ਮੈਲਬਰਨ: ਇੰਡੀਅਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (SEBI) ਨੇ ਗਿਫਟ ਸਿਟੀ ਸਥਿਤ ਗਲੋਬਲ ਫੰਡ ‘ਚ ਪ੍ਰਵਾਸੀ ਭਾਰਤੀਆਂ (NRI) ਦੀ 100 ਫੀਸਦੀ ਮਲਕੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪੈਸਿਵ ਫੰਡਾਂ ਨੂੰ ਗਰੁੱਪ ਕੰਪਨੀਆਂ ‘ਚ ਜ਼ਿਆਦਾ ਨਿਵੇਸ਼ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਮੌਜੂਦਾ ਸਮੇਂ ‘ਚ ਪ੍ਰਵਾਸੀ ਭਾਰਤੀ ਅਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (OCI) ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ‘ਚ 50 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਨਹੀਂ ਰੱਖ ਸਕਦੇ। ਵਧੇਰੇ ਨਿਵੇਸ਼ ਦੀ ਇਜਾਜ਼ਤ ਦੇਣ ਨਾਲ ਘਰੇਲੂ ਸਟਾਕਾਂ ਵਿੱਚ ਵਧੇਰੇ NRI ਨਿਵੇਸ਼ਾਂ ਦਾ ਰਾਹ ਪੱਧਰਾ ਹੋ ਸਕਦਾ ਹੈ। ਸੇਬੀ ਨੇ ਕਿਹਾ ਕਿ 100 ਫੀਸਦੀ ਯੋਗਦਾਨ ਦੀ ਇਜਾਜ਼ਤ ਸਿਰਫ ਇਸ ਸ਼ਰਤ ‘ਤੇ ਦਿੱਤੀ ਜਾਵੇਗੀ ਕਿ FPI ਸਾਰੇ NRI/OCI ਦੇ ਸਥਾਈ ਖਾਤਾ ਨੰਬਰ (PAN) ਦੀ ਕਾਪੀ ਦੇ ਨਾਲ-ਨਾਲ FPI ‘ਚ ਉਨ੍ਹਾਂ ਦੇ ਵਿੱਤੀ ਹਿੱਤਾਂ ਬਾਰੇ ਜਾਣਕਾਰੀ ਜਮ੍ਹਾ ਕਰਵਾਉਣ।