2026 ’ਚ ਪੈਟਰੋਲ ਸੰਕਟ ਅਤੇ ਵਧਦੀਆਂ ਤੇਲ ਕੀਮਤਾਂ ਤੋਂ ਬਾਅਦ Australia ’ਚ ਇਲੈਕਟ੍ਰਿਕ ਕਾਰਾਂ (EVs) ਦੀ ਮੰਗ ’ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। FCAI ਅਤੇ Electric Vehicle Councils ਦੇ ਅਕਤੂਬਰ ਤੱਕ ਦੇ ਅੰਕੜਿਆਂ ਅਨੁਸਾਰ, ਇਸ ਸਾਲ ਹੁਣ ਤੱਕ 205,436 ਬੈਟਰੀ-ਚਾਲਿਤ ਕਾਰਾਂ ਵਿਕ ਚੁੱਕੀਆਂ ਹਨ, ਜੋ ਕਿ 2025 ਦੇ ਮੁਕਾਬਲੇ 145 ਫੀਸਦੀ ਵੱਧ ਹੈ।
ਇਸ ਦੌਰਾਨ, RACQ ਦੀ ਇੱਕ ਨਵੀਂ ਰਿਪੋਰਟ ’ਚ 85 ਪ੍ਰਸਿੱਧ ਮਾਡਲਾਂ ਦੇ ਚਾਰਜਿੰਗ, ਬੀਮਾ, ਸਰਵਿਸਿੰਗ ਅਤੇ ਲੋਨ ਸਮੇਤ ਕੁੱਲ ਮਾਲਕੀ ਖਰਚਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਛੋਟੀਆਂ ਕਾਰਾਂ ਦੀ ਸ਼੍ਰੇਣੀ ’ਚ 2026 BYD Atto 1 Essential Australia ’ਚ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਸਾਬਤ ਹੋਈ ਹੈ। ਇਸ ਦੀ ਸ਼ੁਰੂਆਤੀ ਕੀਮਤ $23,990 (ਔਨ-ਰੋਡ ਖਰਚਿਆਂ ਤੋਂ ਬਿਨਾਂ) ਹੈ ਅਤੇ ਇਸ ਦਾ ਔਸਤ ਮਹੀਨਾਵਾਰ ਖਰਚਾ $750 (ਲਗਭਗ $54 ਚਾਰਜਿੰਗ ਸਮੇਤ) ਅਤੇ ਪੰਜ ਸਾਲਾਂ ਦਾ ਖਰਚਾ $45,036 ਹੈ। ਇਸ ਤੋਂ ਬਾਅਦ 2026 MG4 Urban Essence ($870 ਪ੍ਰਤੀ ਮਹੀਨਾ) ਅਤੇ 2026 BYD Atto 2 Dynamic ($927 ਪ੍ਰਤੀ ਮਹੀਨਾ) ਦਾ ਨੰਬਰ ਆਉਂਦਾ ਹੈ।
ਮੱਧਮ ਆਕਾਰ ਦੀਆਂ Electric SUVs ’ਚ 2026 BYD Atto 3 Standard Range ਸਭ ਤੋਂ ਕਿਫ਼ਾਇਤੀ ਰਹੀ, ਜਿਸ ਦਾ ਮਹੀਨਾਵਾਰ ਖਰਚਾ $1,098 ਅਤੇ ਪੰਜ ਸਾਲਾਂ ਦਾ ਖਰਚਾ $65,905 ਹੈ। ਦੂਜੇ ਸਥਾਨ ‘ਤੇ Geely EX5 Complete ($1,117 ਪ੍ਰਤੀ ਮਹੀਨਾ) ਅਤੇ ਤੀਜੇ ਸਥਾਨ ‘ਤੇ Zeekr 7X RWD ($1,258 ਪ੍ਰਤੀ ਮਹੀਨਾ) ਰਹੀ। ਵੱਡੀਆਂ SUVs ’ਚ ਸਿਰਫ਼ Tesla Model Y L Premium ਸ਼ਾਮਲ ਸੀ, ਜਿਸ ਦਾ ਮਹੀਨਾਵਾਰ ਖਰਚਾ $1,913.58 ਦੱਸਿਆ ਗਿਆ ਹੈ।
RACQ ਦੇ ਮਾਹਰ Dr Ian Jeffreys ਅਨੁਸਾਰ, ਬਾਜ਼ਾਰ ’ਚ ਵਧੇ ਮੁਕਾਬਲੇ ਕਾਰਨ ਕੀਮਤਾਂ ਘਟੀਆਂ ਹਨ ਅਤੇ ਪਹਿਲੀ ਵਾਰ ਕਈ EVs ਪੈਟਰੋਲ ਜਾਂ ਡੀਜ਼ਲ ਕਾਰਾਂ ਨਾਲੋਂ ਖਰੀਦਣ ਅਤੇ ਚਲਾਉਣ ’ਚ ਸਸਤੀਆਂ ਸਾਬਤ ਹੋ ਰਹੀਆਂ ਹਨ।
ਪੰਜ ਸਭ ਤੋਂ ਸਸਤੀਆਂ ਮੀਡੀਅਮ ਇਲੈਕਟ੍ਰਿਕ SUVs
| Vehicle | Average monthly charging cost | Average monthly ownership cost | Average yearly ownership cost | Average five-year ownership cost |
| 2026 BYD Atto 3 Standard Range | $54.99 | $1,098.43 | $13,181.16 | $65,905.79 |
| 2026 Geely EX5 Complete Extended Range | $56.04 | $1117.54 | $13,410.52 | $67,052.61 |
| 2026 Zeekr 7X RWD | $61.99 | $1258.97 | $15,107.68 | $75,538.42 |
| 2026 XPeng G6 Standard | $59.19 | $1348.45 | $16,181.35 | $80,906.75 |
| 2026 Deepal S07 RWD | $65.15 | $1385.53 | $16,626.34 | $83,131.72 |
ਪੰਜ ਸਭ ਤੋਂ ਸਸਤੀਆਂ ਹਲਕੀਆਂ ਅਤੇ ਛੋਟੀਆ ਪੈਸੇਂਜਰ/SUVs
| Vehicle | Average monthly charging cost | Average monthly ownership cost | Average yearly ownership cost | Average five-year ownership cost |
| 2026 BYD Atto 1 Essential | $54.29 | $750.62 | $9007.39 | $45,036.96 |
| 2026 MG4 Urban Essence | $51.14 | $870.71 | $10,448.47 | $52,242.33 |
| 2026 BYD Atto 2 Dynamic | $59.89 | $927.17 | $11,126.03 | $55,630.15 |
| 2026 Jaecoo J5 Summit | $57.79 | $969.96 | $11,639.46 | $58,197.32 |
| 2026 Kia EV3 Air | $52.19 | $1258.20 | $15,098.34 | $75,491.72 |
