Sir Keir Starmer ਨੂੰ ਸ੍ਰੀ ਹਰਿਮੰਦਰ ਸਾਹਿਬ ਕਤਲੇਆਮ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੀ ਸੰਭਾਵਿਤ ਜਾਂਚ ਛੇਤੀ ਸ਼ੁਰੂ ਕਰਨ ਦੀ ਅਪੀਲ

400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਚੇਤਾਵਨੀ

ਮੈਲਬਰਨ : 400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ Sir Keir Starmer ਨੂੰ 1984 ਦੇ ਸ੍ਰੀ ਹਰਿਮੰਦਰ ਸਾਹਿਬ ਕਤਲੇਆਮ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੀ ਸੰਭਾਵਿਤ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। Starmer ਨੇ 2022 ਵਿਚ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਜਿੱਤਣ ’ਤੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤੀ ਫੌਜ ਦੇ ਹਮਲੇ ਵਿਚ ਬ੍ਰਿਟੇਨ ਦੀ ਫੌਜੀ ਭੂਮਿਕਾ ਦੀ ਸੁਤੰਤਰ ਜਾਂਚ ਸ਼ੁਰੂ ਕਰਨਗੇ।

ਇਸ ਹਮਲੇ ’ਚ ਸੈਂਕੜੇ ਸਿੱਖ ਮਾਰੇ ਗਏ ਸਨ। ਸਿੱਖ ਫੈਡਰੇਸ਼ਨ ਨੇ Starmer ਨੂੰ ਜਾਂਚ ਦਾ ਐਲਾਨ ਕਰਨ ਲਈ 31 ਮਈ ਦੀ ਸਮਾਂ ਸੀਮਾ ਦਿੱਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਕਰਨ ’ਤੇ ਭਵਿੱਖ ਦੀਆਂ ਚੋਣਾਂ ਵਿਚ ਲੇਬਰ ਪਾਰਟੀ ਨੂੰ ਸਿੱਖਾਂ ਦੇ ਸਮਰਥਨ ’ਤੇ ਮਹੱਤਵਪੂਰਨ ਸਿਆਸੀ ਅਸਰ ਪੈਣਗੇ।