NSW ਦਾ ਨਵਾਂ ਬਜਟ ਪੇਸ਼, ਡਰਾਈਵਰਾਂ ਨੂੰ ਰਾਹਤ, ਨਵੀਂ ਮਾਡਿਊਲਰ ਹਾਊਸਿੰਗ ਫੈਕਟਰੀ ਸਥਾਪਤ ਕਰਨ ਦਾ ਐਲਾਨ

Sea7 Australia Team
3 Min Read

ਸਿਡਨੀ : NSW ਸਰਕਾਰ ਨੇ ਆਉਣ ਵਾਲੇ ਵਿੱਤੀ ਸਾਲ ਲਈ ਆਪਣਾ ਨਵਾਂ ਬਜਟ ਪੇਸ਼ ਕਰ ਦਿੱਤਾ ਹੈ, ਜਿਸ ਵਿੱਚ ਆਮ ਜਨਤਾ ਨੂੰ ਰਾਹਤ ਦੇਣ ਦੇ ਨਾਲ-ਨਾਲ ਕਈ ਅਹਿਮ ਖੇਤਰਾਂ ਵਿੱਚ ਵੱਡੇ ਐਲਾਨ ਕੀਤੇ ਗਏ ਹਨ। ਆਓ ਦੇਖਦੇ ਹਾਂ ਕਿ ਇਸ ਬਜਟ ਵਿੱਚ ਕੌਣ ਮੁਨਾਫੇ ਵਿੱਚ ਰਿਹਾ ਅਤੇ ਕਿਸ ਨੂੰ ਨਿਰਾਸ਼ਾ ਹੱਥ ਲੱਗੀ।

 

Winners

  • ਆਮ ਜਨਤਾ : ਵਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ 561 ਮਿਲੀਅਨ ਡਾਲਰ ਦਾ ਟਰਾਂਸਪੋਰਟ ਪੈਕੇਜ ਦਿੱਤਾ ਗਿਆ ਹੈ। ਅਗਲੇ 12 ਮਹੀਨਿਆਂ ਲਈ ਪ੍ਰਾਈਵੇਟ ਗੱਡੀਆਂ ਦੀ ਰਜਿਸਟ੍ਰੇਸ਼ਨ ਫੀਸ ਵਿੱਚ 100 ਡਾਲਰ ਅਤੇ ਮੋਟਰਸਾਈਕਲ ਲਈ 80 ਡਾਲਰ ਦੀ ਕਟੌਤੀ ਕੀਤੀ ਗਈ ਹੈ। Opal ਫੇਅਰਸ ਨੂੰ 2025 ਦੀਆਂ ਕੀਮਤਾਂ ’ਤੇ ਹੀ ਫ੍ਰੀਜ਼ ਕਰ ਦਿੱਤਾ ਗਿਆ ਹੈ ਅਤੇ ਹਫਤਾਵਾਰੀ ਟੋਲ ਕੈਪ (Toll cap) ਨੂੰ 60 ਡਾਲਰ ਤੋਂ ਘਟਾ ਕੇ 50 ਡਾਲਰ ਕਰ ਦਿੱਤਾ ਗਿਆ ਹੈ।
  • ਸਿਹਤ ਵਿਭਾਗ : ਸਿਹਤ ਖੇਤਰ ਲਈ 4 ਸਾਲਾਂ ਵਿੱਚ 10.3 ਬਿਲੀਅਨ ਡਾਲਰ ਦਾ ਰਿਕਾਰਡ ਬਜਟ ਰੱਖਿਆ ਗਿਆ ਹੈ, ਜਿਸ ਤਹਿਤ 9,000 ਨਵੇਂ ਹੈਲਥ ਵਰਕਰ ਭਰਤੀ ਕੀਤੇ ਜਾਣਗੇ। John Hunter, Shoalhaven, Shellharbour, Nepean ਅਤੇ Eurobodalla ਵਿਖੇ ਨਵੇਂ ਹਸਪਤਾਲ ਬਣਾਏ ਜਾਣਗੇ।
  • ਸਿੱਖਿਆ : ਸਕੂਲਾਂ ਦੇ ਨਿਰਮਾਣ ਅਤੇ ਅਪਗ੍ਰੇਡ ਲਈ 9.2 ਬਿਲੀਅਨ ਡਾਲਰ ਅਲਾਟ ਕੀਤੇ ਗਏ ਹਨ। Western Sydney ਵਿੱਚ Austral ਅਤੇ Bella Vista ਵਿਖੇ ਨਵੇਂ ਹਾਈ ਸਕੂਲ ਬਣਨਗੇ, ਜਦਕਿ ਖੇਤਰੀ ਇਲਾਕਿਆਂ ਜਿਵੇਂ ਕਿ Flinders ਅਤੇ Maitland ਵਿੱਚ ਵੀ ਨਵੇਂ ਸਕੂਲ ਖੋਲ੍ਹੇ ਜਾਣਗੇ।
  • ਘਰੇਲੂ ਹਿੰਸਾ ਅਤੇ ਪੁਲਿਸ : ਘਰੇਲੂ ਹਿੰਸਾ ਵਿਰੁੱਧ ਫਰੰਟਲਾਈਨ ਪ੍ਰੋਗਰਾਮਾਂ ਲਈ 184 ਮਿਲੀਅਨ ਡਾਲਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, NSW Police ਨੂੰ ਇੱਕ ਨਵੀਂ ਸਪੈਸ਼ਲਿਸਟ ਆਰਮਡ ਰਿਸਪਾਂਸ ਕਮਾਂਡ ਸਥਾਪਤ ਕਰਨ ਲਈ 94 ਮਿਲੀਅਨ ਡਾਲਰ ਮਿਲਣਗੇ।
  • ਹਾਊਸਿੰਗ : ਨਵੇਂ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਇੱਕ ਨਵੀਂ ਮਾਡਿਊਲਰ ਹਾਊਸਿੰਗ ਫੈਕਟਰੀ (Modular housing factory) ਸਥਾਪਤ ਕੀਤੀ ਜਾਵੇਗੀ।

Losers

  • ਬਜਟ ਸੰਤੁਲਨ : NSW ਦਾ ਬਜਟ ਇਸ ਵਾਰ 2.3 ਬਿਲੀਅਨ ਡਾਲਰ ਦੇ ਘਾਟੇ (Deficit) ਵਿੱਚ ਚੱਲ ਰਿਹਾ ਹੈ, ਜੋ ਕਿ ਪਹਿਲਾਂ ਲਗਾਏ ਗਏ ਅੰਦਾਜ਼ੇ ਨਾਲੋਂ ਦੁੱਗਣਾ ਹੈ। ਹਾਲਾਂਕਿ, ਸਰਕਾਰ ਨੂੰ ਉਮੀਦ ਹੈ ਕਿ 2027/28 ਤੱਕ ਇਹ ਮੁੜ ਮੁਨਾਫੇ (Surplus) ਵਿੱਚ ਆ ਜਾਵੇਗਾ।
  • ਆਰਥਿਕ ਆਊਟਲੁੱਕ : ਮਿਡਲ ਈਸਟ ਵਿੱਚ ਚੱਲ ਰਹੀ ਜੰਗ ਅਤੇ ਮਹਿੰਗਾਈ ਕਾਰਨ ਟਰੈਜ਼ਰੀ ਨੇ ਸੂਬੇ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ 2.5% ਤੋਂ ਘਟਾ ਕੇ ਸਿਰਫ਼ 1% ਕਰ ਦਿੱਤਾ ਹੈ।
  • ਰੀਜਨਲ NSW : ਖੇਤਰੀ ਇਲਾਕਿਆਂ ਦੇ ਲੋਕਾਂ ਨੂੰ ਟੋਲ ਕੈਪ ਵਰਗੀਆਂ ਵੱਡੀਆਂ ਸੁਵਿਧਾਵਾਂ ਦਾ ਫਾਇਦਾ ਨਹੀਂ ਮਿਲੇਗਾ, ਹਾਲਾਂਕਿ ਜੰਗਲੀ ਜੀਵਾਂ ਦੀ ਰੋਕਥਾਮ ਅਤੇ White Cliffs ਤੇ Bourke ਏਅਰਪੋਰਟ ਦੇ ਅਪਗ੍ਰੇਡ ਲਈ ਕੁਝ ਫੰਡ ਜ਼ਰੂਰ ਦਿੱਤੇ ਗਏ ਹਨ।

ਨਿਰਪੱਖ

  • Disability services, Mental health ਅਤੇ Environment ਦੇ ਖੇਤਰਾਂ ਲਈ ਵੀ ਬਜਟ ਵਿੱਚ ਮੌਜੂਦਾ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਲਈ ਫੰਡ ਦਿੱਤੇ ਗਏ ਹਨ, ਪਰ ਕੋਈ ਬਹੁਤ ਵੱਡਾ ਨਵਾਂ ਉਲਟਫੇਰ ਨਹੀਂ ਦੇਖਿਆ ਗਿਆ।
TAGGED:
Share This Article
Leave a Comment

Leave a Reply

Your email address will not be published. Required fields are marked *