ਮੈਲਬਰਨ : ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕਿਸ਼ਤਾਂ ਹੁਣ ਹਜ਼ਾਰਾਂ ਪਰਿਵਾਰਾਂ ਲਈ ਵੱਡੀ ਚਿੰਤਾ ਬਣਦੀਆਂ ਜਾ ਰਹੀਆਂ ਹਨ। ਮਹਿੰਗਾਈ, ਵਧੇ ਹੋਏ ਵਿਆਜ ਦਰਾਂ, ਰੋਜ਼ਾਨਾ ਖਰਚੇ ਅਤੇ ਘਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨੇ ਆਮ ਪਰਿਵਾਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।
ਨਵੀਂ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿੱਚ ਲੱਖਾਂ ਲੋਕ ਘਰਾਂ ਦੇ ਕਰਜ਼ੇ ਕਾਰਨ ਦਬਾਅ ਹੇਠ ਹਨ। Roy Morgan ਦੇ ਅੰਕੜਿਆਂ ਅਨੁਸਾਰ ਅਪ੍ਰੈਲ 2026 ਤੱਕ ਲਗਭਗ 14 ਲੱਖ 73 ਹਜ਼ਾਰ mortgage holders ਘਰਾਂ ਦੇ ਕਰਜ਼ੇ ਕਾਰਨ ਖ਼ਤਰੇ ਵਾਲੀ ਸਥਿਤੀ ਵਿੱਚ ਸਨ। ਇਹ ਗਿਣਤੀ ਕੁੱਲ mortgage holders ਦਾ 28.2 ਫ਼ੀਸਦੀ ਬਣਦੀ ਹੈ।
ਚਿੰਤਾ ਦੀ ਗੱਲ ਇਹ ਹੈ ਕਿ ਵਿਆਜ ਦਰਾਂ ਵਿੱਚ ਹੋਏ ਵਾਧੇ ਤੋਂ ਬਾਅਦ ਇਹ ਦਬਾਅ ਹੋਰ ਵਧਣ ਦੀ ਸੰਭਾਵਨਾ ਦੱਸੀ ਗਈ ਹੈ। ਰਿਪੋਰਟ ਵਿੱਚ ਅੰਦਾਜ਼ਾ ਲਾਇਆ ਗਿਆ ਕਿ ਮਈ 2026 ਦੇ rate rise ਤੋਂ ਬਾਅਦ mortgage stress ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ 15 ਲੱਖ 52 ਹਜ਼ਾਰ ਤੱਕ ਪਹੁੰਚ ਸਕਦੀ ਹੈ।
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਵਿੱਚ ਘਰ ਖਰੀਦਣਾ ਹੀ ਨਹੀਂ, ਘਰ ਨੂੰ ਕਾਇਮ ਰੱਖਣਾ ਵੀ ਕਈ ਪਰਿਵਾਰਾਂ ਲਈ ਔਖਾ ਹੁੰਦਾ ਜਾ ਰਿਹਾ ਹੈ। ਜਿਹੜੇ ਪਰਿਵਾਰ ਕੁਝ ਸਾਲ ਪਹਿਲਾਂ ਘੱਟ ਵਿਆਜ ਦਰਾਂ ਦੇ ਸਮੇਂ ਘਰਾਂ ਵਿੱਚ ਗਏ ਸਨ, ਉਹ ਹੁਣ ਵਧੀਆਂ ਕਿਸ਼ਤਾਂ, ਬਿਜਲੀ-ਗੈਸ ਦੇ ਬਿੱਲਾਂ, groceries, insurance ਅਤੇ ਬੱਚਿਆਂ ਦੇ ਖਰਚਿਆਂ ਵਿੱਚ ਫਸਦੇ ਜਾ ਰਹੇ ਹਨ।
ਕਈ ਘਰਾਂ ਵਿੱਚ ਹਾਲਾਤ ਇਹ ਬਣ ਰਹੇ ਹਨ ਕਿ ਤਨਖਾਹ ਆਉਂਦੀ ਹੈ ਅਤੇ ਵੱਡਾ ਹਿੱਸਾ ਸਿੱਧਾ bank repayment ਵਿੱਚ ਚਲਾ ਜਾਂਦਾ ਹੈ। ਬਚਤ ਘੱਟ ਰਹੀ ਹੈ, ਪਰਿਵਾਰ ਆਪਣੇ ਖਰਚੇ ਕੱਟ ਰਹੇ ਹਨ ਅਤੇ ਕਈ ਲੋਕਾਂ ਲਈ ਇੱਕ ਹੋਰ ਵਿਆਜ ਦਰ ਵਾਧਾ ਬਜਟ ਨੂੰ ਹੋਰ ਹਿਲਾ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪਰਿਵਾਰ ਨੂੰ ਘਰ ਦੀ ਕਿਸ਼ਤ ਭਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ bank ਜਾਂ lender ਨਾਲ ਜਲਦੀ ਸੰਪਰਕ ਕਰਨਾ ਚਾਹੀਦਾ ਹੈ। ਆਸਟ੍ਰੇਲੀਆ ਵਿੱਚ hardship assistance ਦੇ options ਹੁੰਦੇ ਹਨ, ਪਰ ਕਈ ਲੋਕ ਦੇਰ ਨਾਲ ਮਦਦ ਮੰਗਦੇ ਹਨ, ਜਿਸ ਨਾਲ ਮੁਸ਼ਕਲ ਹੋਰ ਵਧ ਜਾਂਦੀ ਹੈ।
ਹੁਣ ਸਵਾਲ ਇਹ ਹੈ ਕਿ ਜਦੋਂ ਕਿਰਾਏ ਵੀ ਮਹਿੰਗੇ ਹਨ ਅਤੇ ਘਰਾਂ ਦੀਆਂ ਕਿਸ਼ਤਾਂ ਵੀ ਆਮ ਪਰਿਵਾਰਾਂ ਨੂੰ ਤੋੜ ਰਹੀਆਂ ਹਨ, ਤਾਂ ਆਮ ਆਸਟ੍ਰੇਲੀਆਈ ਪਰਿਵਾਰ ਆਪਣਾ ਬਜਟ ਕਿਵੇਂ ਸੰਭਾਲੇ?
ਇੱਕ ਪਾਸੇ ਘਰਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ, ਦੂਜੇ ਪਾਸੇ ਜਿਨ੍ਹਾਂ ਨੇ ਘਰ ਖਰੀਦ ਲਿਆ ਹੈ, ਉਹ ਕਿਸ਼ਤਾਂ ਦੇ ਦਬਾਅ ਹੇਠ ਹਨ।
ਆਸਟ੍ਰੇਲੀਆ ਦਾ housing dream ਹੁਣ ਕਈ ਪਰਿਵਾਰਾਂ ਲਈ financial stress ਬਣਦਾ ਜਾ ਰਿਹਾ ਹੈ।
