Adelaide ਦੀ ਨੰਦਿਨੀ ਨੂੰ ਸਰਕਾਰੀ Paid Parental Leave ਤੋਂ ਇਨਕਾਰ, ਨਵੇਂ PR ਨਿਯਮਾਂ ਕਾਰਨ ਪਰਿਵਾਰ ਵਿੱਤੀ ਸੰਕਟ ’ਚ

Sea7 Australia Team
1 Min Read

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ Adelaide ’ਚ ਪਿੱਛੇ ਜਿਹੇ ਇੱਕ ਬੱਚੇ ਦੀ ਮਾਂ ਬਣਨ ਵਾਲੀ ਇੰਡੀਆ ਮੂਲ ਦੀ Nandini Hutchens ਨੂੰ ਸਰਕਾਰੀ Paid Parental Leave ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੰਦਿਨੀ ਨੇ 22,750 ਡਾਲਰ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ, ਪਰ ਉਸ ਦੀ ਅਰਜ਼ੀ ‘ਨਵੇਂ ਆਏ ਰਿਹਾਇਸ਼ੀ’ ਨਿਯਮ ਕਾਰਨ ਰੱਦ ਹੋ ਗਈ। ਹਾਲਾਂਕਿ ਉਹ 2018 ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ ਅਤੇ 2019 ਤੋਂ ਫੁੱਲ-ਟਾਈਮ ਕੰਮ ਕਰ ਰਹੀ ਹੈ, ਉਸ ਨੂੰ 2024 ਵਿੱਚ ਹੀ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ (PR) ਮਿਲੀ। ਇਸ ਕਾਰਨ ਉਸ ’ਤੇ ਦੋ ਸਾਲ ਦੀ ਉਡੀਕ ਸ਼ਰਤ ਲਾਗੂ ਹੋਈ। ਪਰਿਵਾਰ ਨੇ ਹਾਲ ਹੀ ਵਿੱਚ ਘਰ ਖਰੀਦਿਆ ਹੈ ਅਤੇ ਸਰਕਾਰੀ ਸਹਾਇਤਾ ’ਤੇ ਖਰਚੇ ਪੂਰੇ ਕਰਨ ਦੀ ਉਮੀਦ ਸੀ। ਉਸ ਦਾ ਪਤੀ Corey Hutchens ਆਪਣਾ ਖ਼ੁਦ ਦਾ ਕਾਰੋਬਾਰ ਸੰਭਾਲ ਰਿਹਾ ਹੈ ਜਿਸ ਕਾਰਨ ਉਹ ਕੰਮ ਛੱਡ ਕੇ ਘਰ ਨਹੀਂ ਰਹਿ ਸਕਦਾ। ਨੰਦਿਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਕੇਸਾਂ ਨੂੰ ਕੇਸ-ਬਾਈ-ਕੇਸ ਅਧਾਰ ’ਤੇ ਸਮੀਖਿਆ ਕੀਤਾ ਜਾਵੇ, ਤਾਂ ਜੋ ਨਵੀਂ PR ਵਾਲੇ ਪਰਿਵਾਰਾਂ ਨੂੰ ਨਿਆਂ ਮਿਲ ਸਕੇ।

Share This Article
Leave a Comment

Leave a Reply

Your email address will not be published. Required fields are marked *