ਮੈਲਬਰਨ : ਆਸਟ੍ਰੇਲੀਆ ’ਚ ANZAC Day ਲਾਂਗ ਵੀਕਐਂਡ ਦੌਰਾਨ ਡਰਾਈਵਰਾਂ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ 24 ਅਪ੍ਰੈਲ ਤੋਂ 27 ਅਪ੍ਰੈਲ 2026 ਤੱਕ ਕਈ ਸਟੇਟਾਂ ’ਚ Double Demerits ਲਾਗੂ ਰਹਿਣਗੇ। New South Wales ਅਤੇ ACT ’ਚ ਇਸ ਸਮੇਂ ਦੌਰਾਨ speeding, mobile phone ਵਰਤਣਾ, seatbelt ਨਾ ਲਗਾਉਣਾ ਅਤੇ helmet ਨਾ ਪਾਉਣ ਵਰਗੀਆਂ ਉਲੰਘਣਾਵਾਂ ’ਤੇ ਦੁੱਗਣੇ ਪੁਆਇੰਟ ਕੱਟੇ ਜਾਣਗੇ, ਜਿਸ ਨਾਲ ਛੋਟੀ ਗਲਤੀ ਵੀ ਲਾਇਸੈਂਸ ਲਈ ਭਾਰੀ ਪੈ ਸਕਦੀ ਹੈ। Western Australia ’ਚ ਵੀ ਲੰਮੇ ਵੀਕਐਂਡ ਦੌਰਾਨ ਖਤਰਨਾਕ ਡਰਾਈਵਿੰਗ ’ਤੇ Double Demerits ਲਾਗੂ ਰਹਿਣਗੇ, ਜਦਕਿ Queensland ’ਚ ਇਹ ਨਿਯਮ ਸਾਲ ਭਰ repeat offences ਲਈ ਲਾਗੂ ਹੁੰਦਾ ਹੈ। Victoria, South Australia, Tasmania ਅਤੇ Northern Territory ’ਚ Double Demerits ਸਿਸਟਮ ਨਹੀਂ ਹੈ, ਪਰ ਇੱਥੇ ਵੀ ਪੁਲਿਸ ਵੱਲੋਂ ਵੱਡੇ ਪੱਧਰ ’ਤੇ road safety operations ਚਲਾਏ ਜਾਣਗੇ। ਅਧਿਕਾਰੀਆਂ ਮੁਤਾਬਕ ਛੁੱਟੀਆਂ ਦੌਰਾਨ ਹਾਦਸਿਆਂ ’ਚ ਵਾਧਾ ਹੁੰਦਾ ਹੈ, ਇਸ ਲਈ ਇਹ ਸਖ਼ਤੀ ਕੀਤੀ ਜਾਂਦੀ ਹੈ। ਸਾਫ਼ ਸੁਨੇਹਾ—speed ਘਟਾਓ, phone ਦੂਰ ਰੱਖੋ… ਨਹੀਂ ਤਾਂ ਇੱਕ ਗਲਤੀ, ਦੁੱਗਣੀ ਸਜ਼ਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
