ਮੈਲਬਰਨ : ਇੰਗਲੈਂਡ ‘ਚ ਪਿਛਲੇ 13 ਸਾਲਾਂ ਦੇ ਸਭ ਤੋਂ ਭਿਆਨਕ ਦੰਗੇ ਭੜਕ ਗਏ ਹਨ। ਪਿਛਲੇ ਹਫਤੇ ਟੇਲਰ ਸਵਿਫਟ ਡਾਂਸ ਕਲੱਬ ਵਿਚ ਤਿੰਨ ਛੋਟੀਆਂ ਬੱਚੀਆਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਬਾਰੇ ਗਲਤ ਜਾਣਕਾਰੀ ਨਾਲ ਜੁੜੀ ਅਸ਼ਾਂਤੀ ਕਈ ਕਸਬਿਆਂ ਅਤੇ ਸ਼ਹਿਰਾਂ ਵਿਚ ਫੈਲ ਗਈ ਹੈ ਅਤੇ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਹੈ।
Liverpool, Manchester, Bristol, Blackpool ਅਤੇ Hull ਦੇ ਨਾਲ-ਨਾਲ Northern Ireland ਦੇ Belfast ਸਮੇਤ ਕਈ ਥਾਵਾਂ ‘ਤੇ ਕੱਟੜ-ਸੱਜੇ ਪੱਖੀ ਰੈਲੀਆਂ ਦੌਰਾਨ ਝੜਪਾਂ ਤੋਂ ਬਾਅਦ ਸ਼ਨੀਵਾਰ ਨੂੰ 90 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੰਗਾਰੀਆਂ ਨੂੰ ਪੁਲਿਸ ’ਤੇ ਇੱਟਾਂ, ਬੋਤਲਾਂ ਅਤੇ ਬਲਦੀਆਂ ਚੀਜ਼ਾਂ ਸੁੱਟਦਿਆਂ ਵੇਖਿਆ ਗਿਆ ਜਿਸ ਕਾਰਨ ਕਈ ਪੁਲਿਸ ਵਾਲੇ ਜ਼ਖ਼ਮੀ ਹੋ ਗਏ। ਇਸਲਾਮ ਵਿਰੋਧੀ ਨਾਅਰੇ ਲਾਉਂਦਿਆਂ ਦੰਗਾਕਾਰੀਆਂ ਨੇ ਦੁਕਾਨਾਂ ਨੂੰ ਵੀ ਲੁੱਟਿਆ ਅਤੇ ਅੱਗਜ਼ਨੀ ਕੀਤੀ। ਕਈ ਥਾਵਾਂ ’ਦੇ ਦੰਗਾਕਾਰੀਆਂ ਦਾ ਲੋਕਾਂ ਨਾਲ ਟਕਰਾਅ ਵੀ ਵੇਖਿਆ ਗਿਆ।
ਇਹ ਹਿੰਸਾ ਨਵੇਂ ਬਣੇ ਪ੍ਰਧਾਨ ਮੰਤਰੀ Keir Starmer ਲਈ ਇਕ ਵੱਡਾ ਇਮਤਿਹਾਨ ਹੈ, ਜੋ ਇਕ ਮਹੀਨਾ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ‘ਤੇ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਚੁਣੇ ਗਏ ਸਨ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਇਸ ਹਿੰਸਾ ਵਿੱਚ ਸ਼ਾਮਲ ਲੋਕ “ਕਾਨੂੰਨ ਦੀ ਪੂਰੀ ਤਾਕਤ” ਮਹਿਸੂਸ ਕਰਨਗੇ।
ਸਟਾਰਮਰ ਨੇ ਐਤਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਗਾਰੰਟੀ ਦਿੰਦਾ ਹਾਂ ਕਿ ਤੁਹਾਨੂੰ ਇਸ ਹਿੰਸਾ ਵਿੱਚ ਹਿੱਸਾ ਲੈਣ ਦਾ ਪਛਤਾਵਾ ਹੋਵੇਗਾ, ਚਾਹੇ ਉਹ ਸਿੱਧੇ ਤੌਰ ‘ਤੇ ਹੋਣ ਜਾਂ ਉਹ ਜੋ ਇਸ ਕਾਰਵਾਈ ਨੂੰ ਆਨਲਾਈਨ ਕਰ ਰਹੇ ਹਨ ਅਤੇ ਫਿਰ ਖੁਦ ਭੱਜ ਰਹੇ ਹਨ।’’ ਉਨ੍ਹਾਂ ਨੇ ਇਸ ਨੂੰ ਵਿਰੋਧ ਪ੍ਰਦਰਸ਼ਨ ਨਹੀਂ ਬਲਕਿ ਸੰਗਠਿਤ, ਹਿੰਸਕ ਗੁੰਡਾਗਰਦੀ ਕਰਾਰ ਦਿੱਤਾ।
ਮਲੇਸ਼ੀਆ ਨੇ ਬ੍ਰਿਟੇਨ ‘ਚ ਰਹਿ ਰਹੇ ਮਲੇਸ਼ੀਆ ਦੇ ਲੋਕਾਂ ਨੂੰ ‘ਤੁਰੰਤ’ ਸਲਾਹ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਲੰਡਨ ‘ਚ ਮਲੇਸ਼ੀਆ ਹਾਈ ਕਮਿਸ਼ਨ ‘ਚ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ।