ਮੈਲਬਰਨ : ਸਿਡਨੀ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕੁਝ ਇਲਾਕਿਆਂ ’ਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। 1:30 ਵਜੇ ਸਿਡਨੀ ਏਅਰਪੋਰਟ ’ਤੇ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋ ਵਜੇ ਤਕ Badgerys Creek, Bankstown ਅਤੇ Holsworthy ਸਬਅਰਬਾਂ ’ਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਸੀ। Penrith ’ਚ ਪਾਰਾ 41.6 ਡਿਗਰੀ ਤਕ ਪਹੁੰਚ ਗਿਆ। ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਅੱਜ ਹੀ ਕਿ ਠੰਡੇ ਬਦਲਾਅ ਤੋਂ ਪਹਿਲਾਂ ਪਾਰਾ ਵਧਣਾ ਜਾਰੀ ਰਹੇਗਾ। ਲੂ ਚੱਲਣ ਕਾਰਨ ਕਈ ਥਾਵਾਂ ’ਤੇ ਬਿਜਲੀ ਵੀ ਬੰਦ ਹੋ ਗਈ ਹੈ ਅਤੇ 1,000 ਤੋਂ ਵੱਧ ਵਸਨੀਕ ਪ੍ਰਭਾਵਿਤ ਹੋਏ ਹਨ।
ਅਧਿਕਾਰੀਆਂ ਨੇ ਸੰਭਾਵਿਤ ਤੌਰ ’ਤੇ ਤੇਜ਼ ਹਨੇਰੀ ਆਉਣ ਦੀ ਚੇਤਾਵਨੀ ਦਿੱਤੀ ਹੈ। ਬਾਅਦ ਦੁਪਹਿਰ ਸਾਊਥ ਵੱਲ ਤੇਜ਼ ਹਵਾਵਾਂ ਚੱਲਣ ਅਤੇ ਤਾਪਮਾਨ ਵਿੱਚ 15 ਡਿਗਰੀ ਸੈਲਸੀਅਸ ਤੱਕ ਦੀ ਭਾਰੀ ਗਿਰਾਵਟ ਆਉਣ ਦੀ ਉਮੀਦ ਹੈ। Wollongong ’ਚ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਪੂਰੇ NSW ’ਚ ਮੀਂਹ ਅਤੇ ਹਨੇਰੀ ਚੰਲਣ ਦੀ ਸੰਭਾਵਨਾ ਹੈ।