COP31 ਜਲਵਾਯੂ ਸੰਮੇਲਨ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ, Australia ਅਤੇ Chris Bowen ਦੀ ਵਿਸ਼ਵ ਪੱਧਰ ’ਤੇ ਭਾਰੀ ਆਲੋਚਨਾ

Sea7 Australia Team
2 Min Read

ਮੈੱਲਬਰਨ : UN ਦਾ COP31 ਜਲਵਾਯੂ ਸੰਮੇਲਨ ਐਤਵਾਰ ਨੂੰ ਬਿਨਾਂ ਕਿਸੇ ਅੰਤਿਮ ਸਮਝੌਤੇ ਦੇ ਖ਼ਤਮ ਹੋ ਗਿਆ। ਨਿਰਧਾਰਤ ਸਮੇਂ ਤੋਂ ਦੋ ਦਿਨ (44 ਘੰਟੇ) ਵੱਧ ਚੱਲੀ ਇਹ ਬੈਠਕ ਇਤਿਹਾਸ ਦਾ ਸਭ ਤੋਂ ਲੰਬਾ ਜਲਵਾਯੂ ਸੰਮੇਲਨ ਬਣ ਗਈ। 2009 ਦੇ Copenhagen ਸੰਮੇਲਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਕਿਸੇ ਸਾਂਝੇ ਸਮਝੌਤੇ ’ਤੇ ਨਹੀਂ ਪਹੁੰਚ ਸਕੇ।

ਇਸ ਸੰਮੇਲਨ ਦੀ ਸਾਂਝੀ ਪ੍ਰਧਾਨਗੀ Australia ਅਤੇ Turkey ਕਰ ਰਹੇ ਸਨ, ਜਦਕਿ Australia ਦੇ ਊਰਜਾ ਅਤੇ ਜਲਵਾਯੂ ਮੰਤਰੀ Chris Bowen ਗੱਲਬਾਤ ਦੇ ਪ੍ਰਧਾਨ ਸਨ। ਸਮਝੌਤਾ ਟੁੱਟਣ ਦਾ ਮੁੱਖ ਕਾਰਨ fossil fuels (ਜੀਵਾਸ਼ਮ ਬਾਲਣ) ਨੂੰ ਲੈ ਕੇ ਪੈਦਾ ਹੋਏ ਡੂੰਘੇ ਮਤਭੇਦ ਰਹੇ। Saudi Arabia ਅਤੇ Russia ਵਰਗੇ ਤੇਲ ਉਤਪਾਦਕ ਦੇਸ਼ਾਂ ਨੇ fossil fuels ਨੂੰ ਖ਼ਤਮ ਕਰਨ ਦੇ ਜ਼ਿਕਰ ਦਾ ਸਖ਼ਤ ਵਿਰੋਧ ਕੀਤਾ। ਜਦੋਂ ਅੰਤਿਮ ਖਰੜੇ ਵਿੱਚੋਂ ਇਹ ਸ਼ਬਦ ਹਟਾ ਦਿੱਤੇ ਗਏ, ਤਾਂ European Union ਅਤੇ Pacific island nations ਨੇ ਇਸ ਨੂੰ ਕਮਜ਼ੋਰ ਦੱਸਦਿਆਂ ਰੱਦ ਕਰ ਦਿੱਤਾ। ਵਿਕਾਸਸ਼ੀਲ ਦੇਸ਼ਾਂ ਨੇ ਵੀ ਜਲਵਾਯੂ ਫੰਡਿੰਗ ਦੀ ਕਮੀ ’ਤੇ ਨਾਰਾਜ਼ਗੀ ਜਤਾਈ।

Chris Bowen ਦੇ ਅਸਤੀਫ਼ੇ ਦੀ ਉੱਠੀ ਮੰਗ

Chris Bowen ਨੇ ਇਸ ਅਸਫਲਤਾ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ‘ਬੇਹੱਦ ਨਿਰਾਸ਼ਾਜਨਕ’ ਦੱਸਿਆ। ਦੂਜੇ ਪਾਸੇ, UN ਦੇ ਸਕੱਤਰ-ਜਨਰਲ António Guterres ਨੇ ਵੀ ਗਹਿਰੀ ਨਿਰਾਸ਼ਾ ਪ੍ਰਗਟਾਈ, ਜਦਕਿ ਜਲਵਾਯੂ ਕਾਰਕੁਨ Mohamed Adow ਨੇ ਇਸ ਨੂੰ ‘ਹੁਣ ਤੱਕ ਦਾ ਸਭ ਤੋਂ ਖ਼ਰਾਬ COP’ ਕਰਾਰ ਦਿੱਤਾ। Australia ’ਚ ਵੀ ਇਸ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਵਿਰੋਧੀ ਧਿਰ ਦੇ ਆਗੂ Dan Tehan ਨੇ ਟੈਕਸਦਾਤਾਵਾਂ ਦੇ 150 ਮਿਲੀਅਨ ਡਾਲਰ ਬਰਬਾਦ ਕਰਨ ਦੇ ਦੋਸ਼ ਹੇਠ Chris Bowen ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *