ਆਸਟ੍ਰੇਲੀਆ ਦੇ ਮੈੱਲਬਰਨ ਸ਼ਹਿਰ ਦੇ ਐਪਿੰਗ ਇਲਾਕੇ ’ਚ ਸਥਿਤ World Punjabi Heritage Foundation ਵੱਲੋਂ ਦੋਆਬਾ ਹੋਮਜ਼ ਅਤੇ ਸੁਹਾਵੀ ਆਡੀਓ ਬੁੱਕਸ ਦੇ ਸਹਿਯੋਗ ਨਾਲ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ’ਚ ਜੈਮਲ ਪੱਡਾ ਦੀ ਪੁਸਤਕ ‘ਲੋਕ ਪੀੜਾ’ ਦਾ ਨਵਾਂ ਐਡੀਸ਼ਨ, ਭੁਪਿੰਦਰ ਸਿੰਘ ਸੰਧੂ ਦੇ ਸੰਪਾਦਨ ਹੇਠ ਪ੍ਰਕਾਸ਼ਿਤ ‘ਲਹੂ ਭਿੱਜੀ ਦਾਸਤਾਨ’ ਅਤੇ ਡਾ. ਕੁਲਦੀਪ ਸਿੰਘ ਦੀ ਪੁਸਤਕ ‘ਛੋਟੀ ਖੇਤੀ’ ਸ਼ਾਮਲ ਹਨ।

ਇਸ ਮੌਕੇ ਬਿਕਰਮ ਸੇਖੋਂ, ਡਾ. ਹਰਜਿੰਦਰ ਸਿੰਘ, ਚਰਨਾਮਤ ਸਿੰਘ ਅਤੇ ਡਾ. ਲਕਸ਼ਮੀ ਨਰੈਣ ਭੀਖੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ। ਮਨਦੀਪ ਬਰਾੜ ਅਤੇ ਅਜੀਤਪਾਲ ਸਿੰਘ ਬੁੱਟਰ ਨੇ ਕ੍ਰਾਂਤੀਕਾਰੀ ਕਵਿਤਾਵਾਂ ਰਾਹੀਂ ਹਾਜ਼ਰੀਨ ’ਚ ਸਾਹਿਤਕ ਜੋਸ਼ ਭਰਿਆ।
ਸਮਾਗਮ ਦਾ ਮੰਚ ਸੰਚਾਲਨ ਡਾ. ਪ੍ਰੀਤਇੰਦਰ ਸਿੰਘ ਗਰੇਵਾਲ ਨੇ ਕੀਤਾ। ਅੰਤ ’ਚ ਪ੍ਰਬੰਧਕਾਂ ਡਾ. ਸਰਮੁਹੱਬਤ ਸਿੰਘ, ਨਵਦੀਪ ਪੱਡਾ ਅਤੇ ਸਰਪੰਚ ਜਰਨੈਲ ਸਿੰਘ ਨੇ ਸਮਾਗਮ ’ਚ ਸ਼ਾਮਲ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਕਿਤਾਬ ਘਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

