ਹੈਲੀਕਾਪਟਰ ਹਾਦਸੇ ’ਚ ਈਰਾਨ ਦੇ ਰਾਸ਼ਟਰਪਤੀ ਦੀ ਮੌਤ

ਮੈਲਬਰਨ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ  ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪੂਰਬੀ ਅਜ਼ਰਬਾਈਜਾਨ ਸੂਬੇ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਹੀਆਨ ਦੀ ਮੌਤ ਹੋ ਗਈ ਹੈ।ਹੈਲੀਕਾਪਟਰ ’ਚ ਕੁੱਲ 9 ਜਣੇ ਸਵਾਰ ਸਨ  ਜਿਨ੍ਹਾਂ  ’ਚੋਂ ਕਿਸੇ ਦੀ ਜਾਨ ਨਹੀਂ ਬਚ ਸਕੀ। ਇਸ ਤੋਂ ਪਹਿਲਾਂ ਐਤਵਾਰ ਨੂੰ ਹੈਲੀਕਾਪਟਰ ਦੇ ਲਾਪਤਾ ਹੋਣ ਤੋਂ ਬਾਅਦ ਬਚਾਅ ਕਰਮੀ ਹੈਲੀਕਾਪਟਰ ਦੀ ਭਾਲ ਕਰ ਰਹੇ  ਸਨ ਪਰ ਈਰਾਨ ਦੇ ਸਰਕਾਰੀ ਮੀਡੀਆ ਤੋਂ ਜਾਣਕਾਰੀ ਦੀ ਘਾਟ ਨੇ ਅਟਕਲਾਂ ਨੂੰ ਵਧਾ ਦਿੱਤਾ ਸੀ। ਰਾਇਸੀ ਈਰਾਨ ਦੇ ਸੁਪਰੀਮ ਨੇਤਾ ਅਲੀ ਖਮੇਨੀ ਦੇ ਕਰੀਬੀ ਸਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਰਾਇਸੀ ਈਰਾਨ ਦੀ ਨਿਆਂਪਾਲਿਕਾ ਦੇ ਮੁਖੀ ਸਨ। ਰਾਇਸੀ 2021 ’ਚ ਈਰਾਨੀ ਰਾਸ਼ਟਰਪਤੀ ਬਣੇ ਸਨ। ਅਮਰੀਕਾ ਨੇ 1988 ਵਿਚ ਈਰਾਨ-ਇਰਾਕ ਜੰਗ ਦੌਰਾਨ ਹਜ਼ਾਰਾਂ ਸਿਆਸੀ ਕੈਦੀਆਂ ਨੂੰ ਫਾਂਸੀ ਦੇਣ ਵਿਚ ਭੂਮਿਕਾ ਲਈ ਰਾਇਸੀ ‘ਤੇ ਪਾਬੰਦੀਆਂ ਲਗਾਈਆਂ ਸਨ। ਮੌਜੂਦਾ ਸਿਆਸੀ ਸਥਿਤੀ ਵਿੱਚ ਇਰਾਨ ਗਾਜ਼ਾ ਅਤੇ ਰੂਸ ਦਾ ਸਮਰਥਨ ਕਰ ਰਿਹਾ ਹੈ।

Leave a Comment