ਮੈੱਲਬਰਨ: ਫ਼ਰਾਂਸ, ਸਰਬੀਆ ਅਤੇ ਬ੍ਰਾਜ਼ੀਲ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ Gen Z ਸਟੂਡੈਂਟਸ ਵੀ ਵਿਸ਼ਵ-ਵਿਆਪੀ ਯੂਥ ਅੰਦੋਲਨ ਦਾ ਹਿੱਸਾ ਬਣ ਗਏ ਹਨ। ਵੀਰਵਾਰ ਨੂੰ Sydney, Melbourne, Brisbane, Adelaide, Canberra ਅਤੇ Darwin ਸਮੇਤ ਕਈ ਸ਼ਹਿਰਾਂ ’ਚ ਸੈਂਕੜੇ ਸਕੂਲੀ ਸਟੂਡੈਂਟਸ ਨੇ ਜਮਾਤਾਂ ਦਾ ਬਾਈਕਾਟ ਕਰ ਕੇ Pauline Hanson ਦੀ ਸੱਜੇ-ਪੱਖੀ ਪਾਰਟੀ One Nation ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ High School Anti-Capitalists ਸਮੂਹ ਦੀ ਪ੍ਰਬੰਧਕ Odessa Bishop-McMurray ਅਤੇ 16 ਸਾਲ ਦੀ ਸਟੂਡੈਂਟ ਲੀਡਰ David Ye ਨੇ ਕਿਹਾ ਕਿ ਉਹ ਸੱਜੇ-ਪੱਖੀ ਅਤੇ ਨਸਲਵਾਦੀ ਰਾਜਨੀਤੀ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਸਟੂਡੈਂਟਸ ਦੇ ਮੁੱਖ ਮੁੱਦਿਆਂ ’ਚ ਮਹਿੰਗਾਈ, ਘਰਾਂ ਦੀ ਅਸਮਰੱਥਾ, ਜਲਵਾਯੂ ਪਰਿਵਰਤਨ, ਬੇਰੁਜ਼ਗਾਰੀ ਅਤੇ Gaza ਦਾ ਸੰਘਰਸ਼ ਸ਼ਾਮਲ ਹਨ। Deakin University ਦੀ ਸਮਾਜ-ਸ਼ਾਸਤਰੀ Eve Mayes ਅਤੇ Harvard ਦੇ ਖੋਜਕਰਤਾ Erica Chenoweth ਅਤੇ Matthew Cebul ਮੁਤਾਬਕ ਆਰਥਿਕ ਅਸੁਰੱਖਿਆ ਅਤੇ ਸੱਤਾ ਤੋਂ ਦੂਰੀ ਕਾਰਨ ਦੁਨੀਆ ਭਰ ਦੇ ਨੌਜਵਾਨਾਂ ’ਚ ਸਿਆਸੀ ਜਾਗਰੂਕਤਾ ਵਧ ਰਹੀ ਹੈ। ਉਨ੍ਹਾਂ ਮੁਤਾਬਕ ਆਰਥਿਕ ਅਸੁਰੱਖਿਆ, ਬੇਰੁਜ਼ਗਾਰੀ ਅਤੇ ਸਿਆਸੀ ਭ੍ਰਿਸ਼ਟਾਚਾਰ ਵਿਰੁੱਧ ਨੌਜਵਾਨਾਂ ਦਾ ਗੁੱਸਾ ਦੁਨੀਆ ਭਰ ’ਚ ਇੱਕੋ ਜਿਹਾ ਹੈ।
ਇਸ ਦੌਰਾਨ Sydney ਦੇ Town Hall ਵਿਖੇ ਪ੍ਰਦਰਸ਼ਨ ਦੌਰਾਨ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਗਰਭਪਾਤ ਵਿਰੋਧੀ ਤਖ਼ਤੀ ਲੈ ਕੇ ਆਏ ਇੱਕ ਵਿਅਕਤੀ ਨੇ ਸਟੂਡੈਂਟਸ ਨਾਲ ਬਹਿਸ ਕੀਤੀ। Spider-Man ਦੇ ਪਹਿਰਾਵੇ ’ਚ ਆਏ ਪ੍ਰਦਰਸ਼ਨਕਾਰੀਆਂ ਅਤੇ ਸਟੂਡੈਂਟਸ ਨੇ ਨਾਅਰੇਬਾਜ਼ੀ ਕਰ ਕੇ ਉਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਨੂੰ ਉੱਥੋਂ ਹਟਾ ਦਿੱਤਾ।
Pauline Hanson ਨੇ ਸਟੂਡੈਂਟਸ ਨੂੰ ‘ਵਾਪਸ ਜਮਾਤਾਂ ’ਚ ਜਾਣ’ ਦੀ ਨਸੀਹਤ ਦਿੱਤੀ
ਦੂਜੇ ਪਾਸੇ, Pauline Hanson ਨੇ ਸੋਸ਼ਲ ਮੀਡੀਆ ਰਾਹੀਂ ਸਟੂਡੈਂਟਸ ਨੂੰ “ਵਾਪਸ ਜਮਾਤਾਂ ’ਚ ਜਾਣ” ਦੀ ਨਸੀਹਤ ਦਿੱਤੀ ਹੈ। ਉਨ੍ਹਾਂ ACER ਦੀ PISA 2025 ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਦੇ 51% ਸਟੂਡੈਂਟਸ ਗਣਿਤ ਅਤੇ 40% ਵਿਗਿਆਨ ਦੇ ਰਾਸ਼ਟਰੀ ਮਾਪਦੰਡਾਂ ’ਚ ਫੇਲ੍ਹ ਹਨ। Pauline Hanson ਨੇ ਕਿਹਾ ਕਿ ਮਾਪਿਆਂ ਦੀਆਂ ਆਰਥਿਕ ਮੁਸ਼ਕਲਾਂ ਲਈ One Nation ਜ਼ਿੰਮੇਵਾਰ ਨਹੀਂ ਹੈ, ਸਗੋਂ ਲੱਖਾਂ ਲੋਕ ਬਿਹਤਰ ਭਵਿੱਖ ਲਈ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰ ਰਹੇ ਹਨ।
While these kids skip school to protest against democratically elected MPs, their parents are struggling to pay the bills, put food on the table and keep a roof over their heads.
And given that 51% of Australian 15-year-olds fail to meet national standards in maths and 40% in science, these kids really need to get back to class.
Millions of Australians are supporting One Nation because they’re sick of being priced out of their own country and want a better future.
— Pauline Hanson 🇦🇺 (@PaulineHansonOz) November 12, 2026
Institute of Family Studies ਦੀ ਰਿਪੋਰਟ ਦਰਸਾਉਂਦੀ ਹੈ ਕਿ ਸਿਰਫ਼ 11 ਫੀਸਦੀ ਆਸਟ੍ਰੇਲੀਅਨ ਨੌਜਵਾਨ ਮੰਨਦੇ ਹਨ ਕਿ ਸਰਕਾਰੀ ਫੈਸਲਿਆਂ ’ਚ ਉਨ੍ਹਾਂ ਦੀ ਕੋਈ ਸੁਣਵਾਈ ਹੈ। Deakin University ਦੀ ਸਮਾਜ-ਸ਼ਾਸਤਰੀ Eve Mayes ਅਨੁਸਾਰ, ਅੱਜ ਦੇ ਨੌਜਵਾਨ Big Tech ਦੇ ਐਲਗੋਰਿਦਮ ਅਤੇ ਆਨਲਾਈਨ ਕੱਟੜਪੰਥੀ ਪ੍ਰਭਾਵਾਂ ਪ੍ਰਤੀ ਵੀ ਸੁਚੇਤ ਹੋ ਰਹੇ ਹਨ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਖੁਦ ਮੈਦਾਨ ’ਚ ਉਤਰ ਰਹੇ ਹਨ। ਇਸ ਤੋਂ ਪਹਿਲਾਂ ਅਗਸਤ ’ਚ ਹੋਏ ਅਜਿਹੇ ਹੀ ਪ੍ਰਦਰਸ਼ਨਾਂ ’ਚ ਲਗਭਗ 15,000 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
