ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ

ਮੈਲਬਰਨ : ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੂੰ 27ਵੇਂ ‘ਯੂ.ਕੇ. ਏਸ਼ੀਅਨ’ ਫ਼ਿਲਮ ਮਹਾਂਉਤਸਵ ਵਿੱਚ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਫ਼ਿਲਮ ਨੇ ਮਹਾਂਉਤਸਵ ਵਿੱਚ ਵਿਸ਼ੇਸ਼ ਪੁਰਸਕਾਰ ਵੀ ਜਿੱਤਿਆ ਹੈ।

ਇਹ ਫ਼ਿਲਮ 15ਵੇਂ ਭਾਰਤੀ ਫ਼ਿਲਮ ਮਹਾਂਉਤਸਵ ’ਚ ਪ੍ਰੀਮੀਅਰ ਹੋਈ ਸੀ ਅਤੇ ਇਸ ਨੂੰ ਇਮਤਿਆਜ਼ ਅਲੀ, ਓਨਿਰ, ਰੀਮਾ ਦਾਸ ਅਤੇ ਕਬੀਰ ਖ਼ਾਨ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਫ਼ਿਲਮ ਨੂੰ Mitu Bhowmick Lange ਨੇ VicScreen ਅਤੇ Screen Australia ਦੇ ਸਹਿਯੋਗ ਨਾਲ ਪ੍ਰੋਡਿਊਸਰ ਕੀਤਾ ਹੈ। ‘ਯੂ.ਕੇ. ਏਸ਼ੀਅਨ’ ਫ਼ਿਲਮ ਮਹਾਂਉਤਸਵ ਪਹਿਲੀ ਮਈ ਤੋਂ 11 ਮਈ ਤੱਕ ਲੰਡਨ ਵਿੱਚ ਕਰਵਾਇਆ ਗਿਆ ਸੀ।

ਪੁਰਸਕਾਰ ਜਿੱਤਣ ’ਤੇ ਅਲੀ ਨੇ ਕਿਹਾ, ‘‘My Melbourne ’ਤੇ ਕੰਮ ਕਰਨਾ ਬਹੁਤ ਚੰਗਾ ਅਨੁਭਵ ਸੀ। ਇਸ ਨੂੰ ਪੁਰਸਕਾਰ ਮਿਲਣਾ, ਮਾਨਵੀ ਭਾਵਨਾਵਾਂ ਨੂੰ ਦਿਖਾਉਣ ਵਾਲੀਆਂ ਕਹਾਣੀਆਂ ਦੇ ਮਹੱਤਵ ਦੀ ਪੁਸ਼ਟੀ ਕਰਦਾ ਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।’’ ਖ਼ਾਨ ਨੇ ਕਿਹਾ ਕਿ ਸਿਨੇਮਾ ਵਿੱਚ ਸੰਸਕ੍ਰਿਤੀਆਂ ਨੂੰ ਜੋੜਨ ਦੀ ਤਾਕਤ ਹੁੰਦੀ ਹੈ।

ਦਾਸ ਨੇ ਕਿਹਾ ਕਿ ਇਹ ਪੁਰਸਕਾਰ ਵਿਸ਼ੇਸ਼ ਹੈ, ਕਿਉਂਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਵਿਅਕਤੀਗਤ ਕਹਾਣੀਆਂ ਵਿੱਚ ਵੀ ਕੁਝ ਖ਼ਾਸ ਹੁੰਦਾ ਹੈ। ਓਨਿਰ ਨੇ ਕਿਹਾ, ‘‘ਇਹ ਫ਼ਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ,ਕਿਉਂਕਿ ਇਸ ਨੇ ਸਾਨੂੰ ਅਜਿਹੀਆਂ ਕਹਾਣੀਆਂ ਬਿਆਨ ਕਰਨ ਦਾ ਮੌਕਾ ਦਿੱਤਾ ਜੋ ਅਰਥ ਰੱਖਦੀਆਂ ਹਨ।’’