Jana Armstrong ਕਤਲ ਕੇਸ: ਅਦਾਲਤ ਨੇ ਧਰਮਿੰਦਰ ਸਿੰਘ ਦੇ ਵਕੀਲ ਨੂੰ ਲਗਾਈ ਫਟਕਾਰ, ਕੇਸ ਵੱਖ ਕਰਨ ਦੀ ਮੰਗ ਰੱਦ

Sea7 Australia Team
2 Min Read

ਮੈੱਲਬਰਨ : Toowoomba ਦੀ ਰਹਿਣ ਵਾਲੀ ਮਹਿਲਾ Jana Armstrong ਦੇ ਕਤਲ ਕੇਸ ’ਚ ਮੁਲਜ਼ਮ ਧਰਮਿੰਦਰ ਸਿੰਘ ਦੀ Darling Downs ਦੀ ਅਦਾਲਤ ’ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ’ਚ ਕਾਨੂੰਨੀ ਬਹਿਸ ਕਾਫ਼ੀ ਤਿੱਖੀ ਹੋ ਗਈ, ਜਦੋਂ Magistrate Kyna Morice ਨੇ ਬਚਾਅ ਪੱਖ ਦੇ ਵਕੀਲ ਨੂੰ ਸਖ਼ਤ ਫਟਕਾਰ ਲਗਾਈ।

ABC News ਦੀ ਰਿਪੋਰਟ ਅਨੁਸਾਰ, 48 ਸਾਲ ਦੇ ਸਾਬਕਾ ਟੈਕਸੀ ਡਰਾਈਵਰ ਧਰਮਿੰਦਰ ਸਿੰਘ ’ਤੇ Jana Armstrong ਦੇ ਕਤਲ, ਘਰੇਲੂ ਹਿੰਸਾ ਅਤੇ ਉਸ ਦੀ ਕਾਰ ਨੂੰ ਅੱਗ ਲਗਾਉਣ ਦੇ ਗੰਭੀਰ ਦੋਸ਼ ਹਨ। ਇਸ ਤੋਂ ਇਲਾਵਾ ਉਸ ‘ਤੇ ਕੁੱਟਮਾਰ ਦਾ ਇੱਕ ਹੋਰ ਵੱਖਰਾ ਮਾਮਲਾ ਵੀ ਦਰਜ ਹੈ। ਸੁਣਵਾਈ ਦੌਰਾਨ ਧਰਮਿੰਦਰ ਸਿੰਘ ਦੇ ਵਕੀਲ Ramli Salehkon ਨੇ ਅਦਾਲਤ ’ਚ ਦਲੀਲ ਦਿੱਤੀ ਕਿ ਕੁੱਟਮਾਰ ਦੇ ਵੱਖਰੇ ਮਾਮਲੇ ਨੂੰ ਕਤਲ ਕੇਸ ਤੋਂ ਵੱਖ ਕਰਕੇ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਦੇ ਗਵਾਹ ਇੱਕੋ ਹਨ ਅਤੇ ਮੀਡੀਆ ਰਿਪੋਰਟਿੰਗ ਨਾਲ ਉਨ੍ਹਾਂ ਦੇ ਮੁਵੱਕਿਲ ਦੇ ਬਚਾਅ ਪੱਖ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਕੀਲ ਨੇ ਇਹ ਵੀ ਕਿਹਾ ਕਿ ਧਰਮਿੰਦਰ ਸਿੰਘ ਨੂੰ Toowoomba ਤੋਂ ਢਾਈ ਘੰਟੇ ਦੂਰ Woodford Correctional Centre ’ਚ ਰੱਖਿਆ ਗਿਆ ਹੈ, ਜਿਸ ਨਾਲ ਮਨੁੱਖੀ ਅਧਿਕਾਰਾਂ ਦਾ ਮੁੱਦਾ ਉੱਠਦਾ ਹੈ।

Magistrate Kyna Morice ਨੇ ਵਕੀਲ ਦੀਆਂ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਹਿਲਾਂ ਵਕੀਲ ਦੀ ਮੰਗ ‘ਤੇ ਹੀ ਇਨ੍ਹਾਂ ਮਾਮਲਿਆਂ ਨੂੰ ਇਕੱਠਾ ਕੀਤਾ ਗਿਆ ਸੀ। ਮਨੁੱਖੀ ਅਧਿਕਾਰਾਂ ਵਾਲੀ ਦਲੀਲ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ Magistrate Kyna Morice ਨੇ ਕਿਹਾ ਕਿ ਉਹ ਅਦਾਲਤੀ ਕਾਰਵਾਈ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਹਾਈ-ਪ੍ਰੋਫਾਈਲ ਕੇਸ ਹੋਣ ਕਾਰਨ ਅਜਿਹੀ ਬੇਲੋੜੀ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਚਾਰ ਮਹੀਨਿਆਂ ਦੇ ਬੱਚੇ ਦੀ ਮਾਂ Jana Armstrong ਨੂੰ ਆਖਰੀ ਵਾਰ 7 ਜੁਲਾਈ ਨੂੰ ਆਪਣੀ ਭੈਣ Faith Isaacs ਨਾਲ ਦੇਖਿਆ ਗਿਆ ਸੀ। 8 ਜੁਲਾਈ ਨੂੰ ਉਸ ਦੀ ਕਾਰ ਲਾਵਾਰਿਸ ਮਿਲੀ ਅਤੇ 12 ਜੁਲਾਈ ਨੂੰ Redbank Creek ਨੇੜੇ ਜੰਗਲਾਂ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਅਦਾਲਤ ਦੇ ਬਾਹਰ Faith Isaacs ਅਤੇ ਉਨ੍ਹਾਂ ਦੇ ਪਤੀ Michael Isaacs ਨੇ ਭਾਵੁਕ ਹੁੰਦਿਆਂ ਇਨਸਾਫ਼ ਦੀ ਉਮੀਦ ਜਤਾਈ। ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਜਨਵਰੀ ਨੂੰ ਹੋਵੇਗੀ।

Share This Article
Leave a Comment

Leave a Reply

Your email address will not be published. Required fields are marked *