ਮੈਲਬਰਨ : ਇਰਾਨ ’ਚ ਚੱਲ ਰਹੀ ਜੰਗ ਨੇ ਆਸਟ੍ਰੇਲੀਆ ਦੇ ਰਿਅਲ ਐਸਟੇਟ ਮਾਰਕੀਟ ’ਚ ਵੱਡਾ ਮੋੜ ਲਿਆ ਦਿੱਤਾ ਹੈ। ਸਾਲਾਂ ਤੋਂ ਜਿੱਥੇ ਚੀਨ ਅਤੇ ਸਿੰਗਾਪੁਰ ਦੇ ਖਰੀਦਦਾਰ ਨਵੇਂ ਅਪਾਰਟਮੈਂਟਾਂ ’ਚ ਸਭ ਤੋਂ ਅੱਗੇ ਰਹਿੰਦੇ ਸਨ, ਹੁਣ ਉੱਥੇ ਮਿਡਲ ਈਸਟ, ਖ਼ਾਸ ਕਰ ਕੇ ਇਰਾਨ ਅਤੇ ਲੈਬਨਾਨ, ਦੇ ਖਰੀਦਦਾਰ ਤੇਜ਼ੀ ਨਾਲ ਅੱਗੇ ਆ ਰਹੇ ਹਨ।
‘ਦ ਡੇਲੀ ਟੈਲੀਗ੍ਰਾਫ਼ਤ’ ਦੀ ਇੱਕ ਰਿਪੋਰਟ ਮੁਤਾਬਕ, 2025 ਫਾਇਨੈਂਸ਼ਲ ਸਾਲ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਆਸਟ੍ਰੇਲੀਅਨ ਪ੍ਰਾਪਰਟੀ ’ਚ ਕੁੱਲ $3.7 ਬਿਲੀਅਨ ਖਰਚ ਕੀਤੇ, ਪਰ ਹੁਣ ਨਵੇਂ ਨਿਵੇਸ਼ ’ਚ ਗਿਰਾਵਟ ਦੇ ਸੰਕੇਤ ਮਿਲ ਰਹੇ ਹਨ।
ਸਭ ਤੋਂ ਵੱਡੀ ਗਿਰਾਵਟ ਚੀਨ ਅਤੇ ਹਾਂਗਕਾਂਗ ਤੋਂ ਆਈ ਹੈ, ਜੋ 2016 ਤੋਂ 2024 ਤੱਕ ਲਗਭਗ 67% ਵਿਦੇਸ਼ੀ ਖਰੀਦਦਾਰਾਂ ਦਾ ਹਿੱਸਾ ਸਨ। ਪਿਛਲੇ ਸਾਲ ਦੇ ਪਹਿਲੇ ਤਿੰਨ ਕਵਾਰਟਰਾਂ ’ਚ ਹੀ ਚੀਨੀ ਨਿਵੇਸ਼ਕਾਂ ਨੇ ਕਰੀਬ $1.1 ਬਿਲੀਅਨ ਖਰਚਿਆ ਸੀ, ਪਰ ਹੁਣ ਏਜੰਸੀਆਂ ਦੱਸਦੀਆਂ ਹਨ ਕਿ ਚੀਨੀ ਖਰੀਦਦਾਰ ਆਸਟ੍ਰੇਲੀਆ ਤੋਂ ਹਟ ਰਹੇ ਹਨ।
ਸਿਡਨੀ ਦੀ Plus Agency ਦੇ ਕੋ-ਫਾਊਂਡਰ ਪੀਟਰ ਲੀ ਮੁਤਾਬਕ, ਚੀਨ ’ਚ ਰਿਅਲ ਐਸਟੇਟ ਮਾਰਕੀਟ ਕਮਜ਼ੋਰ ਹੋਣ ਕਾਰਨ ਨਿਵੇਸ਼ਕਾਂ ਦਾ ਭਰੋਸਾ ਟੁੱਟ ਗਿਆ ਹੈ। ਕਈ ਸ਼ਹਿਰਾਂ ’ਚ ਕੀਮਤਾਂ 10% ਤੋਂ 50% ਤੱਕ ਡਿੱਗ ਚੁੱਕੀਆਂ ਹਨ, ਜਿਸ ਨਾਲ ਪਿਛਲੇ 10 ਸਾਲਾਂ ਦੀ ਕਮਾਈ ਲਗਭਗ ਖਤਮ ਹੋ ਗਈ ਹੈ।
ਉਨ੍ਹਾਂ ਦੇ ਮੁਤਾਬਕ, ਇਰਾਨ ਜੰਗ ਨਾਲ ਬਣੀ ਅਨਿਸ਼ਚਿਤਤਾ ਨੇ ਇਸ ਰੁਝਾਨ ਨੂੰ ਹੋਰ ਤੇਜ਼ ਕੀਤਾ ਹੈ। ਉਹ ਕਹਿੰਦੇ ਹਨ, “ਲੋਕ ਹੁਣ ਵੱਡੇ ਫੈਸਲੇ ਟਾਲ ਰਹੇ ਹਨ, ਜਿਵੇਂ ਕੋਵਿਡ ਦੇ ਸ਼ੁਰੂ ’ਚ ਹੋਇਆ ਸੀ।’’ ਨਾਲ ਹੀ ਆਸਟ੍ਰੇਲੀਆ ਸਰਕਾਰ ਵੱਲੋਂ ਵਿਦੇਸ਼ੀ ਖਰੀਦਦਾਰਾਂ ’ਤੇ ਵਧੇ ਟੈਕਸ ਅਤੇ ਫੀਸ ਵੀ ਉਨ੍ਹਾਂ ਨੂੰ ਰੋਕ ਰਹੇ ਹਨ।
ਦੂਜੇ ਪਾਸੇ, ਮਿਡਲ ਈਸਟ ਦੇ ਖਰੀਦਦਾਰ, ਖ਼ਾਸ ਕਰ ਕੇ ਇਰਾਨੀ, ਹੁਣ ਆਸਟ੍ਰੇਲੀਆ ਵੱਲ ਰੁਖ ਕਰ ਰਹੇ ਹਨ। ਏਜੰਸੀਆਂ ਮੁਤਾਬਕ, ਇਹ ਲੋਕ ਜੰਗ ਤੋਂ ਬਚਣ ਲਈ ਆਪਣੀ ਦੌਲਤ ਸੁਰੱਖਿਅਤ ਥਾਂ ’ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇਰਾਨੀ ਡਾਇਸਪੋਰਾ ਨਾਲ ਜੁੜੇ ਖਰੀਦਦਾਰਾਂ ਦੇ ਦੋ ਮੁੱਖ ਕਾਰਨ ਸਾਹਮਣੇ ਆਏ ਹਨ:
– ਪਹਿਲਾਂ, ਉਹ ਸਮਝਦੇ ਹਨ ਕਿ ਜੰਗ ਕਾਰਨ ਤੇਲ ਦੀ ਕੀਮਤਾਂ ਵਧ ਰਹੀਆਂ ਹਨ, ਜਿਸ ਨਾਲ construction material ਅਤੇ ਮਹਿੰਗਾਈ ਹੋਰ ਵਧੇਗੀ, ਇਸ ਲਈ ਹੁਣ ਖਰੀਦਣਾ ਸਸਤਾ ਹੈ।
-ਦੂਜਾ, ਮਾਰਕੀਟ ’ਚ ਅਨਿਸ਼ਚਿਤਤਾ ਕਾਰਨ ਵੇਚਣ ਵਾਲੇ ਡੀਲ ਦੇ ਰਹੇ ਹਨ, ਜੋ ਜੰਗ ਖਤਮ ਹੋਣ ’ਤੇ ਮੁੜ ਘੱਟ ਹੋ ਜਾਣਗੇ।
ਹਾਲਾਂਕਿ ਕਾਨੂੰਨ ਮੁਤਾਬਕ, ਵਿਦੇਸ਼ੀ ਨਿਵੇਸ਼ਕ ਸਿਰਫ਼ ਨਵੇਂ ਜਾਂ under-construction ਘਰ ਹੀ ਖਰੀਦ ਸਕਦੇ ਹਨ ਅਤੇ ਉਨ੍ਹਾਂ ’ਤੇ ਵੱਧ ਟੈਕਸ ਵੀ ਲੱਗਦਾ ਹੈ।
ਇਸ ਵਿਚਕਾਰ, ਸਿਆਸੀ ਪੱਧਰ ’ਤੇ ਵੀ ਇਹ ਮਾਮਲਾ ਗਰਮ ਹੋ ਗਿਆ ਹੈ। One Nation ਦੀ ਲੀਡਰ Pauline Hanson ਨੇ ਵਿਦੇਸ਼ੀਆਂ ਲਈ ਪੂਰੀ ਪਾਬੰਦੀ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ, ਲਗਭਗ 108,000 ਘਰ ਆਸਟ੍ਰੇਲੀਆ ’ਚ ਐਸੇ ਹਨ ਜੋ ਸਥਾਨਕ ਨਾਗਰਿਕਾਂ ਦੇ ਪਾਸ ਨਹੀਂ ਹਨ।
ਉੱਧਰ, ਵਿਰੋਧੀ ਧਿਰ ਦੇ ਨੇਤਾ Angus Taylor ਨੇ 65,000 visa overstayers ਨੂੰ ਡਿਪੋਰਟ ਕਰਨ ਦੀ ਗੱਲ ਕੀਤੀ ਹੈ ਅਤੇ ਇਮੀਗ੍ਰੇਸ਼ਨ ਸਿਸਟਮ ਦੇ ਦੁਰਪਯੋਗ ’ਤੇ ਸਖ਼ਤ ਰੁਖ ਦਿਖਾਇਆ ਹੈ।
ਕੁੱਲ ਮਿਲਾ ਕੇ, ਇਰਾਨ ਜੰਗ ਨੇ ਸਿਰਫ਼ ਗਲੋਬਲ ਪਾਲਿਸੀ ਹੀ ਨਹੀਂ, ਸਗੋਂ ਆਸਟ੍ਰੇਲੀਆ ਦੇ ਹਾਊਸਿੰਗ ਮਾਰਕੀਟ ਦੇ ਖਰੀਦਦਾਰਾਂ ਦੀ ਦਿਸ਼ਾ ਵੀ ਬਦਲ ਦਿੱਤੀ ਹੈ, ਚੀਨ ਦੀ ਥਾਂ ਹੁਣ ਜੰਗ-ਪ੍ਰਭਾਵਿਤ ਇਲਾਕਿਆਂ ਤੋਂ ਪੈਸਾ ਆ ਰਿਹਾ ਹੈ, ਜਦਕਿ ਲੋਕਲ ਮਾਰਕੀਟ ’ਚ ਮਹਿੰਗਾਈ ਅਤੇ competition ਹੋਰ ਵਧਣ ਦੀ ਸੰਭਾਵਨਾ ਹੈ।
