ਪਹਿਲਾਂ ਤੋਂ ਹੀ ਭਾਰੀ ਮੀਂਹ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ’ਚ ਵੀਕਐਂਡ ਦੌਰਾਨ ਹੋਰ ਮੀਂਹ ਦੀ ਚੇਤਾਵਨੀ ਜਾਰੀ

ਮੈਲਬਰਨ : ਧੁਰ ਨੌਰਥ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿਚ ਪਿਛਲੇ ਦਿਨੀਂ ਹੀ ਲਗਭਗ ਇਕ ਮੀਟਰ ਮੀਂਹ ਪਿਆ ਹੈ ਪਰ ਵਸਨੀਕਾਂ ਨੂੰ ਸੰਭਾਵਿਤ ਤੌਰ ’ਤੇ ਜਾਨਲੇਵਾ ਹੜ੍ਹ ਸਮੇਤ ਹੋਰ ਮੀਹ ਲਈ ਤਿਆਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ’ਚ Cairns ਦੇ ਸਾਊਥ ’ਚ ਘੱਟ ਦਬਾਅ ਦੇ ਖੇਤਰ ਦੇ ਸੁਮੰਦਰ ਕੰਢੇ ਨੇੜਿਉਂ ਨਿਕਲਣ ਕਾਰਨ ਕੁਝ ਇਲਾਕਿਆਂ ’ਚ 920 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ ਹੈ।

Bruce ਹਾਈਵੇਅ ਨਾਲ ਸੰਪਰਕ ਤਾਂ ਮੀਂਹ ਤੋਂ ਬਾਅਦ ਅਸਥਾਈ ਤੌਰ ’ਤੇ ਟੁੱਟ ਗਿਆ ਸੀ, ਅਤੇ Ingham ਦੇ ਨੌਰਥ ’ਚ ਤੱਟ ਰੇਲ ਲਾਈਨ ਵੀ ਹੜ੍ਹ ਦੇ ਪਾਣੀ ਅਤੇ ਮਲਬੇ ਕਾਰਨ ਬੰਦ ਹੈ। ਇਸ ਤੋਂ ਬਾਅਦ ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਹਫਤੇ ਦੇ ਅੰਤ ਵਿੱਚ ਇੱਕ ਹੋਰ ਮੀਟਰ ਬਾਰਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨੀ ਸਟੀਵਨ ਹੈਡਲੀ ਨੇ ਕਿਹਾ ਕਿ ਇਸ ਗੱਲ ਦੀ ਚੰਗੀ ਸੰਭਾਵਨਾ ਹੈ ਕਿ ਸ਼ੁੱਕਰਵਾਰ ਸ਼ਾਮ ਤੋਂ ਹੀ ਭਾਰੀ ਬਾਰਸ਼ ਸ਼ੁਰੂ ਹੋ ਸਕਦੀ ਹੈ, ਸੰਭਵ ਤੌਰ ’ਤੇ ਸ਼ਨੀਵਾਰ ਦੇਰ ਰਾਤ ਤੱਕ ਕੁਝ ਇਲਾਕਿਆਂ ’ਚ ਅਤੇ ਸੰਭਾਵਿਤ ਤੌਰ ’ਤੇ ਵੀਕਐਂਡ ਤੱਕ ਵੀ ਜਾਰੀ ਰਹੇਗੀ। Cairns ਤੋਂ ਲੈ ਕੇ Townsville ਅਤੇ Bowen ਤੱਕ ਵਧੇਰੇ ਵਿਆਪਕ ਅਤੇ ਸਭ ਤੋਂ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ। ਪ੍ਰਭਾਵਿਤ ਹੋਣ ਵਾਲੇ ਸੰਭਾਵਤ ਸਥਾਨਾਂ ਵਿੱਚ Townsville, Palm Island, Ingham, Innisfail, Ayr, Home Hill, Cardwell, Giru, Clare ਅਤੇ Lucinda ਸ਼ਾਮਲ ਹਨ।