Australia ਦੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ, ATO ਵੱਲੋਂ Credit Card ਪੇਮੈਂਟ ਬੈਨ ਮੁਅੱਤਲ

Sea7 Australia Team
2 Min Read

ਮੈੱਲਬਰਨ : ਛੋਟੇ ਕਾਰੋਬਾਰੀਆਂ ਦੇ ਭਾਰੀ ਵਿਰੋਧ ਅਤੇ ਦਬਾਅ ਤੋਂ ਬਾਅਦ, Australia ਦੀ ਫ਼ੈਡਰਲ ਸਰਕਾਰ ਨੇ Australian Taxation Office (ATO) ਦੇ Credit Card ਰਾਹੀਂ ਟੈਕਸ ਭੁਗਤਾਨ ਬੰਦ ਕਰਨ ਦੇ ਵਿਵਾਦਿਤ ਫੈਸਲੇ ਨੂੰ ਅਗਲੇ ਸਾਲ 30 ਜੂਨ ਤੱਕ ਟਾਲ ਦਿੱਤਾ ਹੈ।

ਟਰੈਜ਼ਰਰ Jim Chalmers ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਇਸ ਦੇਰੀ ਦਾ ਸਾਰਾ ਖਰਚਾ ਖੁਦ ਚੁੱਕੇਗੀ ਤਾਂ ਜੋ ATO ਨੂੰ ਕਾਰੋਬਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਸਹੀ ਹੱਲ ਕੱਢਣ ਲਈ ਢੁਕਵਾਂ ਸਮਾਂ ਮਿਲ ਸਕੇ। ਦਰਅਸਲ, Reserve Bank of Australia (RBA) ਵੱਲੋਂ ਕਾਰਡ ਸਰਚਾਰਜ ਬੰਦ ਕਰਨ ਦੇ ਫੈਸਲੇ ਤੋਂ ਬਾਅਦ, ATO ਨੇ ਦਸੰਬਰ ਤੋਂ Credit Card ਪੇਮੈਂਟ ਲੈਣੀ ਬੰਦ ਕਰਨ ਦਾ ਐਲਾਨ ਕੀਤਾ ਸੀ। ATO ਦਾ ਤਰਕ ਸੀ ਕਿ ਸਰਚਾਰਜ ਬਿਨਾਂ ਉਨ੍ਹਾਂ ਨੂੰ ਸਾਲਾਨਾ 200 ਮਿਲੀਅਨ ਡਾਲਰ ਦੀ ਪ੍ਰੋਸੈਸਿੰਗ ਫੀਸ ਦਾ ਬੋਝ ਖੁਦ ਝੱਲਣਾ ਪਵੇਗਾ।

ਇਸ ਅਚਾਨਕ ਫੈਸਲੇ ਦਾ Australia ਦੇ business community ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਲਗਭਗ 135,000 ਛੋਟੇ ਕਾਰੋਬਾਰੀ ਆਪਣੇ cash flow ਨੂੰ ਸਹੀ ਰੱਖਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ, ਅਤੇ ਇਸ ਫੈਸਲੇ ਨਾਲ ਉਨ੍ਹਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਰਹੀ ਸੀ।

ਸਿਆਸੀ ਪੱਧਰ ’ਤੇ ਵੀ ਇਸ ਫੈਸਲੇ ਦੀ ਕਾਫੀ ਆਲੋਚਨਾ ਹੋਈ। ਵਿਰੋਧੀ ਧਿਰ ਦੇ ਲੀਡਰ Angus Taylor ਨੇ ਇਸ ਬੈਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਹੈ, ਜਦਕਿ Greens leader David Shoebridge ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਟੈਕਸ ਦੇ ਪੈਸੇ ਦੀ ਵਰਤੋਂ ਕਰਕੇ ਵੱਡੇ ਬੈਂਕਾਂ ਨੂੰ ਫਾਇਦਾ ਪਹੁੰਚਾ ਰਹੀ ਹੈ। Australian Chamber of Commerce and Industry ਦੇ ਚੀਫ Andrew McKellar ਨੇ ਇਸ ਐਕਸਟੈਂਸ਼ਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕਾਰੋਬਾਰੀਆਂ ਨੂੰ ਸਾਹ ਲੈਣ ਦਾ ਮੌਕਾ ਮਿਲਿਆ ਹੈ।

ਫਿਲਹਾਲ, ਸਰਕਾਰ ਦੀ ਇਸ ਦਖਲਅੰਦਾਜ਼ੀ ਨੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਪਰ ਪੱਕੇ ਹੱਲ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

 

Share This Article
Leave a Comment

Leave a Reply

Your email address will not be published. Required fields are marked *