ਵਿਕਟੋਰੀਆ ’ਚ ਜੰਗਲੀ ਅੱਗ ਦਾ ਖ਼ਤਰਾ ਜਾਰੀ, ਕਈ ਥਾਵਾਂ ਤੋਂ ਲੋਕਾਂ ਨੂੰ ਤੁਰੰਤ ਨਿਕਲਣ ਦੀ ਚੇਤਾਵਨੀ

ਮੈਲਬਰਨ : ਵਿਕਟੋਰੀਆ ਦੇ Grampians National Park ਦੇ ਜੰਗਲ ’ਚ ਲੱਗੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਾਰਨ ਨੇੜਲੇ ਵਸਨੀਕਾਂ ਨੂੰ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਗ ਕਈ ਦਿਸ਼ਾਵਾਂ ਵਿੱਚ ਫੈਲ ਗਈ ਹੈ ਅਤੇ ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਨਾਲ ਨਿੱਜੀ ਜ਼ਮੀਨ ਪ੍ਰਭਾਵਿਤ ਹੋਵੇਗੀ। Glenisla, Mooralla, Rocklands, ਅਤੇ Woohlpooer ਦੇ ਵਸਨੀਕਾਂ ਨੂੰ ਘਰ ਛੱਡ ਕੇ ‘ਤੁਰੰਤ ਨਿਕਲਣ’ ਦੀ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਸਥਿਤੀ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਸਟੇਟ ’ਚ ਕਈ ਹੋਰ ਅੱਗਾਂ ਸੜ ਰਹੀਆਂ ਹਨ ਅਤੇ ਕਈ ਇਲਾਕਾ ਵਾਸੀਆਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।