ਸੜਕ ਹਾਦਸਿਆਂ ਦੇ ਮਾਮਲੇ ’ਚ ਆਸਟ੍ਰੇਲੀਆ ਲਈ 1966 ਤੋਂ ਬਾਅਦ ਸਭ ਤੋਂ ਖ਼ਰਾਬ ਸਾਲ ਰਿਹਾ 2024, ਮੌਤਾਂ ਦੀ ਗਿਣਤੀ 1300 ਤੋਂ ਟੱਪੀ

ਮੈਲਬਰਨ : ਫੈਡਰਲ ਸਰਕਾਰ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਆਸਟ੍ਰੇਲੀਆ ਦੀਆਂ ਸੜਕਾਂ ’ਤੇ 1300 ਲੋਕ ਮਾਰੇ ਗਏ ਸਨ, ਜੋ 1960 ਦੇ ਦਹਾਕੇ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਹੈ। ਸਾਲ ਦੀ ਆਖਰੀ ਤਿਮਾਹੀ ’ਚ ਸੜਕ ਹਾਦਸਿਆਂ ’ਚ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਇਹ 1966 ਤੋਂ ਬਾਅਦ ਪਹਿਲੀ ਵਾਰੀ ਲਗਾਤਾਰ ਚੌਥਾ ਸਾਲਾਨਾ ਵਾਧਾ ਹੈ। ਆਸਟ੍ਰੇਲੀਆਈ ਆਟੋਮੋਬਾਈਲ ਐਸੋਸੀਏਸ਼ਨ (AAA) ਨੇ ਸਰਕਾਰ ਨੂੰ ਆਪਣੀਆਂ ਸੜਕ ਸੁਰੱਖਿਆ ਨੀਤੀਆਂ ਵਿੱਚ ਤਬਦੀਲੀ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਉਹ 2030 ਤੱਕ ਸੜਕ ਹਾਦਸਿਆਂ ਨੂੰ ਅੱਧਾ ਕਰਨ ਦੇ ਰਾਸ਼ਟਰੀ ਸੜਕ ਸੁਰੱਖਿਆ ਰਣਨੀਤੀ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ।