ਆਸਟ੍ਰੇਲੀਆ ਦੀ ਸਿਆਸਤ ’ਚ ਵੱਡਾ ਭੂਚਾਲ? One Nation ਦੀ ਚੜ੍ਹਤ ਨੇ Coalition ਦੀ ਵਧਾਈ ਟੈਂਸ਼ਨ

Sea7 Australia Team
3 Min Read

ਮੈਲਬਰਨ : ਆਸਟ੍ਰੇਲੀਆ ਦੀ ਸਿਆਸਤ ਵਿੱਚ Pauline Hanson ਦੀ ਅਗਵਾਈ ਵਾਲੀ One Nation ਪਾਰਟੀ ਦੀ ਵਧਦੀ ਲੋਕਪ੍ਰਿਯਤਾ ਹੁਣ ਸਿਰਫ਼ “ਪ੍ਰੋਟੈਸਟ ਵੋਟ” ਨਹੀਂ ਰਹੀ। Australian National University (ANU) ਦੀ ਨਵੀਂ ANUpoll ਰਿਪੋਰਟ ਨੇ ਚੇਤਾਵਨੀ ਦਿੱਤੀ ਹੈ ਕਿ One Nation ਦਾ ਉਭਾਰ ਹੁਣ ਆਸਟ੍ਰੇਲੀਆ ਦੀ ਸਿਆਸਤ ਨੂੰ ਲੰਬੇ ਸਮੇਂ ਲਈ ਬਦਲ ਸਕਦਾ ਹੈ।

ABC ਦੀ ਰਿਪੋਰਟ ਮੁਤਾਬਕ ਮਾਰਚ 2026 ਵਿੱਚ 3,662 ਆਸਟ੍ਰੇਲੀਆਈਆਂ ’ਤੇ ਕੀਤੇ ਗਏ ਸਰਵੇ ’ਚ ਪਹਿਲੀ ਵਾਰ ਖਾਸ ਤੌਰ ’ਤੇ One Nation ਨੂੰ ਲੈ ਕੇ ਸਵਾਲ ਪੁੱਛੇ ਗਏ। ਨਤੀਜੇ ਦੱਸਦੇ ਨੇ ਕਿ ਦੇਸ਼ ਵਿੱਚ cost of living, ਘਰਾਂ ਦੀਆਂ ਕੀਮਤਾਂ, migration ਅਤੇ ਸਰਕਾਰ ’ਤੇ ਘਟਦਾ ਭਰੋਸਾ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਦੂਰ ਕਰ ਰਿਹਾ ਹੈ।

ਰਿਪੋਰਟ ਅਨੁਸਾਰ ਹੁਣ ਜ਼ਿਆਦਾਤਰ ਆਸਟ੍ਰੇਲੀਅਨ ਲੋਕ ਮੰਨਦੇ ਨੇ ਕਿ ਦੇਸ਼ “ਗਲਤ ਦਿਸ਼ਾ” ਵੱਲ ਜਾ ਰਿਹਾ ਹੈ। ਲਗਭਗ 54 ਫੀਸਦੀ ਲੋਕ ਦੇਸ਼ ਦੀ ਮੌਜੂਦਾ ਦਿਸ਼ਾ ਨਾਲ ਅਸੰਤੁਸ਼ਟ ਨੇ, ਜਦਕਿ 59 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ 50 ਸਾਲ ਪਹਿਲਾਂ ਦੀ ਜ਼ਿੰਦਗੀ ਅੱਜ ਨਾਲੋਂ ਵਧੀਆ ਸੀ।

ਇਸ ਗੁੱਸੇ ਦਾ ਸਭ ਤੋਂ ਵੱਡਾ ਨੁਕਸਾਨ Coalition ਨੂੰ ਹੋ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ One Nation ਦੀ polling 20 ਤੋਂ 24 ਫੀਸਦੀ ਤੱਕ ਪਹੁੰਚੀ ਦਿਖਾਈ ਗਈ ਹੈ, ਜਿਸ ਨਾਲ ਕੁਝ surveys ਵਿੱਚ ਉਹ Coalition ਤੋਂ ਵੀ ਅੱਗੇ ਨਜ਼ਰ ਆਈ।

Political analysts ਦਾ ਕਹਿਣਾ ਹੈ ਕਿ Coalition ਦੇ ਰਵਾਇਤੀ conservative ਵੋਟਰ ਹੁਣ One Nation ਵੱਲ ਖਿਸਕ ਰਹੇ ਨੇ। ANU ਦੀ associate professor Jill Sheppard ਨੇ ਕਿਹਾ ਕਿ ਕਈ conservative ਵੋਟਰ Liberal ਅਤੇ National parties ਨੂੰ “ਬੇਤਰਤੀਬ” ਅਤੇ ਕਮਜ਼ੋਰ ਸਮਝ ਰਹੇ ਨੇ, ਜਦਕਿ One Nation migration ਅਤੇ economy ਵਰਗੇ ਮਸਲਿਆਂ ’ਤੇ “ਸਧੇ ਤੇ ਸਿੱਧੇ ਜਵਾਬ” ਦੇ ਰਹੀ ਹੈ।

ਇਸ ਦੇ ਨਾਲ billionaire Gina Rinehart ਵਰਗੇ ਅਮੀਰ ਦਾਨੀ ਵੀ ਹੁਣ One Nation ਦੇ ਨੇੜੇ ਆ ਰਹੇ ਨੇ। Reuters ਦੀ ਰਿਪੋਰਟ ਮੁਤਾਬਕ Rinehart ਨੇ Pauline Hanson ਨੂੰ ਲੱਖਾਂ ਡਾਲਰ ਦੀ ਮਦਦ ਅਤੇ private plane ਤੱਕ ਦਿੱਤਾ ਹੈ।

ਆਉਣ ਵਾਲੀ Farrer by-election ਨੂੰ ਹੁਣ One Nation ਦੀ ਅਸਲੀ ਤਾਕਤ ਦੀ “ਪਹਿਲੀ ਵੱਡੀ ਕਸੌਟੀ” ਮੰਨਿਆ ਜਾ ਰਿਹਾ ਹੈ। Analysts ਦਾ ਕਹਿਣਾ ਹੈ ਕਿ ਜੇ regional Australia ਵਿੱਚ One Nation ਨੇ ਸੀਟਾਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ ਤਾਂ Coalition ਲਈ 2028 ਦੀ federal election ਬਹੁਤ ਮੁਸ਼ਕਿਲ ਹੋ ਸਕਦੀ ਹੈ।

Victoria ਦੇ Nepean by-election ਵਿੱਚ ਵੀ One Nation ਨੇ ਵੱਡਾ vote share ਹਾਸਲ ਕੀਤਾ। ਹਾਲਾਂਕਿ Liberal Party ਸੀਟ ਬਚਾਉਣ ਵਿੱਚ ਕਾਮਯਾਬ ਰਹੀ, ਪਰ experts ਦਾ ਕਹਿਣਾ ਹੈ ਕਿ ਇਹ warning sign ਹੈ ਕਿ working-class ਅਤੇ regional ਵੋਟਰ ਹੁਣ major parties ਤੋਂ ਨਾਰਾਜ਼ ਹੋ ਰਹੇ ਨੇ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ One Nation ਸਿਰਫ਼ ਗੁੱਸੇ ਦੀ ਲਹਿਰ ਹੈ ਜਾਂ ਆਸਟ੍ਰੇਲੀਆ ਦੀ ਸਿਆਸਤ ਦਾ ਨਵਾਂ ਸਥਾਈ ਧੜਾ ਬਣਦੀ ਜਾ ਰਹੀ ਹੈ। ANUpoll ਦੇ ਨਤੀਜੇ ਤਾਂ ਇਹੀ ਇਸ਼ਾਰਾ ਕਰ ਰਹੇ ਨੇ ਕਿ ਦੇਸ਼ ਵਿੱਚ political trust ਦੀ ਕਮੀ ਅਤੇ ਆਰਥਿਕ ਦਬਾਅ ਨੇ voter behaviour ਨੂੰ ਡੂੰਘੇ ਤੌਰ ’ਤੇ ਬਦਲਣਾ ਸ਼ੁਰੂ ਕਰ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *