NDIS ’ਚ ਕੱਟ ਦਾ ਝਟਕਾ! 7 ਹਜ਼ਾਰ ਡਾਲਰ ਘਟੇ ਤਾਂ ਆਸਟ੍ਰੇਲੀਆ ’ਚ ਵਧੇਗਾ isolation ਦਾ ਖਤਰਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ’ਚ NDIS ਤਹਿਤ ਸਮਾਜਿਕ ਅਤੇ ਕਮਿਊਨਿਟੀ ਸਹਾਇਤਾ ’ਚ ਵੱਡੀ ਕੱਟ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਭਾਗੀਦਾਰ ਨੂੰ ਔਸਤਨ ਲਗਭਗ 7,000 ਡਾਲਰ ਘੱਟ ਮਿਲਣਗੇ।

ਇਹ ਫੰਡ ਉਹ ਹੁੰਦੇ ਹਨ ਜੋ ਅਪਾਹਜ ਲੋਕਾਂ ਨੂੰ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਹੋਣ, ਜਿਵੇਂ ਖੇਡਾਂ, ਸਮਾਜਿਕ ਗਤੀਵਿਧੀਆਂ, ਦੋਸਤਾਂ ਨਾਲ ਮਿਲਣਾ ਜਾਂ ਨਵੇਂ ਕੌਸ਼ਲ ਸਿੱਖਣ, ਲਈ ਵਰਤੇ ਜਾਂਦੇ ਹਨ। ਹੁਣ ਇਹ ਕੱਟ ਕਈ ਲੋਕਾਂ ਲਈ ਬਾਹਰੀ ਦੁਨੀਆ ਨਾਲ ਜੁੜਾਅ ਘਟਾ ਸਕਦੀ ਹੈ ਅਤੇ ਵਧੇਗਾ isolation ਦਾ ਖਤਰਾ।

ਸਰਕਾਰ ਦਾ ਮਕਸਦ NDIS ਦੇ ਤੇਜ਼ੀ ਨਾਲ ਵੱਧ ਰਹੇ ਖਰਚੇ ਨੂੰ ਕਾਬੂ ਕਰਨਾ ਹੈ ਅਤੇ ਅਗਲੇ ਕੁਝ ਸਾਲਾਂ ’ਚ ਵੱਡੀ ਬਚਤ ਕਰਨੀ ਹੈ। Mark Butler ਨੇ ਕਿਹਾ ਕਿ ਖਰਚੇ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ, ਇਸ ਲਈ ਸਮਾਜਿਕ ਸਹਾਇਤਾ ’ਚ ਕਮੀ ਕੀਤੀ ਜਾ ਰਹੀ ਹੈ।

ਪਰ ਅਪਾਹਜਤਾ ਨਾਲ ਜੁੜੀਆਂ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕੱਟ ਕਈ ਲੋਕਾਂ ਨੂੰ ਸਮਾਜ ਤੋਂ ਦੂਰ ਕਰ ਸਕਦੀ ਹੈ ਅਤੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਸਿੱਧਾ ਅਸਰ ਪਵੇਗਾ।

ਇਹ ਫੈਸਲਾ ਹੁਣ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਖਰਚਾ ਘਟਾਉਣ ਦੇ ਨਾਂ ’ਤੇ ਲੋਕਾਂ ਦੀ ਜ਼ਿੰਦਗੀ ’ਚੋਂ ਸਮਾਜ ਨਾਲ ਜੁੜਾਅ ਕੱਟਿਆ ਜਾ ਰਿਹਾ ਹੈ?

Share This Article
Leave a Comment

Leave a Reply

Your email address will not be published. Required fields are marked *