ਆਕਲੈਂਡ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ National Party ਦੇ ਲੀਡਰ Christopher Luxon ਨੇ ਚੱਲ ਰਹੀਆਂ ਅਟਕਲਾਂ ਨੂੰ ਸਿੱਧਾ ਖ਼ਾਰਜ ਕਰ ਦਿੱਤਾ ਹੈ ਅਤੇ ਸਾਫ਼ ਕਿਹਾ ਹੈ ਕਿ ਉਹ ਆਪਣੀ ਲੀਡਰਸ਼ਿਪ ਨਹੀਂ ਛੱਡਣਗੇ।
ਪਿਛਲੇ ਕੁਝ ਸਮੇਂ ਤੋਂ ਰਾਜਨੀਤਿਕ ਹਲਕਿਆਂ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਘਟਦੀ ਮਕਬੂਲੀਅਤ ਅਤੇ ਆਰਥਿਕ ਦਬਾਅ ਕਾਰਨ National Party ਅੰਦਰ ਲੀਡਰਸ਼ਿਪ ਬਦਲ ਸਕਦੀ ਹੈ। ਪਰ Luxon ਨੇ ਦੋ ਟੁੱਕ ਕਿਹਾ ਹੈ ਕਿ ਉਹ ਪੂਰੇ ਵਿਸ਼ਵਾਸ ਨਾਲ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਅਗਲੀਆਂ ਚੋਣਾਂ ਤੱਕ ਵੀ ਉਹੀ ਲੀਡਰ ਰਹਿਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਇਸ ਵੇਲੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਸਮੇਂ ਸਥਿਰ ਲੀਡਰਸ਼ਿਪ ਦੀ ਲੋੜ ਹੈ, ਨਾ ਕਿ ਬਦਲਾਅ ਦੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਉਹ ਤਜਰਬਾ ਹੈ ਜੋ ਇਸ ਮੁਸ਼ਕਿਲ ਦੌਰ ਵਿੱਚ ਦੇਸ਼ ਨੂੰ ਅੱਗੇ ਲੈ ਜਾ ਸਕਦਾ ਹੈ।
ਪੋਲਾਂ ਵਿੱਚ ਘਟਦੀ ਸਪੋਰਟ ਅਤੇ ਵਿਰੋਧੀ ਪਾਰਟੀ ਲੇਬਰ ਦੇ ਵਧਦੇ ਦਬਾਅ ਦੇ ਬਾਵਜੂਦ Luxon ਦਾ ਸਟੈਂਡ ਸਪੱਸ਼ਟ ਹੈ, ਉਹ ਆਪਣੀ ਕੁਰਸੀ ’ਤੇ ਕਾਇਮ ਹਨ ਅਤੇ ਅਗਲੀ ਚੋਣਾਂ ਲਈ ਤਿਆਰ ਹਨ। ਹੁਣ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਕੀ ਇਹ ਭਰੋਸਾ ਵੋਟਰਾਂ ਵਿੱਚ ਵੀ ਦਿਖਾਈ ਦੇਂਦਾ ਹੈ ਜਾਂ ਨਹੀਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਨਿਊਜ਼ੀਲੈਂਡ ਦੀ ਰਾਜਨੀਤੀ ਦਾ ਕੇਂਦਰ ਲਕਸਨ ਦੀ ਲੀਡਰਸ਼ਿਪ ਹੀ ਰਹੇਗੀ।
