ਆਸਟ੍ਰੇਲੀਆਈ ਡਾਲਰ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ, ਜਾਣੋ ਆਮ ਲੋਕਾਂ ’ਤੇ ਕੀ ਪਵੇਗਾ ਅਸਰ!

ਮੈਲਬਰਨ : ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ ਅਤੇ ਲਗਭਗ 61.32 ਅਮਰੀਕੀ ਸੈਂਟ ’ਤੇ ਕਾਰੋਬਾਰ ਕਰ ਰਿਹਾ ਹੈ। ਇਸ ਗਿਰਾਵਟ ਦਾ ਕਾਰਨ ਅਮਰੀਕੀ ਡਾਲਰ ਦੀ ਮਜ਼ਬੂਤੀ, ਕਮਜ਼ੋਰ ਚੀਨੀ ਅਰਥਵਿਵਸਥਾ ਅਤੇ ਸੰਘਰਸ਼ਸ਼ੀਲ ਘਰੇਲੂ ਵਿਕਾਸ ਹੈ। ਇੱਕ ਸ਼ੁੱਧ ਇੰਪੋਰਟ ਕਰਨ ਵਾਲੇ ਦੇਸ਼ ਵਜੋਂ, ਕਮਜ਼ੋਰ ਆਸਟ੍ਰੇਲੀਆਈ ਡਾਲਰ ਦੇਸ਼ ਅੰਦਰ ਚੀਜ਼ਾਂ ਨੂੰ ਵਧੇਰੇ ਮਹਿੰਗਾ ਬਣਾ ਦਿੰਦਾ ਹੈ, ਜਿਸ ਨਾਲ ਮਹਿੰਗਾਈ ਵਧਦੀ ਹੈ। ਮਹਿੰਗਾਈ ਦੇ ਦਬਾਅ ਕਾਰਨ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਚਿੰਤਤ ਹੋ ਸਕਦਾ ਹੈ ਅਤੇ ਵਿਆਜ ਰੇਟ ’ਚ ਕਟੌਤੀ ਆਸਟ੍ਰੇਲੀਆਈ ਡਾਲਰ ਨੂੰ ਹੋਰ ਹੇਠਾਂ ਧੱਕ ਸਕਦੀ ਹੈ। ਇਹੀ ਨਹੀਂ ਵਿਦੇਸ਼ਾਂ ’ਚ ਸੈਰ-ਸਪਾਟਾ ਕਰਨ ਵਾਲਿਆਂ ’ਤੇ ਵੀ ਕਮਜ਼ੋਰ ਆਸਟ੍ਰੇਲੀਆਈ ਡਾਲਰ ਦਾ ਕਾਫ਼ੀ ਅਸਰ ਪੈਂਦਾ ਹੈ। ਉਨ੍ਹਾਂ ਲਈ ਵਿਦੇਸ਼ਾਂ ’ਚ ਸਫ਼ਰ ਅਤੇ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਸੈਰ-ਸਪਾਟੇ ਲਈ ਆਸਟ੍ਰੇਲੀਆਈ ਲੋਕਾਂ ਦੀ ਮਨਪਸੰਦ ਮੰਜ਼ਿਲ ਜਾਪਾਨ ਦੀ ਕਰੰਸੀ ਯੈੱਨ ਵੀ ਆਸਟ੍ਰੇਲੀਆਈ ਡਾਲਰ ਮੁਕਾਬਲੇ 10 ਫ਼ੀਸਦੀ ਮਜ਼ਬੂਤ ਹੋ ਗਈ ਹੈ।