- Victoria ਦੇ skilled visa nomination program 2026-27 ਵਿੱਚ ਵੱਡੇ ਬਦਲਾਅ
ਮੈੰਲਬਰਨ : ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਇੱਕ ਬਹੁਤ ਹੀ ਅਹਿਮ ਖ਼ਬਰ ਹੈ। ਆਸਟ੍ਰੇਲੀਅਨ ਸਟੇਟ Victoria ਦੀ ਸਰਕਾਰ ਨੇ ਆਪਣੇ 2026-27 ਦੇ skilled visa nomination program ਲਈ ਨਵੇਂ ਅਪਡੇਟਸ ਜਾਰੀ ਕੀਤੇ ਹਨ।
ਵਿਕਟੋਰੀਆ ਸਰਕਾਰ ਨੇ ਸਕਿਲਡ ਨੋਮੀਨੇਟਿਡ ਵੀਜ਼ਾ (ਸਬਕਲਾਸ 190) ਅਤੇ ਸਕਿਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) ਲਈ 2026-27 ਪ੍ਰੋਗਰਾਮ ਵਾਸਤੇ ਵਿਕਟੋਰੀਅਨ ਪੁਆਇੰਟਸ ਟੈਸਟ (VPT) ਅਤੇ Priority Industries ਦੇ ਵੇਰਵੇ ਜਾਰੀ ਕੀਤੇ ਹਨ। ਉਮੀਦਵਾਰਾਂ ਦੀ ਚੋਣ ਉਨ੍ਹਾਂ ਦੇ ਰਜਿਸਟ੍ਰੇਸ਼ਨ ਆਫ਼ ਇੰਟਰਸਟ (ROI) ਅਤੇ VPT ਸਕੋਰ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਨਵੇਂ ਪ੍ਰੋਗਰਾਮ ਤਹਿਤ, ਹੁਣ ਉਮੀਦਵਾਰਾਂ ਨੂੰ ਆਪਣੀ Registration of Interest ਅਤੇ visa nomination applications ਸਬਮਿਟ ਕਰਨ ਲਈ ਨਵੀਆਂ ਫੀਸਾਂ ਅਦਾ ਕਰਨੀਆਂ ਪੈਣਗੀਆਂ।
ਨਵੀਂ ਫੀਸ ਪ੍ਰਣਾਲੀ ਦੇ ਅਨੁਸਾਰ, Registration of Interest ਫਾਈਲ ਕਰਨ ਲਈ ਬਿਨੈਕਾਰਾਂ ਨੂੰ $66 (GST ਸਮੇਤ) ਦੇਣੇ ਹੋਣਗੇ। ਜੇਕਰ ਕਿਸੇ ਉਮੀਦਵਾਰ ਨੂੰ nomination ਲਈ apply ਕਰਨ ਦਾ invitation ਮਿਲਦਾ ਹੈ, ਤਾਂ ਉਸਨੂੰ Skilled Nominated visa (subclass 190) ਜਾਂ Skilled Work Regional (Provisional) visa (subclass 491) ਦੀ nomination application ਲਈ $198 (GST ਸਮੇਤ) ਫੀਸ ਅਦਾ ਕਰਨੀ ਪਵੇਗੀ। ਇਹ ਧਿਆਨ ਰੱਖਣ ਯੋਗ ਹੈ ਕਿ ਜੇਕਰ ਬਿਨੈਕਾਰ payment ਕਰਨ ਸਮੇਂ Australia ਵਿੱਚ ਮੌਜੂਦ ਹੈ, ਤਾਂ 10% GST ਵਾਧੂ ਲਾਗੂ ਹੋਵੇਗਾ। Registration of Interest ਦੀ ਫੀਸ ਪੂਰੇ ਪ੍ਰੋਗਰਾਮ ਸਾਲ ਵਿੱਚ ਸਿਰਫ਼ ਇੱਕ ਵਾਰ ਹੀ charge ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਉਮੀਦਵਾਰਾਂ ਦੀ ਚੋਣ Victorian Points Test ਅਤੇ ਸਟੇਟ ਦੀਆਂ priority industries ਵਰਗੇ ਅਹਿਮ ਕਾਰਕਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਬਿਨੈਕਾਰਾਂ ਨੇ ਪਿਛਲੇ ਸਾਲਾਂ ਵਿੱਚ ਆਪਣੀ Registration of Interest ਜਮ੍ਹਾਂ ਕਰਵਾਈ ਸੀ, ਉਹ ਆਪਣੇ ਆਪ 2026-27 ਲਈ ਵਿਚਾਰੇ ਨਹੀਂ ਜਾਣਗੇ। ਉਨ੍ਹਾਂ ਨੂੰ Live in Melbourne portal ‘ਤੇ ਲੌਗਇਨ ਕਰਕੇ ਨਵੀਂ Registration of Interest ਸਬਮਿਟ ਕਰਨੀ ਪਵੇਗੀ।
Priority Industries
ਜਾਰੀ ਸੂਚੀ ਵਿੱਚ ਕਾਰਪੈਂਟਰ ਅਤੇ ਜੌਇਨਰ, ਬ੍ਰਿਕਲੇਅਰ, ਸਟੋਨਮੇਸਨ, ਪਲੰਬਰ, ਇਲੈਕਟ੍ਰੀਸ਼ੀਅਨ, ਗਲੇਜ਼ੀਅਰ, ਪਲਾਸਟਰਰ, ਟਾਇਲਰ, ਏਅਰਕੰਡੀਸ਼ਨਿੰਗ ਅਤੇ ਰੈਫ੍ਰਿਜਰੇਸ਼ਨ ਮਕੈਨਿਕ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੀਟ ਮੈਟਲ ਵਰਕਰ, ਮੈਟਲ ਮਸ਼ੀਨਿਸਟ, ਟੂਲਮੇਕਰ, ਮੈਟਲ ਫੈਬ੍ਰਿਕੇਟਰ, ਮੋਟਰ ਮਕੈਨਿਕ ਅਤੇ ਆਟੋਮੋਟਿਵ ਇਲੈਕਟ੍ਰੀਸ਼ੀਅਨ ਵੀ ਸੂਚੀ ਵਿੱਚ ਹਨ। ਪਰ Chef, Cook, Hairdresser ਅਤੇ Painting Trades Worker ਇਸ ਜਾਰੀ ਤਰਜੀਹੀ ਸੂਚੀ ਵਿੱਚ ਨਹੀਂ ਹਨ। ਭਾਵੇਂ ਇਸ ਦਾ ਮਤਲਬ ਉਨ੍ਹਾਂ ਲਈ ਦਰਵਾਜ਼ਾ ਬੰਦ ਹੋਣਾ ਨਹੀਂ, ਪਰ ਇਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਵਾਲੇ ਕਿੱਤਿਆਂ ਦੇ ਮੁਕਾਬਲੇ ਚੋਣ ਵਿੱਚ ਘੱਟ ਫਾਇਦਾ ਮਿਲ ਸਕਦਾ ਹੈ। ਯੋਗ ਕਿੱਤਿਆਂ ਵਾਲੇ ਉਮੀਦਵਾਰ ਆਮ ਮੁਕਾਬਲੇ ਵਿੱਚ ਵਿਚਾਰੇ ਜਾ ਸਕਦੇ ਹਨ। ਵਿਕਟੋਰੀਆ ਸਰਕਾਰ ਰਾਜ ਵਿੱਚ ਹੁਨਰ ਦੀ ਘਾਟ ਨੂੰ ਪੂਰਾ ਕਰਨ ਲਈ ਹੇਠ ਲਿਖੇ ਮੁੱਖ ਖੇਤਰਾਂ ਨੂੰ ਪਹਿਲ ਦੇ ਰਹੀ ਹੈ:
- Healthcare (ਸਿਹਤ ਸੰਭਾਲ): ਇਸ ਵਿੱਚ ਆਰਥੋਟਿਸਟ, ਪ੍ਰੋਸਥੈਟਿਸਟ, ਆਕੂਪੇਸ਼ਨਲ ਥੈਰੇਪਿਸਟ, ਫਿਜ਼ੀਓਥੈਰੇਪਿਸਟ, ਪੋਡੀਆਟ੍ਰਿਸਟ, ਆਡੀਓਲੋਜਿਸਟ, ਸਪੀਚ ਪੈਥੋਲੋਜਿਸਟ, ਸਪੈਸ਼ਲਿਸਟ ਫਿਜ਼ੀਸ਼ੀਅਨ, ਸਰਜਨ, ਮਿਡਵਾਈਫ, ਨਰਸ ਐਜੂਕੇਟਰ ਅਤੇ ਨਰਸ ਰਿਸਰਚਰ ਵਰਗੇ ਵਿਸ਼ੇਸ਼ ਮੈਡੀਕਲ ਪੇਸ਼ੇ ਸ਼ਾਮਲ ਹਨ।
ਪੂਰੀ ਸੂਚੀ:
| ANZSCO code | Occupation name |
| 251211 | Medical Diagnostic Radiographer |
| 251212 | Medical Radiation Therapist |
| 251213 | Nuclear Medicine Technologist |
| 251214 | Sonographer |
| 251411 | Optometrist |
| 251511 | Hospital Pharmacist |
| 251912 | Orthotist or Prosthetist |
| 252411 | Occupational Therapist |
| 252511 | Physiotherapist |
| 252611 | Podiatrist |
| 252711 | Audiologist |
| 252712 | Speech Pathologist |
| 253311 | Specialist Physician (General Medicine) |
| 253314 | Medical Oncologist |
| 253317 | Intensive Care Specialist |
| 253318 | Neurologist |
| 253321 | Paediatrician |
| 253399 | Specialist Physicians nec |
| 253312 | Cardiologist |
| 253313 | Clinical Haematologist |
| 253315 | Endocrinologist |
| 253316 | Gastroenterologist |
| 253322 | Renal Medicine Specialist |
| 253323 | Rheumatologist |
| 253324 | Thoracic Medicine Specialist |
| 253411 | Psychiatrist |
| 253512 | Cardiothoracic Surgeon |
| 253511 | Surgeon |
| 253513 | Neurosurgeon |
| 253514 | Orthopaedic Surgeon |
| 253515 | Otorhinolaryngologist |
| 253516 | Paediatric Surgeon |
| 253517 | Plastic and Reconstructive Surgeon |
| 253518 | Urologist |
| 253521 | Vascular Surgeon |
| 253912 | Emergency Medicine Specialist |
| 253913 | Obstetrician and Gynaecologist |
| 253917 | Diagnostic and Interventional Radiologist |
| 253914 | Ophthalmologist |
| 253915 | Pathologist |
| 254111 | Midwife |
| 254211 | Nurse Educator |
| 254212 | Nurse Researcher |
| 254311 | Nurse Manager |
| 254411 | Nurse Practitioner |
| 254412 | Registered Nurse (Aged Care) |
| 254413 | Registered Nurse (Child and Family Health) |
| 254414 | Registered Nurse (Community Health) |
| 254415 | Registered Nurse (Critical Care and Emergency) |
| 254416 | Registered Nurse (Developmental Disability) |
| 254417 | Registered Nurse (Disability and Rehabilitation) |
| 254418 | Registered Nurse (Medical) |
| 254421 | Registered Nurse (Medical Practice) |
| 254422 | Registered Nurse (Mental Health) |
| 254423 | Registered Nurse (Perioperative) |
| 254424 | Registered Nurse (Surgical) |
| 254425 | Registered Nurse (Paediatrics) |
| 254499 | Registered Nurses nec |
| 411213 | Dental Technician |
- Social Assistance (ਸਮਾਜਿਕ ਸਹਾਇਤਾ): ਸਮਾਜਿਕ ਦੇਖਭਾਲ, ਸਹਾਇਤਾ ਅਤੇ ਭਾਈਚਾਰਕ ਸੇਵਾਵਾਂ ਦੇ ਪੇਸ਼ੇ।
ਪੂਰੀ ਸੂਚੀ:
| ANZSCO code | Occupation name |
| 272311 | Clinical Psychologist |
| 272313 | Organisational Psychologist |
| 272312 | Educational Psychologist |
| 272399 | Psychologists nec |
| 272511 | Social Worker |
| 272613 | Welfare Worker |
- Education (ਸਿੱਖਿਆ): ਅਧਿਆਪਨ ਅਤੇ ਵਿਦਿਅਕ ਸੇਵਾਵਾਂ ਨਾਲ ਸਬੰਧਤ ਪੇਸ਼ੇ।
ਪੂਰੀ ਸੂਚੀ:
| Teachers subgroup | |
| ANZSCO code | Occupation name |
| 241311 | Middle School Teacher |
| 241411 | Secondary School Teacher |
| 241511 | Special Needs Teacher |
| 241599 | Special Education Teachers nec |
| Early Childhood Education subgroup | |
| ANZSCO code | Occupation name |
| 241111 | Early Childhood (Pre-primary School) Teacher |
| Registrations of Interest with one (1) or more years of relevant work experience and Proficient or Superior English will be prioritised for invitation. | |
- Construction (ਉਸਾਰੀ): ਹੁਨਰਮੰਦ ਵਪਾਰ (Skilled Trades), ਉਸਾਰੀ ਅਤੇ ਬਿਲਡਿੰਗ ਸੇਵਾਵਾਂ ਨਾਲ ਸਬੰਧਤ ਪੇਸ਼ੇ।
ਪੂਰੀ ਸੂਚੀ:
| Construction Professionals subgroup | |
| ANZSCO code | Occupation name |
| 233212 | Geotechnical Engineer |
| 234412 | Geophysicist |
| 234413 | Hydrogeologist |
| 133111 | Construction Project Manager |
| 232212 | Surveyor |
| 232214 | Other Spatial Scientist |
| Construction Trades subgroup | |
| ANZSCO code | Occupation name |
| 333111 | Glazier |
| 331111 | Bricklayer |
| 331112 | Stonemason |
| 334111 | Plumber (General) |
| 334112 | Airconditioning and Mechanical Services Plumber |
| 334113 | Drainer |
| 334114 | Gasfitter |
| 334115 | Roof Plumber |
| 331211 | Carpenter and Joiner |
| 331212 | Carpenter |
| 331213 | Joiner |
| 312113 | Building Inspector |
| 341111 | Electrician (General) |
| 341112 | Electrician (Special Class) |
| 342111 | Airconditioning and Refrigeration Mechanic |
| 322211 | Sheet Metal Worker |
| 323214 | Metal Machinist |
| 312312 | Electrical Engineering Technician |
| 333212 | Solid Plasterer |
| 333411 | Wall and Floor Tiler |
| 333311 | Roof Tiler |
| 323412 | Toolmaker |
| 322311 | Metal Fabricator |
| 321211 | Motor Mechanic (General) |
| 321111 | Automotive Electrician |
ਇਨ੍ਹਾਂ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਕੁੱਲ ਵਿਕਟੋਰੀਅਨ ਪੁਆਇੰਟਸ ਟੈਸਟ (VPT) ਸਕੋਰ ਦੇ ਆਧਾਰ ‘ਤੇ ਤਰਜੀਹ ਦਿੱਤੀ ਜਾਵੇਗੀ। ਜੇਕਰ ਤੁਹਾਡੀ ਉਘਰ 25-32 ਸਾਲ ਹੈ ਅਤੇ ਵੱਡੀ ਡਿਗਰੀ ਹੈ ਤੇ ਤੁਹਾਡੀ ਸੈਲਰੀ ਵੀ ਚੰਗੀ ਹੈ ਤਾਂ ਤੁਹਾਡੇ ਵਿਕਟੋਰੀਆ ਆਉਣ ਦੀ ਸੰਭਾਵਨਾ ਵੱਧ ਤੋਂ ਵੱਧ ਹੋ ਸਕਦੀ ਹੈ। ਉਮੀਦਵਾਰਾਂ ਦਾ ਮੁਲਾਂਕਣ ਹੇਠ ਲਿਖੇ ਕਾਰਕਾਂ ਦੇ ਆਧਾਰ ‘ਤੇ ਕੀਤਾ ਜਾਵੇਗਾ:
- ਉਮਰ (Age)
- 18-24 ਸਾਲ: 25 ਅੰਕ
- 25-32 ਸਾਲ: 30 ਅੰਕ
- 33-39 ਸਾਲ: 25 ਅੰਕ
- 40-44 ਸਾਲ: 15 ਅੰਕ
- 45 ਸਾਲ ਅਤੇ ਇਸ ਤੋਂ ਵੱਧ: 0 ਅੰਕ
- ਅੰਗਰੇਜ਼ੀ ਭਾਸ਼ਾ ਦੀ ਮੁਹਾਰਤ (English Language Proficiency)
- Competent ਅੰਗਰੇਜ਼ੀ: 0 ਅੰਕ
- Proficient ਅੰਗਰੇਜ਼ੀ: 10 ਅੰਕ
- Superior ਅੰਗਰੇਜ਼ੀ: 20 ਅੰਕ
- ਸਕਿੱਲਡ ਵਰਕ ਦਾ ਤਜਰਬਾ (ਆਸਟ੍ਰੇਲੀਆ ਜਾਂ ਵਿਦੇਸ਼ ਵਿੱਚ)
- 1 ਤੋਂ 3 ਸਾਲ: 5 ਅੰਕ
- 3 ਤੋਂ 5 ਸਾਲ: 10 ਅੰਕ
- 5 ਤੋਂ 8 ਸਾਲ: 15 ਅੰਕ
- 8 ਸਾਲ ਤੋਂ ਵੱਧ: 20 ਅੰਕ
- ਵਿਦਿਅਕ ਯੋਗਤਾਵਾਂ (Educational Qualifications)
- ਡਾਕਟਰੇਟ ਡਿਗਰੀ (Doctorate Degree): 20 ਅੰਕ
- ਬੈਚਲਰ ਜਾਂ ਮਾਸਟਰ ਡਿਗਰੀ: 15 ਅੰਕ
- ਟ੍ਰੇਡ ਕੁਆਲੀਫਿਕੇਸ਼ਨ ਜਾਂ ਡਿਪਲੋਮਾ: 10 ਅੰਕ
- ਆਸਟ੍ਰੇਲੀਆ ਵਿੱਚ 2 ਸਾਲ ਦੀ ਪੜ੍ਹਾਈ ਤੋਂ ਬਾਅਦ ਪ੍ਰਾਪਤ ਕੀਤੀ ਯੋਗਤਾ: 5 ਅੰਕ
- ਅਨੁਮਾਨਿਤ ਸਾਲਾਨਾ ਆਮਦਨ (Annual Earnings Estimation – AUD)
ਆਮਦਨ ਦੇ ਆਧਾਰ ‘ਤੇ ਵੱਧ ਤੋਂ ਵੱਧ 150 ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ:- $80,000 ਤੋਂ ਘੱਟ: 0 ਅੰਕ
- $80,000 – $84,999: 8 ਅੰਕ
- $100,000 – $104,999: 39 ਅੰਕ
- $120,000 – $124,999: 71 ਅੰਕ
- $140,000 – $144,999: 103 ਅੰਕ
- $170,000 ਅਤੇ ਇਸ ਤੋਂ ਵੱਧ: 150 ਅੰਕ (ਪੂਰੀ ਸੂਚੀ ਵੈੱਬਸਾਈਟ ‘ਤੇ ਉਪਲਬਧ ਹੈ)
ਹੋਰ ਜਾਣਕਾਰੀ Live in Melbourne ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
