ਮੈਲਬਰਨ: ਲਾਲ ਸਾਗਰ ਵਿੱਚ ਇੱਕ ਬ੍ਰਿਟਿਸ਼ ਕੰਟੇਨਰ ਜਹਾਜ਼ ਹੌਲੀ ਹੌਲੀ ਡੁੱਬ ਰਿਹਾ ਹੈ, ਜਿਸ ’ਤੇ ਹੂਤੀ ਬਾਗ਼ੀਆਂ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਹੂਤੀ ਬਾਗ਼ੀਆਂ ਵੱਲੋਂ ਸੰਚਾਲਿਤ ਮੀਡੀਆ ਦੀ ਫੁਟੇਜ ਵਿਚ ਬ੍ਰਿਟਿਸ਼ ਰਜਿਸਟਰਡ ਲੇਬਨਾਨੀ ਸੰਚਾਲਿਤ ਮਾਲਵਾਹਕ ਜਹਾਜ਼ ਰੂਬੀਮਾਰ ਨੂੰ ਪਾਣੀ ਵਿਚ ਗਾਇਬ ਹੁੰਦੇ ਹੋਏ ਦਿਖਾਇਆ ਗਿਆ ਹੈ।
41,000 ਟਨ ਖਾਦ ਨਾਲ ਭਰਿਆ ਜਹਾਜ਼ ਹੁਣ ਵਾਤਾਵਰਣ ਲਈ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ। ਸੈਟੇਲਾਈਟ ਤਸਵੀਰਾਂ ‘ਚ ਲਾਲ ਸਾਗਰ ’ਤੇ ਜਹਾਜ਼ ਦਾ ਤੇਲ ਲੀਕ ਹੁੰਦਾ ਦਿਖਾਈ ਦੇ ਰਿਹਾ ਹੈ। ਮਿਜ਼ਾਈਲ ਹਮਲੇ ਕਾਰਨ ਚਾਲਕ ਦਲ ਦੇ 24 ਮੈਂਬਰਾਂ ਨੂੰ ਜਹਾਜ਼ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ। ਜਹਾਜ਼ ਸੰਯੁਕਤ ਅਰਬ ਅਮੀਰਾਤ ਦੇ ਖੋਰਫਾਕਨ ਤੋਂ ਰਵਾਨਾ ਹੋਣ ਤੋਂ ਬਾਅਦ ਬੁਲਗਾਰੀਆ ਜਾ ਰਿਹਾ ਸੀ।
ਇਜ਼ਰਾਈਲ ਦੀ ਗਾਜ਼ਾ ’ਤੇ ਹਮਲਿਆਂ ’ਚ ਮਦਦ ਕਰਨ ਦੇ ਵਿਰੋਧ ਵਜੋਂ ਹੂਤੀ ਨੇ 19 ਨਵੰਬਰ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿਚ ਵਪਾਰਕ ਅਤੇ ਫੌਜੀ ਜਹਾਜ਼ਾਂ ‘ਤੇ ਘੱਟੋ-ਘੱਟ 57 ਹਮਲੇ ਕੀਤੇ ਹਨ ਅਤੇ ਹਾਲ ਹੀ ਦੇ ਦਿਨਾਂ ਵਿਚ ਇਸ ਦੀ ਰਫਤਾਰ ਤੇਜ਼ ਹੋ ਗਈ ਹੈ। ਇਸ ਕਾਰਨ ਸ਼ਿਪਿੰਗ ਕੰਪਨੀਆਂ ਨੂੰ ਲਾਲ ਸਾਗਰ ਤੋਂ ਆਪਣੇ ਜਹਾਜ਼ਾਂ ਨੂੰ ਹਟਾਉਣ ਲਈ ਮਜਬੂਰ ਹਨ। ਉਨ੍ਹਾਂ ਨੂੰ ਆਪਣੇ ਜਹਾਜ਼ਾਂ ਨੂੰ ਕੇਪ ਆਫ ਗੁੱਡ ਹੋਪ ਤੋਂ ਲੰਘ ਕੇ ਲਿਆਉਣਾ ਪੈ ਰਿਹਾ ਹੈ, ਜੋ ਬਹੁਤ ਲੰਬਾ, ਮਹਿੰਗਾ ਅਤੇ ਘੱਟ ਕੁਸ਼ਲ ਰਸਤਾ ਹੈ।