Australia ’ਚ Property Market ਨੂੰ ਵੱਡਾ ਝਟਕਾ, ਸੇਲ ’ਚ ਭਾਰੀ ਗਿਰਾਵਟ

Sea7 Australia Team
3 Min Read

ਮੈੱਲਬਰਨ : Australia ਦੇ Property Market ’ਚ ਇਸ ਸਮੇਂ ਭਾਰੀ ਮੰਦੀ ਦਾ ਦੌਰ ਦੇਖਿਆ ਜਾ ਰਿਹਾ ਹੈ। ਵੱਧਦੇ ਵਿਆਜ ਰੇਟ ਅਤੇ ਸੰਭਾਵੀ ਟੈਕਸ ਬਦਲਾਵਾਂ ਕਾਰਨ ਘਰਾਂ ਦੀ auction ਦੇ ਅੰਕੜੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ।

ਪ੍ਰਾਪਰਟੀ ਵਿਸ਼ਲੇਸ਼ਣ ਫਰਮ Cotality ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਹਫ਼ਤੇ auction ਲਈ ਰੱਖੇ ਗਏ ਘਰਾਂ ਵਿੱਚੋਂ ਸਿਰਫ਼ 44% ਘਰ ਹੀ ਵਿਕ ਸਕੇ ਹਨ, ਜੋ ਕਿ April 2020 ਤੋਂ ਬਾਅਦ ਦੀ ਸਭ ਤੋਂ ਘੱਟ ਦਰ ਹੈ। ਪ੍ਰਮੁੱਖ ਸ਼ਹਿਰਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਨਿਲਾਮੀਆਂ ਦੀ ਗਿਣਤੀ ’ਚ 41% ਦੀ ਗਿਰਾਵਟ ਆਈ ਹੈ। ਜਿੱਥੇ ਇੱਕ ਸਾਲ ਪਹਿਲਾਂ ਹਰ ਹਫ਼ਤੇ ਔਸਤਨ 3,000 ਪ੍ਰਾਪਰਟੀਆਂ ਨਿਲਾਮੀ ਲਈ ਆਉਂਦੀਆਂ ਸਨ, ਉੱਥੇ ਇਸ ਵਾਰ ਸਿਰਫ਼ 1,800 ਘਰ ਹੀ ਸੂਚੀਬੱਧ ਕੀਤੇ ਗਏ।

SQM Research ਦੇ ਸੰਸਥਾਪਕ Louis Christopher ਨੇ The AFR ਦੇ ਹਵਾਲੇ ਨਾਲ ਦੱਸਿਆ ਕਿ ਬਾਜ਼ਾਰ ’ਚ ਖਰੀਦਦਾਰਾਂ ਦੀ ਭਾਰੀ ਕਮੀ ਹੈ। ਲੋਕ ਘਰ ਖਰੀਦਣ ਦੀ ਬਜਾਏ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਖਰੀਦਦਾਰਾਂ ਨਾਲੋਂ ਵੇਚਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪ੍ਰਾਪਰਟੀ ਦੀਆਂ ਕੀਮਤਾਂ ਹੇਠਾਂ ਡਿੱਗ ਰਹੀਆਂ ਹਨ।

ਇਸ ਗਿਰਾਵਟ ਪਿੱਛੇ Reserve Bank of Australia ਵੱਲੋਂ ਇਸ ਸਾਲ ਵਿਆਜ ਦਰਾਂ ’ਚ ਪੰਜ ਵਾਰ ਕੀਤਾ ਗਿਆ ਵਾਧਾ ਮੁੱਖ ਕਾਰਨ ਹੈ। Azura Financial ਦੇ ਡਾਇਰੈਕਟਰ Tom Hawley ਨੇ Today ਨੂੰ ਦੱਸਿਆ ਕਿ 4.3% ਦੀ ਉੱਚ ਮਹਿੰਗਾਈ ਦਰ ਕਾਰਨ ਨੇੜ ਭਵਿੱਖ ’ਚ ਵਿਆਜ ਦਰਾਂ ਘਟਣ ਦੀ ਕੋਈ ਉਮੀਦ ਨਹੀਂ ਹੈ, ਜਿਸ ਕਾਰਨ ਖਰੀਦਦਾਰ ਵੱਡਾ ਵਿੱਤੀ ਫੈਸਲਾ ਲੈਣ ਤੋਂ ਝਿਜਕ ਰਹੇ ਹਨ।

ਇਸ ਤੋਂ ਇਲਾਵਾ, Albanese ਸਰਕਾਰ (Labor) ਵੱਲੋਂ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨਜ਼ ਟੈਕਸ ’ਚ ਕੀਤੇ ਜਾਣ ਵਾਲੇ ਬਦਲਾਵਾਂ ਕਾਰਨ ਨਿਵੇਸ਼ਕ ਬਾਜ਼ਾਰ ਤੋਂ ਦੂਰੀ ਬਣਾ ਰਹੇ ਹਨ। The Australian Bureau of Statistics (ABS) ਦੇ ਅੰਕੜਿਆਂ ਮੁਤਾਬਕ, September ਤਿਮਾਹੀ ’ਚ ਪ੍ਰਾਪਰਟੀ ਨਿਵੇਸ਼ਕਾਂ ਦੀ ਗਤੀਵਿਧੀ ’ਚ 30% ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ABS ਦੀ ਵਿੱਤ ਅੰਕੜਾ ਮੁਖੀ Mish Tan ਅਨੁਸਾਰ, ਟੈਕਸ ਬਦਲਾਵਾਂ ਅਤੇ ਕੀਮਤਾਂ ਡਿੱਗਣ ਦੇ ਡਰ ਨੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਦੇ ਨਾਲ ਹੀ, ਨਵੇਂ ਘਰ ਖਰੀਦਣ ਵਾਲਿਆਂ ਦੇ ਲੋਨ ’ਚ ਪਿਛਲੇ ਸਾਲ ਨਾਲੋਂ 9.8% ਅਤੇ ਇਸ ਤਿਮਾਹੀ ’ਚ 5.3% ਦੀ ਕਮੀ ਆਈ ਹੈ। ਰਾਜਾਂ ਦੀ ਗੱਲ ਕਰੀਏ ਤਾਂ Queensland ’ਚ ਸਭ ਤੋਂ ਵੱਧ 10.4%, Victoria ’ਚ 6.6% ਅਤੇ NSW ’ਚ 4.1% ਦੀ ਗਿਰਾਵਟ ਦੇਖੀ ਗਈ ਹੈ।

Share This Article
Leave a Comment

Leave a Reply

Your email address will not be published. Required fields are marked *