ਮੈਲਬਰਨ: NASA ਸੰਭਾਵਿਤ “ਮੰਗਲ ਗ੍ਰਹਿ ਵਾਸੀਆਂ” ਦੀ ਭਾਲ ਕਰ ਰਿਹਾ ਜੋ ਉਸ ਦੇ ਨਵੇਂ ਬਣਾਏ ‘ਮਾਰਸ ਸਿਮੁਲੇਟਰ’ ’ਚ ਰਹਿ ਸਕਣ। ਅਮਰੀਕੀ ਪੁਲਾੜ ਏਜੰਸੀ ਨੇ 2025 ਦੇ ਬਸੰਤ ਵਿੱਚ ਸ਼ੁਰੂ ਹੋਣ ਜਾ ਰਹੇ ਆਪਣੇ ਦੂਜੇ ਯੋਜਨਾਬੱਧ CHAPEA, ਜਾਂ ‘ਕਰੂ ਹੈਲਥ ਐਂਡ ਪਰਫਾਰਮੈਂਸ ਐਕਸਪਲੋਰੇਸ਼ਨ ਐਨਾਲਾਗ’ ਮਿਸ਼ਨ ਲਈ ਲੋਕਾਂ ਤੋਂ 2 ਅਪ੍ਰੈਲ ਤਕ ਅਰਜ਼ੀਆਂ ਮੰਗੀਆਂ ਹਨ।
ਹਿਊਸਟਨ ਵਿਚ ਨਾਸਾ ਦੇ ਜਾਨਸਨ ਸਪੇਸ ਸੈਂਟਰ ਵਿਚ ‘ਮਾਰਸ ਡਿਊਨ ਅਲਫਾ’ ਦੇ ਅੰਦਰ ਇਕ ਸਾਲ ਲਈ ਚਾਰ ਲੋਕਾਂ ਦਾ ਇਕ ਵਲੰਟੀਅਰ ਚਾਲਕ ਦਲ ਰਹੇਗਾ ਅਤੇ ਕੰਮ ਕਰੇਗਾ। 158 ਵਰਗ ਮੀਟਰ ‘ਚ ਫੈਲੇ ਇਸ 3ਡੀ ਪ੍ਰਿੰਟਡ ਰਿਹਾਇਸ਼ ਨੂੰ ਪੁਲਾੜ ਯਾਤਰੀਆਂ ਦੇ ਚਾਲਕ ਦਲ ਦੇ ਰਹਿਣ-ਸਹਿਣ ਦੀਆਂ ਸਥਿਤੀਆਂ ਨਾਲ ਮਿਲਦਾ-ਜੁਲਦਾ ਬਣਾਇਆ ਗਿਆ ਹੈ, ਜੋ ਭਵਿੱਖ ‘ਚ ਮੰਗਲ ਗ੍ਰਹਿ ਦੀ ਸਤਹ ‘ਤੇ ਉਤਰਨਗੇ।
‘ਮਾਰਸ ਡਿਊਨ ਅਲਫਾ’ ਦੇ ਅੰਦਰ ਰਹਿਣ ਵਾਲੇ ਫਸਲਾਂ ਉਗਾਉਣਗੇ, ਆਪਣੇ ਨਿਵਾਸ ਸਥਾਨ ਨੂੰ ਕਾਇਮ ਰੱਖਣਗੇ, ਕਸਰਤ ਕਰਨਗੇ, ਰੋਬੋਟਿਕ ਆਪਰੇਸ਼ਨ ਕਰਨਗੇ ਅਤੇ ਨਕਲੀ ਸਪੇਸਵਾਕ ‘ਤੇ ਵੀ ਜਾਣਗੇ. ਅਤੇ ਉਨ੍ਹਾਂ ਨੂੰ ਅਸਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਵੇਂ ਕਿ ਸਾਜ਼ੋ-ਸਾਮਾਨ ਦੀ ਅਸਫਲਤਾ, ਸੰਚਾਰ ਵਿੱਚ ਦੇਰੀ, ਵਾਤਾਵਰਣ ਤਣਾਅ ਅਤੇ ਸੀਮਤ ਸਰੋਤਾਂ ਨਾਲ ਨਜਿੱਠਣਾ।