ਮੈਲਬਰਨ : ਸਮੁੰਦਰ ’ਚ ਡੁੱਬਣ ਕਾਰਨ ਸ਼ੱਕੀ ਹਾਲਾਤ ’ਚ ਮਾਰੀ ਗਈ ਵੰਸ਼ਿਕਾ ਦਾ ਪੰਜਾਬ ਦੇ ਡੇਰਾਬੱਸੀ ’ਚ ਕਲ ਸਸਕਾਰ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਆਗੂ ਦਵਿੰਦਰ ਸੈਣੀ ਦੀ ਧੀ ਵੰਸ਼ਿਕਾ (21) ਢਾਈ ਵਰ੍ਹੇ ਪਹਿਲਾਂ ਕੈਨੇਡਾ ਦੇ ਔਟਵਾ ’ਚ ਪੜ੍ਹਾਈ ਲਈ ਗਈ ਸੀ। ਪਿਛਲੇ ਦਿਨੀਂ ਹੀ ਉਸ ਦੀ ਲਾਸ਼ ਡੇਰਾਬੱਸੀ ਲਿਆਂਦੀ ਗਈ ਸੀ। ਇਸ ਮੌਕੇ ਕੁਲਜੀਤ ਸਿੰਘ ਰੰਧਾਵਾ ਸਣੇ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੈਨੇਡਾ ਦੀ ਪੁਲਿਸ ਵੱਲੋਂ ਵੰਸ਼ਿਕਾ ਦੀ ਮੌਤ ਦੀ ਜਾਂਚ ਅਜੇ ਜਾਰੀ ਹੈ। ਆਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਵੰਸ਼ਿਕਾ ਪੜ੍ਹਾਈ ਪੂਰੀ ਕਰ ਕੇ ਨੌਕਰੀ ’ਤੇ ਲੱਗੀ ਸੀ। ਉਸ ਦੀ ਲਾਸ਼ 25 ਅਪ੍ਰੈਲ ਨੂੰ ਸਮੁੰਦਰ ਕੰਢੇ ਮਿਲੀ ਸੀ। ਦਵਿੰਦਰ ਸੈਣੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਧੀ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਡੇਰਾਬੱਸੀ ’ਚ ਵੰਸ਼ਿਕਾ ਨੂੰ ਅੰਤਿਮ ਵਿਦਾਇਗੀ, ਕੈਨੇਡਾ ’ਚ ਸ਼ੱਕੀ ਹਾਲਾਤ ’ਚ ਹੋ ਗਈ ਸੀ ਮੌਤ
