ਆਸਟ੍ਰੇਲੀਆ ਨੇ ਜਾਰੀ ਕੀਤੀ ਰਾਸ਼ਟਰੀ ਰੱਖਿਆ ਰਣਨੀਤੀ, ਇੰਡੀਆ ‘ਟਾਪ-ਟੀਅਰ’ ਸੁਰੱਖਿਆ ਭਾਗੀਦਾਰ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਰਾਸ਼ਟਰੀ ਰੱਖਿਆ ਰਣਨੀਤੀ 2026 ਜਾਰੀ ਕਰਦਿਆਂ ਇੰਡੀਆ ਨੂੰ ‘ਟਾਪ-ਟੀਅਰ’ ਸੁਰੱਖਿਆ ਭਾਗੀਦਾਰ ਅਤੇ ਸਭ ਤੋਂ ਮਹੱਤਵਪੂਰਨ ਰੱਖਿਆ ਸਾਥੀ ਐਲਾਨ ਕੀਤਾ ਹੈ। ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਉੱਤਰੀ-ਪੂਰਬੀ ਹਿੰਦ ਮਹਾਸਾਗਰ ਖੇਤਰ ਵਿੱਚ ਇੰਡੀਆ ਨਾਲ ਸਾਂਝੀਦਾਰੀ ਆਸਟ੍ਰੇਲੀਆ ਦੀ ਸਮੁੰਦਰੀ ਸੁਰੱਖਿਆ ਲਈ ਕੇਂਦਰੀ ਹੈ। ਦੋਵੇਂ ਦੇਸ਼ਾਂ ਵਿਚਕਾਰ ਕੰਪ੍ਰਿਹੈਂਸਿਵ ਸਟ੍ਰੈਟਜਿਕ ਪਾਰਟਨਰਸ਼ਿਪ ਅਤੇ ਕੁਆਡ (ਜਪਾਨ, ਅਮਰੀਕਾ ਸਮੇਤ) ਰਾਹੀਂ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਆਸਟ੍ਰੇਲੀਅਨ ਸਰਕਾਰ ਨੇ ਇੰਡੀਆ ਨਾਲ ਰੱਖਿਆ ਉਦਯੋਗ, ਜਾਣਕਾਰੀ ਸਾਂਝਾ ਕਰਨ, ਸਾਂਝੇ ਅਭਿਆਸ ਅਤੇ ਇੰਟਰਓਪਰੇਬਿਲਿਟੀ ਵਧਾਉਣ ’ਤੇ ਜ਼ੋਰ ਦਿੱਤਾ ਹੈ। ਇਸ ਰਣਨੀਤੀ ਦੇ ਤਹਿਤ ਆਸਟ੍ਰੇਲੀਆ ਨੇ USD 887 ਬਿਲੀਅਨ ਦੀ 10 ਸਾਲ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਮੁੰਦਰੀ ਸੁਰੱਖਿਆ, ਰੱਖਿਆ ਤਕਨੀਕ ਅਤੇ ਸਿੱਖਿਆ-ਤਾਲੀਮ ਖੇਤਰ ਸ਼ਾਮਲ ਹਨ। USD 425 ਬਿਜਲੀਅਨ 2026 ’ਚ ਇੰਟੀਗਰੇਟਡ ਇਨਵੈਸਟਮੈਂਟ ਪ੍ਰੋਗਰਾਮ ’ਚ ਸਮਰਥਾਵਾਂ ਲਈ ਵੰਡੇ ਗਏ ਹਨ।

ਇਹ ਕਦਮ ਇੰਡੋ-ਪੈਸਿਫਿਕ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।

Share This Article
Leave a Comment

Leave a Reply

Your email address will not be published. Required fields are marked *