ਮੈਲਬਰਨ : ਫਰਾਂਸ ਦੇ ਇੱਕ ਸਿਆਸਤਦਾਨ Raphaël Glucksmann ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਉਨ੍ਹਾਂ ਨੇ ਅਮਰੀਕਾ ਨੂੰ ਮੰਗ ਕਰ ਦਿੱਤੀ ਹੈ ਕਿ ਉਹ ‘ਸਟੈਚੂ ਆਫ ਲਿਬਰਟੀ’ ਫਰਾਂਸ ਨੂੰ ਵਾਪਸ ਕਰ ਦੇਵੇ। ਦਰਅਸਲ ਇਹ ਮਸ਼ਹੂਰ ਮੂਰਤੀ ਫ਼ਰਾਂਸ ਦੇ ਇੱਕ ਮੂਰਤੀਕਾਰ ਨੇ 140 ਸਾਲ ਪਹਿਲਾਂ ਤੋਹਫ਼ੇ ਵੱਜੋਂ ਅਮਰੀਕਾ ਨੂੰ ਦਿੱਤੀ ਸੀ। ਯੂਰਪੀਅਨ ਸੰਸਦ ਦੇ ਮੈਂਬਰ ਅਤੇ ਇਕ ਛੋਟੀ ਜਿਹੀ ਖੱਬੇਪੱਖੀ ਪਾਰਟੀ ਦੇ ਸਹਿ-ਪ੍ਰਧਾਨ ਗਲੂਕਸਮੈਨ ਦਾ ਦਾਅਵਾ ਹੈ ਕਿ ਕੁਝ ਅਮਰੀਕੀ ਲੋਕ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਜ਼ਾਲਮਾਂ ਦੇ ਪੱਖ ਵਿਚ ਚਲੇ ਗਏ ਹਨ।
ਹਾਲਾਂਕਿ ਵ੍ਹਾਈਟ ਹਾਊਸ ਨੇ Glucksmann ਦੀਆਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਪ੍ਰੈੱਸ ਸਕੱਤਰ Karoline Leavitt ਨੇ ਕਿਹਾ ਹੈ ਕਿ ਫਰਾਂਸ ਨੂੰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਸਮਰਥਨ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। Leavitt ਨੇ ਫਰਾਂਸ ਨੂੰ ਇਹ ਵੀ ਯਾਦ ਦਿਵਾਇਆ ਕਿ ਜੇ ਇਹ ਅਮਰੀਕੀ ਮਦਦ ਨਾ ਹੁੰਦੀ ਤਾਂ ਇਸ ਵੇਲੇ ਜਰਮਨ ਬੋਲਦੇ ਹੁੰਦੇ।