Mark Warner ਨੇ ਸਹਿਯੋਗੀ ਦੇਸ਼ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ
ਮੈਲਬਰਨ : ਅਮਰੀਕੀ ਸੈਨੇਟਰ Mark Warner ਨੇ ਬੀਫ ’ਤੇ ਇੰਪੋਰਟ ਪਾਬੰਦੀਆਂ ਨੂੰ ਲੈ ਕੇ ਆਸਟ੍ਰੇਲੀਆ ਦਾ ਬਚਾਅ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ Donald Trump ਦੇ 10 ਫੀਸਦੀ ਟੈਰਿਫ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ।
ਅਮਰੀਕਾ ਦੇ ਵਪਾਰ ਪ੍ਰਤੀਨਿਧੀ Jamieson Greer ਨੇ ਆਸਟ੍ਰੇਲੀਆ ’ਤੇ ਦੋਸ਼ ਲਾਇਆ ਕਿ ਉਹ ਦੋਹਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤੇ ਦੇ ਬਾਵਜੂਦ ਅਮਰੀਕੀ ਬੀਫ ਦੀ ਇੰਪੋਰਟ ਨੂੰ ਰੋਕਣ ਲਈ ‘ਸ਼ੱਕੀ ਜਾਅਲੀ ਵਿਗਿਆਨ’ ਦਾ ਸਹਾਰਾ ਲੈ ਰਿਹਾ ਹੈ।
ਜਦਕਿ ਵਾਰਨਰ ਨੇ ਦਲੀਲ ਦਿੱਤੀ ਕਿ ਟੈਰਿਫ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ ਅਤੇ ਸਵਾਲ ਕੀਤਾ ਕਿ ਅਮਰੀਕਾ ਨਾਲ ‘ਟਰੇਡ ਸਰਪਲੱਸ’ ਹੋਣ ਦੇ ਬਾਵਜੂਦ ਇਕ ਪ੍ਰਮੁੱਖ ਸਹਿਯੋਗੀ ਆਸਟ੍ਰੇਲੀਆ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਦੇਸ਼ ਦੇ ਜੈਵਿਕ ਸੁਰੱਖਿਆ ਕਾਨੂੰਨਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।