ਕੈਨੇਡਾ ਦੇ ਦਰਿਆ ’ਚ ਡੁੱਬਣ ਕਾਰਨ ਪੰਜਾਬੀ ਦੀ ਮੌਤ

ਮੈਲਬਰਨ : ਕੈਨੇਡਾ ਦੇ ਕੈਲੇਡਨ ਵਿਖੇ ਰਹਿ ਰਹੇ ਨੌਜਵਾਨ ਗਗਨਦੀਪ ਸਿੰਘ (25) ਦੀ ਬੀਤੇ ਦਿਨੀਂ Saugeen ਦਰਿਆ ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦਰਿਆ ’ਚ ਉਸ ਦੀ ਕਿਸ਼ਤੀ ਪਲਟਣ ਕਾਰਨ ਇਹ ਦੁਖਾਂਤ ਵਾਪਰਿਆ। ਨੌਜਵਾਨ ਪੜ੍ਹਾਈ ਲਈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ ਤੋਂ ਕੈਨੇਡਾ ਆਇਆ ਸੀ ਤੇ ਹੁਣ ਵਰਕ ਪਰਮਿਟ ’ਤੇ ਇੱਥੇ ਰਹਿ ਰਿਹਾ ਸੀ। ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਭੇਜਣ ਲਈ GoFundMe ’ਤੇ ਮਦਦ ਮੰਗੀ ਹੈ।

Fundraiser by Arshdeep Kaur : Gagandeep Singh

Source: Radio Punjab Today