ਮੈਲਬਰਨ : ਆਸਟ੍ਰੇਲੀਆ ਦੇ ਫੌਜੀ Oscar Jenkins, ਜਿਸ ਦੇ ਪਿਛਲੇ ਦਿਨੀਂ ਯੂਕਰੇਨ ’ਚ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ, ਅਜੇ ਵੀ ਜ਼ਿੰਦਾ ਹੈ ਅਤੇ ਰੂਸ ਦੀ ਕੈਦ ਵਿਚ ਹੈ। ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ ਰੂਸੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ Oscar Jenkins ਜ਼ਿੰਦਾ ਹੈ ਅਤੇ ਕੈਦ ’ਚ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ Penny Wong ਨੇ ਅੱਜ ਇਕ ਬਿਆਨ ਵਿਚ ਕਿਹਾ, ‘‘ਆਸਟ੍ਰੇਲੀਆਈ ਸਰਕਾਰ ਨੂੰ ਰੂਸ ਤੋਂ ਪੁਸ਼ਟੀ ਮਿਲੀ ਹੈ ਕਿ Oscar Jenkins ਜ਼ਿੰਦਾ ਹੈ ਅਤੇ ਹਿਰਾਸਤ ਵਿਚ ਹੈ। ਅਸੀਂ ਅਜੇ ਵੀ Jenkins ਲਈ ਜੰਗੀ ਕੈਦੀ ਹੋਣ ਦੇ ਨਾਤੇ ਗੰਭੀਰ ਚਿੰਤਾਵਾਂ ਰੱਖਦੇ ਹਾਂ।’’
Wong ਨੇ ਰੂਸ ਨੂੰ Jenkins ਨੂੰ ਕੈਦ ਤੋਂ ਰਿਹਾਅ ਕਰਨ ਦੀ ਵੀ ਅਪੀਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਆਸਟ੍ਰੇਲੀਆ ਨੂੰ ਉਹ ਸੁਰੱਖਿਆ ਨਹੀਂ ਮਿਲਿਆ, ਜਿਸ ਦਾ ਉਹ ਅੰਤਰਰਾਸ਼ਟਰੀ ਮਨੁੱਖਤਾਵਾਦੀ ਕਾਨੂੰਨ ਦੇ ਤਹਿਤ ਹੱਕਦਾਰ ਹੈ ਤਾਂ ਉਸ ਦੀ ਪ੍ਰਤੀਕਿਰਿਆ ‘ਸਪੱਸ਼ਟ’ ਹੋਵੇਗੀ। 32 ਸਾਲ ਦਾ Jenkins ਮੈਲਬਰਨ ’ਚ ਟੀਚਿੰਗ ਦਾ ਕੰਮ ਕਰਦਾ ਸੀ। ਰੂਸ ਵੱਲੋਂ ਹਮਲੇ ਤੋਂ ਬਾਅਦ ਉਹ ਲੜਨ ਲਈ ਯੂਕਰੇਨ ਚਲਾ ਗਿਆ ਸੀ। ਪਿਛਲੇ ਸਾਲ ਸੰਘਰਸ਼ ਵਿਚ ਫੜੇ ਜਾਣ ਵਾਲਾ ਉਹ ਪਹਿਲਾ ਆਸਟ੍ਰੇਲੀਆਈ ਬਣ ਗਿਆ ਸੀ, ਜਦੋਂ ਉਸ ਨੂੰ ਰੂਸੀ ਫ਼ੌਜੀਆਂ ਵੱਲੋਂ ਪੁੱਛਗਿੱਛ ਅਤੇ ਕੁੱਟਮਾਰ ਦੀ ਫੁਟੇਜ ਸਾਹਮਣੇ ਆਈ ਸੀ।