ਵੈਸਟਰਨ ਆਸਟ੍ਰੇਲੀਆ ’ਚ One Nation ਦੇ ਉਮੀਦਵਾਰ ਪਰਮਿੰਦਰ ਸਿੰਘ ਦੇ ਸਮਲਿੰਗੀਆਂ ‘ਤੇ ਦਿੱਤੇ ਬਿਆਨ ‘ਤੇ ਵਿਵਾਦ

Sea7 Australia Team
2 Min Read

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ One Nation ਪਾਰਟੀ ਦੇ Legislative Council ਟਿਕਟ ’ਤੇ ਤੀਜੇ ਨੰਬਰ ਦੇ ਉਮੀਦਵਾਰ ਪਰਮਿੰਦਰ ਸਿੰਘ ਆਪਣੇ ਵਿਵਾਦਿਤ ਬਿਆਨ ਕਾਰਨ ਚਰਚਾ ’ਚ ਹਨ। ਇੱਕ ਸੋਸ਼ਲ ਮੀਡੀਆ ਵੀਡੀਓ ’ਚ, ਜੋ ਕਿ Perth ਦੇ ਕਾਮੇਡੀਅਨ Jasky Singh (Mr Sikkant) ਵੱਲੋਂ ਪੋਸਟ ਕੀਤਾ ਗਿਆ ਸੀ, ਪਰਮਿੰਦਰ ਸਿੰਘ ਨੇ ਸਮਲਿੰਗੀ (gay) ਲੋਕਾਂ ਨੂੰ ‘ਮਾਨਸਿਕ ਬੀਮਾਰ’ (mentally ill) ਦੱਸਿਆ।

ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਸਮਲਿੰਗੀ ਪਰੇਡਾਂ ਸ਼ਹਿਰਾਂ ’ਚ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਨੌਜਵਾਨਾਂ ਨੂੰ ਗੁੰਮਰਾਹ ਕਰਦੀਆਂ ਹਨ ਅਤੇ ਦਾਅਵਾ ਕੀਤਾ ਕਿ ਇਨਸਾਨਾਂ ਨਾਲੋਂ ਜਾਨਵਰ ਜ਼ਿਆਦਾ ਸਮਝਦਾਰ ਹਨ ਕਿਉਂਕਿ ਉਹ ਸਮਲਿੰਗੀ ਨਹੀਂ ਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਜਨਮ ਤੋਂ ਸਮਲਿੰਗੀ ਨਹੀਂ ਹੁੰਦਾ, ਸਗੋਂ ਇਹ ਮਾਪਿਆਂ ਦੀ ਅਣਗਹਿਲੀ ਦਾ ਨਤੀਜਾ ਹੈ।

ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। Equality Australia ਦੀ ਮੁਖੀ Anna Brown ਨੇ ਇਨ੍ਹਾਂ ਟਿੱਪਣੀਆਂ ਨੂੰ ਪੁਰਾਣੀਆਂ ਅਤੇ ਬੇਹੱਦ ਅਪਮਾਨਜਨਕ ਕਰਾਰ ਦਿੱਤਾ। ਇਸ ਤੋਂ ਇਲਾਵਾ Shadow Treasurer Tim Wilson, ਜੋ ਕਿ ਆਪ ਵੀ ਇੱਕ ਵਿਆਹੇ ਹੋਏ ਸਮਲਿੰਗੀ (gay) ਹਨ, ਨੇ ਕਿਹਾ ਕਿ ਪਰਮਿੰਦਰ ਸਿੰਘ ਦੀਆਂ ਟਿੱਪਣੀਆਂ ਉਨ੍ਹਾਂ ਦੇ ਚਰਿੱਤਰ ਬਾਰੇ ‘ਸਾਰੇ ਸ਼ੱਕ ਦੂਰ ਕਰਦੀਆਂ ਹਨ’। ਉਨ੍ਹਾਂ ਨੇ ਕਿਹਾ, ‘‘ਮੈਂ ਬੋਲਣ ਦੀ ਆਜ਼ਾਦੀ ’ਚ ਵਿਸ਼ਵਾਸ ਰੱਖਦਾ ਹਾਂ, ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪਰਮਿੰਦਰ ਸਿੰਘ ਵਰਗੇ ਲੋਕ ਆਪਣੇ ਮਨ ਦੀ ਗੱਲ ਬੋਲਦੇ ਹਨ ਅਤੇ ਸਾਰੇ ਸ਼ੱਕ ਦੂਰ ਕਰ ਦਿੰਦੇ ਹਨ। ਉਨ੍ਹਾਂ ਨੇ ਹੁਣ ਬਹੁਤ ਸਾਰੇ ਦੇਸ਼ ਭਗਤ ਆਸਟ੍ਰੇਲੀਅਨਾਂ ਅਤੇ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਮਾਨਸਿਕ ਤੌਰ ’ਤੇ ਬੀਮਾਰ ਦੱਸਿਆ ਹੈ, ਜਿਨ੍ਹਾਂ ’ਚ ਉਨ੍ਹਾਂ ਦੀ ਪਾਰਟੀ ਦੇ National Director ਵੀ ਸ਼ਾਮਲ ਹਨ।’’

ਜ਼ਿਕਰਯੋਗ ਹੈ ਕਿ One Nation ਦੇ National Director James Ashby ਇੱਕ ਸਮਲਿੰਗੀ ਪੁਰਖ ਹਨ। Mr Wilson ਨੇ ਪਰਮਿੰਦਰ ਸਿੰਘ ਨੂੰ ਇੱਕ ਛੋਟੀ ਸੋਚ ਵਾਲੇ ਵਿਅਕਤੀ (snowflake) ਦੱਸਿਆ। ਇਸ ਵਿਵਾਦ ਤੋਂ ਬਾਅਦ, One Nation ਦੀ ਅਧਿਕਾਰਤ ਵੈੱਬਸਾਈਟ ਤੋਂ ਪਰਮਿੰਦਰ ਸਿੰਘ ਦਾ ਪ੍ਰੋਫਾਈਲ ਪੇਜ ਹਟਾ ਦਿੱਤਾ ਗਿਆ ਹੈ, ਜਿੱਥੇ ਪਹਿਲਾਂ 404 Error ਦਿਖਾਈ ਦੇ ਰਿਹਾ ਹੈ।

Share This Article
Leave a Comment

Leave a Reply

Your email address will not be published. Required fields are marked *