ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ’ਚ ਫਲਾਂ ਅਤੇ ਸਬਜ਼ੀਆਂ ’ਤੇ ਮਿਲੇ ਖ਼ਤਰਨਾਕ ਕੀਟਨਾਸ਼ਕ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਦੀਆਂ ਮਸ਼ਹੂਰ ਸੁਪਰਮਾਰਕੀਟਾਂ ’ਚੋਂ ਖਰੀਦੇ ਗਏ ਫਲਾਂ ਅਤੇ ਸਬਜ਼ੀਆਂ ਦੀ ਇੱਕ ਨਵੀਂ ਟੈਸਟਿੰਗ ਨੇ ਕਸਟਮਰਜ਼ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇੱਕ ਤਾਜ਼ਾ ਰਿਪੋਰਟ ਅਨੁਸਾਰ, Aldi, Coles, ਅਤੇ Woolworths ਤੋਂ ਖਰੀਦੇ ਗਏ ਤਾਜ਼ੇ ਉਤਪਾਦਾਂ ’ਚ ਵੱਡੀ ਮਾਤਰਾ ’ਚ ਕੀਟਨਾਸ਼ਕ (pesticide residues) ਪਾਏ ਗਏ ਹਨ। ਇਨ੍ਹਾਂ ’ਚ ਕਈ ਅਜਿਹੇ ਕੈਮੀਕਲ ਵੀ ਸ਼ਾਮਲ ਹਨ ਜਿਨ੍ਹਾਂ ਦੀ ਵਰਤੋਂ ‘ਤੇ ਯੂਰਪੀਅਨ ਯੂਨੀਅਨ (EU) ’ਚ ਪਾਬੰਦੀ ਹੈ।

Pesticide Action Australia ਵੱਲੋਂ ਜੂਨ ਮਹੀਨੇ ’ਚ Sydney, Melbourne, Brisbane, Adelaide, ਅਤੇ Perth ਤੋਂ 13 ਕਿਸਮਾਂ ਦੇ ਫਲਾਂ ਅਤੇ ਸਬਜ਼ੀਆਂ ਦੇ 78 ਸੈਂਪਲ ਇਕੱਠੇ ਕੀਤੇ ਗਏ ਸਨ। ਇਨ੍ਹਾਂ ਸੈਂਪਲਾਂ ਦੀ ਜਾਂਚ ਇੱਕ NATA-accredited ਲੈਬਾਰਟਰੀ ’ਚ ਕੀਤੀ ਗਈ। ਨਤੀਜਿਆਂ ’ਚ ਇਨ੍ਹਾਂ 78 ਸੈਂਪਲਾਂ ’ਚੋਂ 54 ਵੱਖ-ਵੱਖ ਕੀਟਨਾਸ਼ਕਾਂ ਦੇ 201 residues ਮਿਲੇ ਹਨ।

ਰਿਪੋਰਟ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ: 56 ਪ੍ਰਤੀਸ਼ਤ ਸੈਂਪਲਾਂ ’ਚ ਅਜਿਹੇ ਕੀਟਨਾਸ਼ਕ ਸਨ ਜੋ EU ’ਚ ਮਨਜ਼ੂਰ ਨਹੀਂ ਹਨ, ਅਤੇ 44 ਪ੍ਰਤੀਸ਼ਤ ’ਚ PFAS ਕੀਟਨਾਸ਼ਕ ਪਾਏ ਗਏ ਹਨ। ਟੈਸਟਿੰਗ ਦੌਰਾਨ dimethoate, chlorpyrifos, acephate, trichlorfon, ਅਤੇ malathion ਵਰਗੇ ਖ਼ਤਰਨਾਕ ਕੈਮੀਕਲ ਸਾਹਮਣੇ ਆਏ ਹਨ।

Pesticide Action Australia ਨੇ ਖਾਸ ਤੌਰ ‘ਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਸਥਾ ਦਾ ਕਹਿਣਾ ਹੈ ਕਿ ਭੋਜਨ ਰਾਹੀਂ ਬੱਚਿਆਂ ’ਚ ਕੀਟਨਾਸ਼ਕਾਂ ਦਾ ਸੰਪਰਕ ਵੱਧ ਰਿਹਾ ਹੈ, ਜੋ ਕਿ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ।

ਹਾਲਾਂਕਿ ਸੰਸਥਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਤੀਜੇ ਸਿਰਫ਼ ਟੈਸਟ ਕੀਤੇ ਗਏ ਸੈਂਪਲਾਂ ਦੇ ਹਨ, ਪਰ ਉਨ੍ਹਾਂ ਨੇ ਸੁਪਰਮਾਰਕੀਟਾਂ ਅਤੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਕੀਟਨਾਸ਼ਕਾਂ ਦੀ ਟੈਸਟਿੰਗ ’ਚ ਵਧੇਰੇ ਪਾਰਦਰਸ਼ਤਾ ਲਿਆਂਦੀ ਜਾਵੇ। ਇਸ ਦੇ ਨਾਲ ਹੀ, ਆਸਟ੍ਰੇਲੀਆ ਦੇ ਨਿਯਮਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਕੂਲ ਬਣਾਉਣ ਅਤੇ ਕਿਸਾਨਾਂ ਨੂੰ ਖੇਤੀ ’ਚ ਕੈਮੀਕਲ ਦੀ ਵਰਤੋਂ ਘਟਾਉਣ ਲਈ ਸਹਾਇਤਾ ਦੇਣ ਦੀ ਅਪੀਲ ਵੀ ਕੀਤੀ ਗਈ ਹੈ।

Share This Article
Leave a Comment

Leave a Reply

Your email address will not be published. Required fields are marked *