Melbourne Airport ’ਤੇ 56 ਸਾਲਾਂ ਬਾਅਦ ਵੱਡਾ ਬਦਲਾਅ, ਪਰ ਲੰਬੇ ਪੈਦਲ ਰਸਤੇ ਕਾਰਨ ਯਾਤਰੀ ਪ੍ਰੇਸ਼ਾਨ

Sea7 Australia Team
3 Min Read

ਮੈੱਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਹਵਾਈ ਅੱਡਿਆਂ ’ਚੋਂ ਇੱਕ, Melbourne Airport ’ਤੇ 1970 ਤੋਂ ਬਾਅਦ ਸਭ ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਵਾਂ pick-up ਅਤੇ drop-off ਸਿਸਟਮ 6 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। Melbourne Airport ਦਾ 56 ਸਾਲਾਂ ਤੋਂ ਚੱਲ ਰਿਹਾ ਅਸਲ drop-off ਰੈਂਪ ਬੰਦ ਹੋ ਗਿਆ ਹੈ, ਅਤੇ ਇਸ ਦੀ ਥਾਂ ਕਾਰ ਪਾਰਕ ਏਰੀਆ ਵਿੱਚ ਸਥਿਤ ਇੱਕ ਨਵੇਂ pick-up ਅਤੇ drop-off ਜ਼ੋਨ ਨੇ ਲੈ ਲਈ ਹੈ। ਹਾਲਾਂਕਿ ਮੰਗਲਵਾਰ ਤੋਂ ਲਾਗੂ ਹੋ ਰਹੇ ਨਵੇਂ pick-up ਅਤੇ drop-off ਸਿਸਟਮ ਨੇ ਮੁਸਾਫ਼ਰਾਂ ’ਚ ਹਫੜਾ-ਦਫੜੀ ਅਤੇ ਰੋਸ ਪੈਦਾ ਕਰ ਦਿੱਤਾ ਹੈ।

ਨਵੇਂ ਨਿਯਮਾਂ ਮੁਤਾਬਕ, Qantas, Virgin Australia ਅਤੇ ਸਾਰੇ international arrivals ਵਾਲੇ ਮੁਸਾਫ਼ਰਾਂ ਹੁਣ kerbside ਤੋਂ ਸਿੱਧਾ ਗੱਡੀ ’ਚ ਬੈਠਣ ਦੀ ਬਜਾਏ ਲਗਭਗ 175 ਤੋਂ 365 ਮੀਟਰ ਤੱਕ ਦਾ ਸਫ਼ਰ ਪੈਦਲ ਤੈਅ ਕਰਨਾ ਪਵੇਗਾ। ਮੁਸਾਫ਼ਰਾਂ ਨੂੰ ਪੈਦਲ ਰਸਤਾ ਪਾਰ ਕਰ ਕੇ T123 Transport Hub ’ਚ ਦਾਖਲ ਹੋਣਾ ਪਵੇਗਾ, ਅਤੇ ਲਿਫਟ ਜਾਂ ਐਸਕੇਲੇਟਰ ਰਾਹੀਂ level 2 ’ਤੇ ਜਾ ਕੇ ਨਵੇਂ undercover pick-up area ਤੱਕ ਪਹੁੰਚਣਾ ਪਵੇਗਾ। ਇਸ ਬਦਲਾਅ ਦਾ ਮੁੱਖ ਕਾਰਨ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨਾ ਅਤੇ international terminal ਦੇ ਵਿਸਥਾਰ ਲਈ ਜਗ੍ਹਾ ਬਣਾਉਣਾ ਹੈ।

ਇਸ ਬਦਲਾਅ ਦੀ ਜਾਣਕਾਰੀ ਦੇਣ ਵਾਲੀ ਇੱਕ instructional video ’ਤੇ ਸੋਸ਼ਲ ਮੀਡੀਆ ਰਾਹੀਂ ਕਾਫੀ ਤਿੱਖੀ ਪ੍ਰਤੀਕਿਰਿਆ ਆਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ, ਛੋਟੇ ਬੱਚਿਆਂ ਵਾਲੇ ਪਰਿਵਾਰਾਂ ਅਤੇ ਭਾਰੀ ਸਾਮਾਨ ਵਾਲੇ ਯਾਤਰੀਆਂ ਲਈ ਇੰਨਾ ਲੰਬਾ ਰਸਤਾ ਤੈਅ ਕਰਨਾ ਬਹੁਤ ਮੁਸ਼ਕਲ ਹੋਵੇਗਾ।

ਲੋਕਾਂ ਦੇ ਵਿਰੋਧ ਅਤੇ ਸਵਾਲਾਂ ਤੋਂ ਬਾਅਦ Melbourne Airport ਨੇ ਆਪਣੀ ਗਲਤੀ ਮੰਨਦਿਆਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਵੀਡੀਓ ’ਚ ਅਪਾਹਜ ਜਾਂ ਬਜ਼ੁਰਗ ਯਾਤਰੀਆਂ ਨੂੰ ਨਾ ਦਿਖਾਉਣਾ ਇੱਕ ਭੁੱਲ ਸੀ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜ਼ਰੂਰਤਮੰਦਾਂ ਲਈ ਮੁਫਤ ਬੱਗੀ ਅਤੇ ਵ੍ਹੀਲਚੇਅਰ ਦੀ ਸਹੂਲਤ ਉਪਲਬਧ ਰਹੇਗੀ, ਜਿਸ ਨੂੰ ਫੋਨ ਕਰ ਕੇ ਬੁੱਕ ਕੀਤਾ ਜਾ ਸਕਦਾ ਹੈ।

ਨਵੇਂ ਨਿਯਮਾਂ ਤਹਿਤ, pick-up zone ’ਚ ਗੱਡੀਆਂ ਨੂੰ ਸਿਰਫ 5 ਮਿੰਟ ਲਈ ਮੁਫਤ ਰੁਕਣ ਦੀ ਇਜਾਜ਼ਤ ਹੋਵੇਗੀ। ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ Mercer Drive ’ਤੇ ਬਣੇ wait zone ’ਚ 60 ਮਿੰਟ ਤੱਕ ਮੁਫਤ ਇੰਤਜ਼ਾਰ ਕਰ ਸਕਦੇ ਹਨ। ਦੱਸਣਯੋਗ ਹੈ ਕਿ Uber, taxi, SkyBus ਅਤੇ terminal four (Jetstar) ਦੇ ਜ਼ੋਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

 

 

 

Share This Article
Leave a Comment

Leave a Reply

Your email address will not be published. Required fields are marked *