Australia ’ਚ visa ਨਿਯਮਾਂ ਦੀ ਸਖ਼ਤੀ ਨਾਲ ਘਰੇਲੂ ਹਿੰਸਾ ਦੇ ਪੀੜਤਾਂ ਦੀਆਂ ਮੁਸ਼ਕਲਾਂ ਵਧਣ ਦੀ ਚਿੰਤਾ

Sea7 Australia Team
2 Min Read

ਮੈੱਲਬਰਨ : Australia ’ਚ ਵੀਜ਼ਾ ਓਵਰਸਟੇਅਰਜ਼ (visa overstayers) ’ਤੇ ਸਖ਼ਤੀ ਕਰਨ ਦੀਆਂ ਨਵੀਆਂ ਸਰਕਾਰੀ ਤਜਵੀਜ਼ਾਂ ਨੇ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ। ਐਡਵੋਕੇਟਸ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਉਨ੍ਹਾਂ ਅਪਰਾਧੀਆਂ ਨੂੰ ਹੋਰ ਤਾਕਤ ਮਿਲੇਗੀ ਜੋ ਪਹਿਲਾਂ ਹੀ ਘਰੇਲੂ ਹਿੰਸਾ (domestic violence) ਲਈ ਮਾਈਗ੍ਰੇਸ਼ਨ ਸਿਸਟਮ ਨੂੰ ਇੱਕ ਹਥਿਆਰ ਵਜੋਂ ਵਰਤਦੇ ਹਨ।

ABC News ਨਾਲ ਗੱਲਬਾਤ ’ਚ Immigration ਵਕੀਲ Ann Emmanuel ਨੇ ਦੱਸਿਆ ਕਿ ਅਪਰਾਧੀ ਅਕਸਰ ਆਪਣੇ ਸਾਥੀ ਦੀ ਵੀਜ਼ਾ ਪ੍ਰਕਿਰਿਆ, ਪਾਸਪੋਰਟ ਅਤੇ Department of Home Affairs ਨਾਲ ਹੋਣ ਵਾਲੀ ਹਰ ਗੱਲਬਾਤ ਨੂੰ ਆਪਣੇ ਕੰਟਰੋਲ ’ਚ ਰੱਖਦੇ ਹਨ। ਕਈ ਵਾਰ ਪੀੜਤਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ ਕਿਉਂਕਿ ਉਨ੍ਹਾਂ ਦੇ ਸਾਥੀ ਨੇ ਜਾਣਬੁੱਝ ਕੇ ਵੀਜ਼ਾ ਅਪਲਾਈ ਨਹੀਂ ਕੀਤਾ ਹੁੰਦਾ।

ਇਮੀਗ੍ਰੇਸ਼ਨ ਬਾਰੇ ਮੰਤਰੀ Tony Burke ਅਤੇ ਵਿਰੋਧੀ ਧਿਰ ਦੇ ਆਗੂ Angus Taylor ਵੱਲੋਂ ਮਾਈਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਅਤੇ ਓਵਰਸਟੇਅਰਜ਼ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਗਏ ਹਨ। ਪਰ Immigrant Women’s Speakout Association ਦੀ CEO Maria Kissouri ਅਨੁਸਾਰ, ਅਪਰਾਧੀ ਪਹਿਲਾਂ ਹੀ ਪੀੜਤਾਂ ਨੂੰ ਡਿਪੋਰਟੇਸ਼ਨ (deportation) ਦੀਆਂ ਧਮਕੀਆਂ ਦਿੰਦੇ ਹਨ, ਅਤੇ ਇਹ ਨਵੀਆਂ ਨੀਤੀਆਂ ਇਸ ਡਰ ਨੂੰ ਹੋਰ ਵਧਾਉਣਗੀਆਂ।

University of Melbourne ਦੀ Professor Marie Segrave ਨੇ ਮਾਈਗ੍ਰੇਸ਼ਨ ਸਿਸਟਮ ’ਚ ਬਦਲਾਅ ਦੀ ਮੰਗ ਕੀਤੀ ਹੈ। ਪੀੜਤਾਂ ਦੀ ਸੁਰੱਖਿਆ ਲਈ, ਮਾਹਰਾਂ ਵੱਲੋਂ ਇੱਕ ਨਵੇਂ 3-ਸਾਲ ਦੇ ਟੈਂਪਰੇਰੀ ਵੀਜ਼ੇ (temporary visa) ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਪੀੜਤਾਂ ਨੂੰ ਕੰਮ ਕਰਨ ਦਾ ਅਧਿਕਾਰ ਅਤੇ Medicare ਵਰਗੀਆਂ ਸਹੂਲਤਾਂ ਮਿਲ ਸਕਣ।

ਦੂਜੇ ਪਾਸੇ, Shadow Minister Jonno Duniam ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਨੀਤੀ ਦਾ ਮੁੱਖ ਮਕਸਦ ਸਿਸਟਮ ਦੀ ਦੁਰਵਰਤੋਂ ਨੂੰ ਰੋਕਣਾ ਹੈ, ਨਾ ਕਿ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਕਿਸੇ ਕਿਸਮ ਦੀ ਸਜ਼ਾ ਦੇਣਾ। ਪਰ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਬਿਨਾਂ ਠੋਸ ਸੁਰੱਖਿਆ ਨੀਤੀਆਂ ਦੇ, ਇਹ ਬਦਲਾਅ ਔਰਤਾਂ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ।

Share This Article
Leave a Comment

Leave a Reply

Your email address will not be published. Required fields are marked *