ਮੈਲਬਰਨ ’ਚ ‘ਖਾਲਸਾ ਸਾਜਨਾ ਦਿਵਸ’ ਸਮਾਰੋਹ 26 ਅਪ੍ਰੈਲ ਨੂੰ

Sea7 Australia Team
1 Min Read

ਮੈਲਬਰਨ : ਮੈਲਬਰਨ ਦੇ Flagstaff Garden ਵਿੱਚ ਐਤਵਾਰ, 26 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਰੋਹ ਮਨਾਇਆ ਜਾਵੇਗਾ। ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਰੋਹ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਰਤਨ ਦਰਬਾਰ ਅਤੇ ਗੁਰੂ ਕਾ ਲੰਗਰ ਦੀ ਸੇਵਾ ਹੋਵੇਗੀ।

ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਸਮਾਗਮ ਵਿੱਚ ਵਿਕਟੋਰੀਆ ਦੇ ਵੱਖ-ਵੱਖ ਸੰਗਠਨਾਂ ਦੀ ਭਾਗੀਦਾਰੀ ਹੋਵੇਗੀ। ਇਸ ਮਹੱਤਵਪੂਰਨ ਧਾਰਮਿਕ ਤੇ ਸੱਭਿਆਚਾਰਕ ਸਮਾਰੋਹ ਦਾ ਉਦੇਸ਼ ਖਾਲਸਾ ਪੰਥ ਦੀ ਸਾਜਨਾ ਨੂੰ ਯਾਦ ਕਰਨਾ ਅਤੇ ਸਿੱਖ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਸਮਾਗਮ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਹੈ। ਕਿਸੇ ਵੀ ਸਟਾਲ ਦੀ ਸੇਵਾ ਲਈ info@vsgc.org.au ’ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਹੋਰ ਜਾਣਕਾਰੀ ਲਈ ਰਮਨਬੀਰ ਸਿੰਘ ਅਰਨੇਜਾ (0450766555), ਗੁਰਦੀਪ ਸਿੰਘ ਮਠਾੜੂ (0417512587), ਕੁਲਵਿੰਦਰ ਸਿੰਘ (0430834506) ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

Share This Article
Leave a Comment

Leave a Reply

Your email address will not be published. Required fields are marked *