ਲੋਕਾਂ ਦੀ ਕਮਾਈ ‘ਤੇ Victorian Politicians ਕਰ ਰਹੇ ਨੇ ਮੌਜਾਂ – ਆਪਣੇ ਦੂਜੇ ਘਰ ਦੇ ਰੈਂਟ ਜਾਂ ਮੌਰਗੇਜ ਦੇ ਖਰਚੇ ਕਰ ਰਹੇ ਨੇ ਕਵਰ

Sea7 Australia Team
2 Min Read

ਮੈਲਬਰਨ : ਵਿਕਟੋਰੀਆ ਦੀ ਰਾਜਨੀਤੀ ਵਿੱਚ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। Sky News Australia ਦੀ ਇੱਕ ਰਿਪੋਰਟ ਮੁਤਾਬਕ ਕੁਝ Victorian politicians ਇੱਕ taxpayer-funded scheme ਰਾਹੀਂ Melbourne ਵਿੱਚ ਆਪਣੇ second home ਦੇ rent ਜਾਂ mortgage ਦੇ ਖਰਚੇ ਕਵਰ ਕਰ ਰਹੇ ਹਨ, ਜਦਕਿ ਆਮ ਲੋਕ housing crisis ਨਾਲ ਜੂਝ ਰਹੇ ਹਨ।

ਰਿਪੋਰਟ ਅਨੁਸਾਰ ਇਹ scheme ਉਹਨਾਂ regional MPs ਲਈ ਬਣਾਈ ਗਈ ਸੀ, ਜਿਨ੍ਹਾਂ ਦੇ ਮੁੱਖ ਘਰ Melbourne ਤੋਂ 80 ਕਿਲੋਮੀਟਰ ਤੋਂ ਵੱਧ ਦੂਰ ਹਨ ਅਤੇ ਜਿਨ੍ਹਾਂ ਨੂੰ Parliament sittings ਲਈ city ਵਿੱਚ ਰਹਿਣਾ ਪੈਂਦਾ ਹੈ। Victorian government ਨੇ 2017 ਵਿੱਚ allowances system ਵਿੱਚ overhaul ਕਰਦਿਆਂ ਇਸਨੂੰ “Parliamentary sitting accommodation allowance” ਵਜੋਂ ਪੇਸ਼ ਕੀਤਾ ਸੀ।

ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਇਹ allowance ਆਪਣੇ ਅਸਲ ਮਕਸਦ ਤੋਂ ਹਟ ਕੇ private property ਬਣਾਉਣ ਦਾ ਸਾਧਨ ਬਣ ਗਿਆ ਹੈ। Herald Sun ਦੀ ਰਿਪੋਰਟ ਮੁਤਾਬਕ eligible MPs ਨੂੰ ਹਰ ਸਾਲ 56 ਹਜ਼ਾਰ ਡਾਲਰ ਤੋਂ ਵੱਧ ਤੱਕ ਦਾ allowance ਮਿਲ ਸਕਦਾ ਹੈ, ਅਤੇ ਇਸ ਪੈਸੇ ਨੂੰ mortgage, rent, maintenance ਜਾਂ ਹੋਰ housing costs ਲਈ ਵਰਤਿਆ ਜਾ ਸਕਦਾ ਹੈ।

ਇਸੇ ਮਾਮਲੇ ਵਿੱਚ Premier Jacinta Allan ਦਾ ਨਾਮ ਵੀ ਚਰਚਾ ਵਿੱਚ ਆਇਆ ਹੈ। ਰਿਪੋਰਟਾਂ ਮੁਤਾਬਕ ਉਹ ਅਤੇ ਕੁਝ ਹੋਰ regional ministers ਸਾਲਾਂ ਤੋਂ ਇਸ allowance ਦਾ ਫਾਇਦਾ ਲੈਂਦੇ ਆ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਘਰ ਖਰੀਦਣਾ ਆਮ ਪਰਿਵਾਰ ਲਈ ਦਿਨੋਂ ਦਿਨ ਔਖਾ ਹੋ ਰਿਹਾ ਹੈ, ਉਸ ਵੇਲੇ public money ਨਾਲ politicians ਦੇ property costs ਕਵਰ ਹੋਣਾ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਕਰਦਾ ਹੈ।

ਦੂਜੇ ਪਾਸੇ, ਇਸ scheme ਦੇ ਹੱਕ ਵਿੱਚ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ regional seats ਤੋਂ ਆਉਣ ਵਾਲੇ MPs ਨੂੰ Melbourne ਵਿੱਚ parliamentary duty ਲਈ ਰਹਿਣਾ ਲਾਜ਼ਮੀ ਹੁੰਦਾ ਹੈ, ਇਸ ਲਈ accommodation support ਦੀ ਲੋੜ ਹੁੰਦੀ ਹੈ। ਪਰ ਵਿਰੋਧੀਆਂ ਦਾ ਕਹਿਣਾ ਹੈ ਕਿ system ਵਿੱਚ reform ਦੀ ਲੋੜ ਹੈ, ਤਾਂ ਜੋ taxpayer money ਦਾ ਵਰਤੋਂ strictly official purpose ਲਈ ਹੀ ਹੋਵੇ।

Share This Article
Leave a Comment

Leave a Reply

Your email address will not be published. Required fields are marked *