:
Share This Article
Leave a Comment

Leave a Reply

Your email address will not be published. Required fields are marked *