ਵਿਕਟੋਰੀਆ ਦੀ ਕੈਬਿਨੇਟ ’ਚ ਅਚਾਨਕ ਬਦਲਾਅ, ਚਾਰ ਨਵੇਂ ਮੰਤਰੀ ਸ਼ਾਮਲ

Sea7 Australia Team
2 Min Read

ਮੈਲਬਰਨ : ਨਵੰਬਰ ਮਹੀਨੇ ’ਚ ਚੋਣਾਂ ਤੋਂ ਪਹਿਲਾਂ ਵਿਕਟੋਰੀਆ ਸਰਕਾਰ ’ਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਹੈ। ਪ੍ਰੀਮੀਅਰ Jacinta Allan ਨੇ ਚਾਰ ਨਵੇਂ ਲੇਬਰ MPs ਨੂੰ ਕੈਬਿਨੇਟ ਵਿੱਚ ਸ਼ਾਮਲ ਕੀਤਾ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਵਿੱਤ ਮੰਤਰੀ Danny Pearson, ਸਿਹਤ ਮੰਤਰੀ Mary-Anne Thomas ਅਤੇ ਜਲ ਮੰਤਰੀ Gayle Tierney ਨੇ ਸੋਮਵਾਰ ਨੂੰ ਅਚਾਨਕ ਸਿਆਸਤ ਛੱਡਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, Natalie Hutchins ਵੀ ਅਕਤੂਬਰ ਵਿੱਚ ਅਸਤੀਫ਼ਾ ਦੇ ਚੁੱਕੀ ਸੀ।

ਨਵੇਂ ਚਿਹਰਿਆਂ ’ਚ Paul Edbrooke, Michaela Settle, Paul Hamer ਅਤੇ Luba Grigorovitch ਸ਼ਾਮਲ ਹਨ, ਜੋ ਹੁਣ ਕੈਬਿਨੇਟ ਦਾ ਹਿੱਸਾ ਹਨ। ਖ਼ਾਸ ਕਰਕੇ Grigorovitch ਦੀ ਤਾਇਨਾਤੀ ਚਰਚਾ ਵਿੱਚ ਹੈ ਕਿਉਂਕਿ ਉਨ੍ਹਾਂ ਦੇ ਸੰਬੰਧ ਵਿਵਾਦਿਤ ਯੂਨੀਅਨ ਨੇਤਾ John Setka ਨਾਲ ਰਹੇ ਹਨ। ਵਿਰੋਧੀ ਧਿਰ ਨੇ ਇਸ ਨੂੰ ਲੇਬਰ ਪਾਰਟੀ ਲਈ “ਖ਼ਤਰਨਾਕ ਕਦਮ” ਕਿਹਾ ਹੈ।

Allan ਨੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਨਵੀਂ ਟੀਮ “ਵਿਕਟੋਰੀਆ ਦੇ ਪਰਿਵਾਰਾਂ ਲਈ ਜੀਵਨ ਆਸਾਨ, ਸੁਰੱਖਿਅਤ ਅਤੇ ਕਿਫ਼ਾਇਤੀ ਬਣਾਉਣ” ਲਈ ਕੰਮ ਕਰੇਗੀ।

ਨਵੀਂ ਕੈਬਨਿਟ ਨਾਲ ਹੀ ਇੱਕ ਨਵੇਂ ਮੰਤਰਾਲੇ ‘Cost of Living’ ਦਾ ਵੀ ਗਠਨ ਕੀਤਾ ਗਿਆ ਹੈ ਜੋ Paul Edbrooke (Frankston MP) ਸੰਭਾਲਣਗੇ। ਇਸ ਤੋਂ ਇਲਾਵਾ ਮੰਤਰਾਲਿਆਂ ਦੀ ਵੰਡ ਹੇਠ ਲਿਖੇ ਅਨੁਸਾਰ ਹੋਵੇਗੀ :

  • Paul Edbrooke (Frankston MP)
    • Minister for Cost of Living (newly created portfolio)
    • Minister for Renters
    • Minister for Men and Boys
    • Consumer Affairs Minister
  • Paul Hamer
    • Minister for Local Government
    • Minister for Youth Justice
    • Minister for Corrections
  • Luba Grigorovitch (first-term MP)
    • Youth Minister
    • Michaela Settle
    • Minister for Regional Development
    • Minister for Agriculture
  • Sonya Kilkenny (Attorney-General & Planning Minister)
    • Finance Minister
    • Violence Reduction Minister
  • Nick Staikos
    • Minister for Suburban Rail Loop
  • Harriet Shing
    • Health Minister
    • Minister for Ambulance Services
    • Minister for Water
  • Ingrid Stitt
    • Special Minister of State
    • Steve Dimopoulos
    • Minister for Economic Growth and Jobs (added to Sport and Major Events portfolio)
TAGGED:
Share This Article
Leave a Comment

Leave a Reply

Your email address will not be published. Required fields are marked *